ਬੈਂਸ ਬੇਹੱਦ ਇਮਾਨਦਾਰ ਅਤੇ ਪੰਥਕ ਤੇ ਪੰਜਾਬੀ ਵਿਰਸੇ ਪ੍ਰਤੀ ਪਾਰਟੀ ਦੀ ਵਚਨਬੱਧਤਾ ਦਾ ਪ੍ਰਤੀਕ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 14 ਫਰਵਰੀ 2022
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੰਬੇ ਸਮੇਂ ਤੋਂ ਵਿਸ਼ਵਾਸਾਪਤਰ ਸ੍ਰੀ ਹਰਚਰਨ ਬੈਂਸ ਨੁੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਹੋਰ ਪੜ੍ਹੋ :- ਅਕਾਲੀ-ਕਾਂਗਰਸੀ ਆਪਸ ਵਿੱਚ ਰਲੇ ਹੋਏ ਹਨ, ਇਨ੍ਹਾਂ ਤੋਂ ਸਾਵਧਾਨ ਰਹੋ-ਭਗਵੰਤ ਮਾਨ
ਇਸ ਗੱਲ ਦਾ ਐਲਾਨ ਕਰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਬੈਂਸ ਲੰਬੇ ਸਮੇਂ ਤੋਂ ਜਨਤਕ ਜੀਵਨ ਵਿਚ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਪ੍ਰਤੀ ਅਤੇ ਪੰਥਕ ਤੇ ਪੰਜਾਬੀ ਸਭਿਆਚਾਰ ਦੇ ਸਤਿਕਾਰ ਲਈ ਪਾਰਟੀ ਦੀ ਵਚਨਬੱਧਤਾ ਦਾ ਚੇਹਰਾ ਹਨ। ਸ੍ਰੀ ਬੈਂਸ ਵਿਲੱਖਣ ਬੌਧਿਕ ਪ੍ਰਤਿਭਾ ਦੇ ਧਾਰਨੀ ਹਨ ਜੋ ਪੇਂਡੂ ਸਕੂਲਾਂ ਤੋਂ ਪੜ੍ਹਨ ਮਗਰੋਂ ਕੌਮੀ ਤੇ ਕੌਮਾਂਤਰੀ ਮੀਡੀਆ ਵਿਚ ਆਪਣੀ ਲੇਖਣੀ ਦੀ ਬਦੌਲਤ ਵਿਸ਼ਵ ਪੱਧਰ ਦੀ ਹਸਤੀ ਬਣੇ ਹਨ। ਉਹ ਬੇਹੱਦ ਇਮਾਨਦਾਰ ਹਨ ਜਿਹਨਾਂ ਦਾ ਹਰ ਪਾਸੇ ਸਨਮਾਨ ਹੈ ਖਾਸ ਤੌਰ ’ਤੇ ਬੌਧਿਕ ਹਲਕਿਆਂ ਅਤੇ ਐਨ ਆਈ ਆਈਜ਼ ਵਿਚ ਜੋ ਪੰਜਾਬ ਅਤੇ ਪੰਥ ਦੀ ਸਹਾਇਤਾ ਲਈ ਤਤਪਰ ਰਹਿੰਦੇ ਹਨ ਅਤੇ ਉਹ ਆਧੁਨਿਕ ਤੇ ਭਵਿੱਖੀ ਚੁਣੌਤੀਆਂ ਤੋਂ ਅੱਗੇ ਰਹਿਣਾ ਚਾਹੁੰਦੇ ਹਨ।
ਸ੍ਰੀ ਬੈਂਸ ਨੇ ਪਾਰਟੀ ਪ੍ਰਧਾਨ ਵੱਲੋਂ ਉਹਨਾਂ ਨੁੰ ਬਖਸ਼ੇ ਇਸ ਮਾਣ ਲਈ ਉਹਨਾਂ ਦਾ ਦਿਲੋਂ ਸ਼ੁਕਰੀਆ ਕੀਤਾ ਤੇ ਕਿਹਾ ਕਿ ਉਹ ਰਵਾਇਤੀ ਅਕਾਲੀ ਕਦਰਾਂ ਕੀਮਤਾਂ ਦੀ ਰਾਖੀ ਤੇ ਪ੍ਰਫੁੱਲਤਾ ਲਈ ਅਤੇ ਪਾਰਟੀ ਪ੍ਰਧਾਨ ਦੀ ਭਵਿੱਖ ਲਈ ਦੂਰਅੰਦੇਸ਼ੀ ਸੋਚ ਨੁੰ ਲਾਗੂ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨਗੇ। ਉਹਨਾਂ ਕਿਹਾ ਕਿ ਮੇਰੇ ’ਤੇ ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ, ਉਸ ’ਤੇ ਖਰ੍ਹਾ ਉਤਰਣ ਵਾਸਤੇ ਮੈਂ ਜੋ ਵੀ ਕਰ ਸਕਦਾ ਹੋਇਆ, ਕਰਾਂਗਾ। ਉਹਨਾਂ ਕਿਹਾ ਕਿ ਮੈਂ ਇਸ ਕਾਬਲ ਤਾਂ ਨਹੀਂ ਪਤਰ ਜੋ ਭਰੋਸਾ ਉਨ੍ਹਾਂ ਨੇ ਮੇਰੇ ’ਤੇ ਕੀਤਾ ਹੈ, ਮੈਂ ਉਸ ਦੇ ਕਾਬਲ ਹੋਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।