ਰੂਪਨਗਰ 27 ਮਾਰਚ 2022
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਯੂ.ਕੇ.ਜੀ. ਵਿੱਚ ਪੜ੍ਹ ਰਹੇ ਛੋਟੇ-ਛੋਟੇ ਬੱਚਿਆਂ ਦੇ ਪਹਿਲੀ ਜਮਾਤ ਵਿੱਚ ਦਾਖਲ ਹੋਣ ਲਈ 29 ਮਾਰਚ ਨੂੰ ਜਿਲ੍ਹਾ ਰੂਪਨਗਰ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਗ੍ਰੈਜੁਏਸ਼ਨ ਸੈਰੇਮਨੀ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਦਿਨ ਬੱਚਿਆਂ ਦਾ ਰਿਪੋਰਟ ਕਾਰਡ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ।ਅਤੇ ਬੱਚਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਹੋਰ ਪੜ੍ਹੋ :-ਐਨ.ਐਸ.ਕੇ.ਐਫ.ਡੀ.ਸੀ. ਨੇ ਲਗਾਇਆ ਕਰਜ਼ ਮੇਲਾ ਅਤੇ ਜਾਗਰੂਕਤਾ ਕੈਂਪ
ਉਹਨਾ ਦੱਸਿਆ ਕਿ ਇਸ ਸਮਾਗਮ ਲਈ ਬੱਚਿਆਂ ਦੇ ਮਾਪਿਆਂ ਦੇ ਨਾਲ-ਨਾਲ ਪਤਵੰਤੇ ਸੱਜਣਾ ਨੂੰ ਵੀ ਸੱਦਾ ਦਿੱਤਾ ਜਾਵੇਗਾ। ਅਤੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਗਤੀਵਿਧੀਆਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਉਹਨਾ ਨਾਲ ਹੀ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਵਿਭਾਗ ਦੀ ਚੱਲ ਰਹੀ ਦਾਖਲਾ ਮੁਹਿੰਮ ਲਈ ਸਮੂਹ ਅਧਿਆਪਕ ਜੁੱਟ ਜਾਣ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜ਼ੋੜ ਕੇ ਵੱਧ ਤੋਂ ਵੱਧ ਦਾਖਲਾ ਕੀਤਾ ਜਾਵੇ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਸੋਢੀ ਤੇ ਰੰਜਨਾ ਕਟਿਆਲ ਵੀ ਹਾਜਰ ਸਨ।