ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਥ ਫੈਸਟੀਵਲ ਵਿੱਚ ਵੋਟਰਾਂ ਨੂੰ ਜਾਗਰੂਕ ਕੀਤਾ

PN Sveep
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਯੂਥ ਫੈਸਟੀਵਲ ਵਿੱਚ ਵੋਟਰਾਂ ਨੂੰ ਜਾਗਰੂਕ ਕੀਤਾ

ਅੰਮ੍ਰਿਤਸਰ 11 ਦਸੰਬਰ 2021

ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-ਸ੍ਰੀ ਟੀ.ਬੈਨਿਥ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਯੂਥ ਫੈਸਟੀਵਲ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਤੌਰ ਤੇ ਪਹੁਚੇ। ਉਹ ਫੈਸਟੀਵਲ ਵਿੱਚ ਮੋਜੂਦ ਵਿਦਿਆਰਥੀਆਂ ਨਾਲ ਰੂਬਰੂ ਹੋਏ।

ਹੋਰ ਪੜ੍ਹੋ :-ਚੋਣਾਂ ਦੋਰਾਨ ਜੋ ਵਾਅਦੇ ਕੀਤੇ 100  ਫੀਸਦੀ ਕੀਤੇ ਮੁਕੰਮਲ-ਸੋਨੀ

ਟੀਮਾਂ ਵੱਲੋ ਲਗਾਏ ਗਏ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮਸੈਲਫੈ ਸਟੈਡ ਅਤੇ ਹਸਤਾਖਰ ਬੋਰਡ ਦਾ ਵਿਦਿਆਰਥੀ ਇਸ ਤੋ ਕਿੰਨਾ ਕੁੱਝ ਸਿੱਖ ਰਹੇ ਹਨ ਅਤੇ ਕਿਵੇਂ ਇਸ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ ਬਾਰੇ ਵਿਦਿਆਰਥੀ ਤੋ ਪੁੱਛਿਆ। ਇਸ ਦੇ ਨਾਲ ਹੀ ਉਹਨਾਂ ਯੂਥ ਨੂੰ ਵਿਧਾਨ ਸਭਾ ਵੋਟਾਂ ਵਿੱਚ ਵੱਧ ਤੋਂ ਵੱਧ ਆਪਣੀ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਇਸ ਮੋਕੇ ਡਾ. ਅਨਿਸ਼ ਦੁਆ (ਡੀਨ ਸਟੂਡੈਂਟ ਵੈਲਫੇਅਰ) ਅਤੇ ਉਹਨਾਂ ਦੇ ਸਟਾਫ ਨੇ ਸ੍ਰੀ ਟੀ.ਬੈਨਿਥ ਦਾ ਯੂਥ ਫੈਸਟੀਵਲ ਵਿੱਚ ਆਉਣ ਲਈ ਧੰਨਵਾਦ ਕੀਤਾ।