ਪਿੰਡ ਹਰੀਗੜ੍ਹ ਅਤੇ ਬਡਬਰ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਚ, ਉਲੀਕੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ

_Department of Panchayats
ਪਿੰਡ ਹਰੀਗੜ੍ਹ ਅਤੇ ਬਡਬਰ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਚ, ਉਲੀਕੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ
ਪੀ ਵਿੱਚ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਕੀਤਾ ਗਿਆ ਸ਼ਾਮਲ

ਬਰਨਾਲਾ, 30 ਦਸੰਬਰ 2022

ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਸਾਉਣੀ ਰੁੱਤ ਦੀਆਂ ਗ੍ਰਾਮ ਸਭਾਵਾਂ ਮੀਟਿੰਗਾਂ ਦੀ ਲੜੀ ਤਹਿਤ ਬਲਾਕ ਬਰਨਾਲਾ ਦੇ ਪਿੰਡ ਹਰੀਗੜ੍ਹ ਅਤੇ ਬਡਬਰ ਦੀਆ ਗ੍ਰਾਮ ਪੰਚਾਇਤਾਂ ਵੱਲੋਂ ਗ੍ਰਾਮ ਸਭਾ ਦੇ ਆਮ ਇਜਲਾਸ ਕੀਤੇ ਗਏ ।ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਹੇਠ ਪਿੰਡ ਬਡਬਰ ਤੇ ਹਰੀਗੜ੍ਹ ਦੇ ਗ੍ਰਾਮ ਸਭਾ ਦੇ ਆਮ ਇਜਲਾਸ ਦੀਆਂ ਮੀਟਿੰਗਾਂ ਦੌਰਾਨ ਨਵੇਂ ਸਾਲ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਤਿਆਰ ਕੀਤੀ ਗਈ ਤੇ ਪਿੰਡਾਂ ਨੂੰ ਨਮੂਨੇ ਪੱਖੋਂ ਮਾਡਲ ਰੋਲ ਪਿੰਡ ਬਣਾਉਣ ਦਾ ਪ੍ਰਣ ਕੀਤਾ ਗਿਆ ।

ਹੋਰ ਪੜ੍ਹੋ – ਅੰਮ੍ਰਿਤਸਰ ਵਿਖੇ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ 30 ਦਸੰਬਰ ਨੂੰ

ਗ੍ਰਾਮ ਸਭਾ ਹਰੀਗੜ੍ਹ ਦੇ ਆਮ ਇਜਲਾਸ ਦੀ ਪ੍ਰਧਾਨਗੀ ਸਭਾਪਤੀ ਹਰਵਿੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਬੀ ਡੀ ਪੀ ੳ ਬਰਨਾਲਾ ਪ੍ਰਵੇਸ਼ ਕੁਮਾਰ ਨੇ ਹਾਜਰੀ ਲਗਵਾਈ। ਇਸ ਮੌਕੇ ਬੀ ਡੀ ਪੀ ੳ ਪ੍ਰਵੇਸ਼ ਕੁਮਾਰ ਨੇ ਹਾਜ਼ਰ ਲੋਕਾ ਨੂੰ ਗ੍ਰਾਮ ਸਭਾ ਦੀ ਮਹੱਤਤਾ ਬਾਰੇ ਦੱਸਿਆ ਤੇ ਮਹਿਕਮੇ ਦੀਆ ਸਕੀਮਾਂ ਤੋ ਜਾਣੂ ਕਰਵਾਇਆ । ਪਿੰਡ ਵਾਸੀਆਂ ਨੇ ਆਪਣੇ ਪਿੰਡ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਖੁਦ ਉਲੀਕੀ । ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਨਵੇਂ ਵਰ੍ਹੇ ਦਾ 88 ਲੱਖ ਰੁਪਏ ਦਾ ਅਨੁਮਾਨਿਤ ਬਜਟ ਦਾ ਖਰੜ੍ਹਾ ਸਭਾ ਦੇ ਮੈਂਬਰਾਂ ਅੱਗੇ ਪੇਸ਼ ਕੀਤਾ ਗਿਆ, ਇਸ ਨੂੰ ਗ੍ਰਾਮ ਸਭਾ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ।

