ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਵੱਡੀ ਸ਼ਖ਼ਸੀਅਤ ਤੋਂ ਹੋਇਆ ਵਾਂਝਾ : ਪ੍ਰੋ. ਬਡੂੰਗਰ  

KARTAR SINGH
ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਵੱਡੀ ਸ਼ਖ਼ਸੀਅਤ ਤੋਂ ਹੋਇਆ ਵਾਂਝਾ : ਪ੍ਰੋ. ਬਡੂੰਗਰ  

ਪਟਿਆਲਾ  3 ਜਨਵਰੀ 2022

ਗੁਰਮਤਿ ਸੰਗੀਤ ਅਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ  ਪਦਮਸ੍ਰੀ ਕਰਤਾਰ ਸਿੰਘ ਉਸ ਨੇ ਆਪਣੀ ਸਾਰੀ ਉਮਰ ਗੁਰਮਤਿ ਸੰਗੀਤ ਦੇ ਲੇਖੇ ਲਾਈ  ਤੇ ਉਹ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਚੇਅਰਮੈਨ ਵਜੋਂ  ਸੇਵਾਵਾਂ ਨਿਭਾ ਰਹੇ ਸਨ  ।

ਹੋਰ ਪੜ੍ਹੋ :-ਜ਼ਿਲ੍ਹੇ ਵਿਚ 15-18 ਉਮਰ ਸਮੂਹ ਲਈ ਕੋਵਿਡ ਟੀਕਾਕਰਨ ਸ਼ੁਰੂ

ਉਨ੍ਹਾਂ ਕਿਹਾ ਕਿ ਸੰਗੀਤ ਆਚਾਰੀਆ ਕਰਤਾਰ ਸਿੰਘ ਵੱਲੋਂ ਪੁਰਾਤਨ ਕੀਰਤਨ ਸ਼ੈਲੀ ਰਾਹੀਂ ਹਜ਼ਾਰਾਂ ਰਾਗੀ ਸਿੰਘਾਂ  ਦੇ ਜਥਿਆਂ ਨੂੰ ਕੀਰਤਨ ਦੀ ਸਿਖਲਾਈ ਦੇਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ  ।
ਪ੍ਰੋ ਬਡੂੰਗਰ ਨੇ ਕਿਹਾ ਕਿ ਸੰਗੀਤ ਚਾਰੀਆ ਪਦਮਸ੍ਰੀ ਕਰਤਾਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ  ਖ਼ਾਲਸਾ ਪੰਥ ਬਹੁਤ ਵੱਡੀ  ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ  ।
Spread the love