ਜੀ.ਓ.ਜੀ. ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ
ਜਲਾਲਾਬਾਦ, 29 ਮਾਰਚ 2022
ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਜਲਾਲਬਾਦ ਵਿਖੇ ਤਹਿਸੀਲ ਜਲਾਲਾਬਾਦ ਨਾਲ ਸਬੰਧਤ ਸਮੂਹ ਜੀਓਜੀ ਨਾਲ ਜਲਾਲਾਬਾਦ ਹਲਕੇ ਦੇ ਵਿਕਾਸ ਲਈ ਮੀਟਿੰਗ ਕੀਤੀ। ਇਸ ਮੋਕੇ ਤਹਿਸੀਲ ਮੁਖੀ ਕੈਪਟਨ ਅੰਮ੍ਰਿਤ ਲਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਹੋਰ ਪੜ੍ਹੋ :-18 ਅਪਰੈਲ ਤੋਂ ਸਿਹਤ ਵਿਭਾਗ ਲਗਾਏਗਾ ਬਲਾਕ ਪੱਧਰੀ ਸਿਹਤ ਮੇਲੇ
ਮੀਟਿੰਗ ਦੌਰਾਨ ਵਿਧਾਇਕ ਜਲਾਲਬਾਦ ਨੇ ਕਿਹਾ ਕਿ ਜੀਓਜੀ ਦਾ ਮੁੱਖ ਉਦੇਸ਼ ਆਮ ਪਬਲਿਕ ਦੀਆਂ ਲਾਭਪਾਤਰੀ ਸਕੀਮਾਂ ਪੈਨਸ਼ਨ, ਆਟਾ ਦਾਲ ਸਕੀਮ, ਸ਼ਗਨ ਸਕੀਮ, ਲਾਭਪਾਤਰੀ ਕਾਪੀ, ਨਰੇਗਾ ਦੀ ਮਜ਼ਦੂਰੀ ਦੀ ਅਦਾਇਗੀ ਅਤੇ ਹੋਰ ਕਿਸੇ ਵੀ ਸਕੀਮ ਵਿਚ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ। ਜੀਓਜੀ ਨੇ ਜਨਤਕ ਸੰਸਥਾਵਾਂ ਜਿਵੇਂ ਕਿ ਸਕੂਲ, ਆਂਗਨਵਾੜੀ, ਜਲ ਸਪਲਾਈ, ਛੱਪੜਾਂ ਦੀ ਸਫਾਈ, ਨਰੇਗਾ ਸਕੀਮ ਤਹਿਤ ਚੱਲ ਰਹੇ ਪ੍ਰੋਜੈਕਟਾਂ ਵਿੱਚ ਉੱਚ ਗੁਣਵੱਤਾ ਹਾਸਲ ਕਰਨ ਲਈ ਸਬੰਧਤ ਕਾਰਜਕਾਰੀ ਏਜੰਸੀਆਂ ਦੀ ਮਦਦ ਕਰਨੀ ਹੈ। ਮੀਟਿੰਗ ਦੌਰਾਨ ਹੋਰਨਾਂ ਵੱਖ-ਵੱਖ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਜੀਓਜੀ ਨੂੰ ਸੰਬੋਧਨ ਕਰਦੇ ਹੋਇਆਂ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਵਿਧਾਇਕ ਜਲਾਲਬਾਦ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲਕੇ ਹਲਕਾ ਜਲਾਲਾਬਾਦ ਦੀ ਤਰੱਕੀ ਕਰਨ ਵਿੱਚ ਹਿੱਸਾ ਲੈਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਲਕਾ ਜਲਾਲਾਬਾਦ ਨੂੰ ਪੰਜਾਬ ਵਿੱਚ ਪਹਿਲੇ ਨੰਬਰ ਤੇ ਲਿਆਉਣਾ ਹੈ। ਅੰਤ ਵਿੱਚ ਉਨ੍ਹਾਂ ਨੇ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਜੀਓਜੀ ਦਾ ਧੰਨਵਾਦ ਕੀਤਾ।