ਗੁਰਦਾਸਪੁਰ 14 ਮਈ 2022
ਜਿਲ੍ਹਾ ਰੋਜਗਾਰ ਉੱਤਪਤੀ ਹੁਨਰ, ਵਿਕਾਸ ਤੇ ਸਿਖਲਾਈ ਦਫਤਰ ਗੁਰਦਾਸਪੁਰ ਵਿਖੇ ਆਜਾਦੀ ਦਾ ਮਹਾਂਉਤਸਵ ਅਧੀਨ ਬੱਚਿਆ ਨੂੰ ਕੈਰੀਅਰ ਕਾਉਂਸਿਲੰਗ ਅਤੇ ਕੈਰੀਅਰ ਸਬੰਧੀ ਗਾਈਡੈਂਸ ਦਿੱਤੀ ਗਈ । ਐਸ.ਐਸ.ਐਮ ਕਾਲਜ ਦੀਨਾਗਰ ਤੋਂ ਲਗਭਗ 40 ਤੋਂ ਵੱਧ ਬੀ.ਏ ਭਾਗ- I ਦੀਆ ਵਿਦਿਆਰਥਣਾਂ ਕੈਰੀਅਰ ਕਾਉਸਲਿੰਗ ਅਤੇ ਕੈਰੀਅਰ ਗਾਈਡੈਂਸ ਲਈ ਡੀ.ਬੀ.ਈ.ਈ ਗੁਰਦਾਸਪੁਰ ਵਿਖੇ ਪਹੁੰਚ ਕੇ ਹਿੱਸਾ ਲਿਆ ।
ਹੋਰ ਪੜ੍ਹੋ :-ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਖੇੜਾ ਵਿੱਖੇ ਕਿਸਾਨ ਕੈਂਪ ਲਗਾਇਆ
ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਅਜੋਕੇ ਚੁਣੋਤੀਆ ਭਰੇ ਦੌਰ ਵਿੱਚ ਹਰ ਵਿਦਿਆਰਥੀ ਨੂੰ ਆਪਣੇ ਲਕਸ਼ ਨੂੰ ਨਿਰਧਾਰਤ ਕਰਦਿਆ ਇੱਕ ਵਧੀਆ ਪਲਾਨ ਤਿਆਰ ਕਰਨਾ ਪਵੇਗਾ ਜੋ ਉਸ ਨੂੰ ਉਸਦੀ ਸਫਲਤਾ ਦੀ ਮੰਜਲ ਤੇ ਪਹੁੰਚਾ ਸਕਦਾ ਹੋਵੇਗਾ। ਵਿਦਿਆਰਥੀ ਆਪਣੀ ਕਾਬਲੀਅਤ ਅਤੇ ਰੁਚੀ ਅਨੁਸਾਰ ਭਵਿੱਖ ਦੇ ਕਿਤਿਆ ਦੀ ਚੋਣ ਕਰਨ । ਜਿਸ ਖੇਤਰ ਵਿੱਚ ਵਿਦਿਆਰਥੀ ਦੀ ਰੁਚੀ ਹੋਵੇਗੀ, ਉਸ ਖੇਤਰ ਵਿੱਚ ਸਫਲਤਾ ਪਾਉਣਾ ਵਿਦਿਆਰਥੀ ਲਈ ਬਹੁਤ ਸੁਖਾਲਾ ਹੋਵੇਗਾ । ਵਿਦਿਆਰਥੀਆ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਸੋਚ ਅਨੁਸਾਰ ਆਪਣੇ ਭਵਿੱਖ ਦੇ ਕਿਤਿਆ ਬਾਰੇ ਫੈਸਲਾ ਨਹੀਂ ਲੈਣਾ ਚਾਹੀਦਾ ।
ਪਰਸ਼ੋਤਮ ਸਿੰਘ ਨੇ ਡੀ.ਬੀ.ਈ.ਈ ਗੁਰਦਾਸਪੁਰ ਵਿਖੇ ਆਏ ਬੱਚਿਆ ਨੂੰ ਸਰਕਾਰ ਵਲੋਂ ਸਮੇ ਸਮੇਂ ਤੇ ਵੱਖ-ਵੱਖ ਵਿਭਾਗਾਂ ਵਿੱਚ ਨਿਕਲੀ ਰਹੀਆ ਸਰਕਾਰੀ ਆਸਮੀਆ ਲਈ ਕੰਪੀਟੇਟਿਵ ਪ੍ਰੀਖਿਆਵਾ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਡੀ.ਬੀ.ਈ.ਈ ਵਿਖੇ ਚੱਲ ਰਹੀਆ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਮੁਹਈਆ ਕਰਵਾਈ ।
ਪਰਮਿੰਦਰ ਸਿੰਘ, ਜਿਲ੍ਹਾ ਗਾਈਡੈਂਸ ਅਫਸਰ ਨੇ ਬੱਚਿਆ ਨੂੰ ਕੈਰੀਅਰ ਸਬੰਧੀ ਗਾਈਡੈਂਸ ਦਿੱਤੀ ਅਤੇ ਨਾਲ ਹੀ ਪਰਸਨੈਲੀਟੀ ਡਿਵੈਲਮੈਂਟ ਬਾਰੇ ਜਾਣਕਾਰੀ ਮੁਹੱਈਆ ਕਰਵਾਈ । ਉਹਨਾਂ ਨੇ ਬੱਚਿਆ ਨੂੰ ਕਿਹਾ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਤੁਹਾਡੀ ਰੁਚੀ ਅਨੁਸਾਰ ਕਿਤਿਆ ਬਾਰੇ ਤੁਹਾਨੂੰ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ । ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਾ ਮੁੱਖ ਮੰਤਵ ਜਿਲ੍ਹਾ ਗੁਰਦਾਸਪੁਰ ਦੇ ਹਰ ਵਿਦਿਆਰਥੀ ਨੂੰ ਉਸ ਦੀ ਰੁਚੀ ਅਨੁਸਾਰ ਕਿਤੇ ਦੀ ਚੋਣ ਕਰਵਾਈ ਜਾ ਸਕੇ ਅਤੇ ਉਸ ਨੂੰ ਉਸਦੀ ਮਨ ਚਾਹੇ ਰੋਜਗਾਰ ਲਈ ਤਿਆਰ ਕੀਤਾ ਜਾ ਸਕੇ ।