ਸਰਪੰਚ ਹਰਵਿੰਦਰ ਸਿੰਘ ਤੇ ਪਰਮਜੀਤ ਭੁੱਲਰ ਨੇ ਟਿਕਾਉ ਵਿਕਾਸ ਦੇ ਟੀਚਿਆਂ ਬਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ , ਇੰਨਾਂ 9 ਥੀਮਾਂ ਦੇ ਟੀਚਿਆਂ ਵਿੱਚੋਂ 4 ਉਦੇਸ਼ਾਂ ਨੂੰ ਜੀ ਪੀ ਡੀ ਪੀ ਵਿੱਚ ਸ਼ਾਮਲ ਕਰ ਲਿਆ ਗਿਆ , ਜਿੰਨਾ ਤੇ ਗ੍ਰਾਮ ਪੰਚਾਇਤ ਵੱਲੋਂ ਨਵੇਂ ਵਿੱਤੀ ਸਾਲ ਦੌਰਾਨ ਕੰਮ ਕੀਤਾ ਜਾਣਾ ਹੈ । ਇਸ ਮੌਕੇ ਹਾਜਰ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਲੱਕੀ ਡਰਾਅ ਮੁਫ਼ਤ ਵਿੱਚ ਕੱਢੇ ਗਏ ।
ਇਸੇ ਹੀ ਤਰਾਂ ਗ੍ਰਾਮ ਪੰਚਾਇਤ ਬਡਬਰ ਦੇ ਆਮ ਇਜਲਾਸ ਵਿੱਚ ਚੇਅਰਪਰਸਨ ਕੁਲਦੀਪ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਗ੍ਰਾਮ ਸਭਾ ਦੇ ਮੈਂਬਰਾਂ ਅੱਗੇ ਸਾਲ 2023-24 ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾਂ ਦਾ ਖਰੜ੍ਹਾ ਪੇਸ਼ ਕੀਤਾ ਤੇ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ  ਪ੍ਰਵਾਨਗੀ ਦਿੱਤੀ । ਪਰਮਜੀਤ ਸਿੰਘ ਭੁੱਲਰ ਵੀ ਡੀ ੳ ਨੇ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ 9 ਥੀਮਾਂ ਬਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ।  ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਜੀ ਪੀ ਡੀ ਪੀ ਵਿੱਚ 3 ਥੀਮਾਂ ਨੂੰ ਸ਼ਾਮਲ ਕੀਤਾ ਗਿਆ,  ਇੰਨਾ ਵਿੱਚ ਗਰੀਬੀ ਮੁਕਤ ਅਤੇ ਵਧੇਰੇ ਆਜੀਵਿਕਾ ਵਾਲਾ ਪਿੰਡ,  ਸਿਹਤਮੰਦ ਪਿੰਡ , ਸਵੈ -ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ ਸ਼ਾਮਲ ਕਰਕੇ ਵੱਖੋ ਵੱਖਰਾ ਬਜਟ ਰੱਖਿਆ ਗਿਆ ।

ਪੰਚਾਇਤ ਸਕੱਤਰ ਬੂਟਾ ਸਿੰਘ ਨੇ ਅਨੁਮਾਨਿਤ ਬਜਟ ਦੇ ਖਰੜ੍ਹੇ ਨੂੰ ਪੜ੍ਹ ਕੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸੁਣਾਇਆ ਤੇ ਪੇਡੂ ਵਿਕਾਸ ਮਹਿਕਮੇ ਦੀਆ ਸਕੀਮਾਂ ਦੀ ਜਾਣਕਾਰੀ ਦਿੱਤੀ । ਵਿਸ਼ੇਸ਼ ਮਹਿਮਾਨ ਭੁਪਿੰਦਰ ਸਿੰਘ ਜਟਾਣਾ ਚਾਉਕੇ ਨੇ  ਲੋਕਾਂ ਨੂੰ ਵਿਕਾਸ ਕਾਰਜਾਂ ਦੇ ਕੰਮ ਸੇਵਾ ਭਾਵਨਾ ਨਾਲ ਕਰਨ ਬਾਰੇ ਕਿਹਾ ਅਤੇ ਪਿੰਡ ਦੇ ਵਿਕਾਸ ਲਈ ਧੜੇਬੰਦੀ ਛੱਡ ਕੇ ਸਰਕਾਰ ਤੋ ਪਿੰਡਾਂ ਦੀ ਕਾਇਆ ਕਲਪ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ  । ਗ੍ਰਾਮ ਸਭਾਵਾਂ ਦੀਆ ਮੀਟਿੰਗਾਂ ਦੌਰਾਨ ਔਰਤਾਂ ਦੀ ਹਾਜਰੀ ਭਰਵੀਂ ਰਹੀ । ਵੱਖ ਵੱਖ ਵਿਭਾਗਾਂ ਤੋ ਆਏ ਅਧਿਕਾਰੀਆਂ ਨੇ ਸਰਕਾਰੀ ਯੋਜਨਾਵਾਂ ਬਾਰੇ ਲੌਕਾ ਨੂੰ ਜਾਣੂ ਕਰਵਾਇਆ । ਇਸ ਮੌਕੇ ਸਮੁੱਚੀ ਗ੍ਰਾਮ ਪੰਚਾਇਤ , ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਤੇ ਅਹੁਦੇਦਾਰ ਸ਼ਾਮਲ ਸਨ ।

Spread the love