ਅੰਮ੍ਰਿਤਸਰ, 30 ਜੂਨ 2021
ਐਨਸੀਸੀ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ) ਮੇਜਰ ਜਨਰਲ ਜੇਐਸ ਸੰਧੂ, ਨੇ ਆਹੁੱਦਾ ਸੰਭਾਲਣ ਤੋਂ ਬਾਅਦ ਅੱਜ ਆਪਣਾ ਪਹਿਲਾ ਦੌਰਾ ਅੰਮ੍ਰਿਤਸਰ ਵਿਖੇ ਕੀਤਾ ਜਿਸ ਦੌਰਾਨ ਉਨ੍ਹਾਂ ਵੱਲੋਂ ਐਨ:ਸੀ:ਸੀ ਗਰੁੱਪਾਂ ਦਾ ਮੁਆਇਨਾ ਵੀ ਕੀਤਾ ਗਿਆ।
ਜਨਰਲ ਅਫਸਰ ਦਾ ਸਵਾਗਤ ਐਨਸੀਸੀ ਸਮੂਹ ਅੰਮਿ੍ਰਤਸਰ ਦੇ ਸਮੂਹ ਕਮਾਂਡਰ ਬਿ੍ਰਗੇਡ ਰੋਹਿਤ ਕੁਮਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨੂੰ ਐਨ ਸੀ ਸੀ ਕੈਡਿਟਸ ਨੇ ਪ੍ਰਭਾਵਸਾਲੀ ਗਾਰਡ ਆਫ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨਾਲ ਐਨ:ਸੀ:ਸੀ:ਯੂਨਿਟ ਦਾ ਦੌਰਾ ਵੀ ਕੀਤਾ।
ਸ੍ਰੀ ਰੋਹਿਤ ਕੁਮਾਰ ਨੇ ਏਡੀਜੀ ਨੂੰ ਐਨਸੀਸੀ ਕੈਡਿਟਸ ਦੁਆਰਾ ਸਕੂਲਾਂ / ਕਾਲਜਾਂ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਕੋਵੀਡ ਸਮੇਂ ਦੌਰਾਨ ਸਥਾਨਕ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਬਾਰੇ ਵੀ ਦੱਸਿਆ ।
ਏ ਡੀ ਜੀ ਨੇ ਸਮੂਹ ਐਨ:ਸੀ:ਸੀ ਕੈਡਿਟਾਂ ਦੇ ਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨ.ਸੀ.ਸੀ ਕੈਡਿਟਸ ਨੇ ਬਹੁਤ ਉੱਚੇ ਅਹੁਦੇ ਪ੍ਰਾਪਤ ਕੀਤੇ ਹਨ ਜਿੰਨਾਂ ਵਿਚੋਂ ਸ੍ਰੀਮਤੀ ਕਿਰਨ ਬੇਦੀ, ਆਈਪੀਐਸ ਅਤੇ ਮਹਾਂ ਵੀਰ ਚੱਕਰ ਅਵਾਰਡੀ ਮੇਜਰ ਬੀਐਸ ਰੰਧਾਵਾ ਮੁੱਖ ਹਨ। ਏ ਡੀ ਜੀ ਨੇ ਸਮੂਹ ਮੁੱਖ ਦਫਤਰ, ਐਨ ਸੀ ਸੀ ਇਕਾਈਆਂ, ਏ ਐਨ ਓ, ਸਟਾਫ ਅਤੇ ਕੈਡੇਟਾਂ ਨੂੰ ਆਪਣੀਆਂ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪ੍ਰੇਰਿਤ ਰਹਿਣ ਅਤੇ ਦੇਸ ਦੇ ਚੰਗੇ ਨਾਗਰਿਕ ਬਣਨ ਲਈ ਯਤਨਸੀਲ ਰਹਿਣ ਲਈ ਉਤਸਾਹਤ ਕੀਤਾ।
ਡਾਇਰੈਕਟੋਰੇਟ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀ) ਮੇਜਰ ਜਨਰਲ ਜੇਐਸ ਸੰਧੂ ਐਨ:ਸੀ:ਸੀ ਕੈਡਿਟਾਂ ਦਾ ਮੁਆਇਨਾ ਕਰਦੇ ਹੋਏ।