ਅੰਮਿ੍ਰਤਸਰ 4 ਜਨਵਰੀ 2022
ਸਿਵਲ ਸਰਜਨ ਅੰਮਿ੍ਰਤਸਰ ਡਾ ਚਰਨਜੀਤ ਸਿੰਘ ਅਤੇ ਕੌਂਸਲਰ ਸ੍ਰੀ ਵਿਕਾਸ ਸੋਨੀ ਵੱਲੋਂ ਪਿੰਡ ਮੂਲੇ ਚੱਕ ਬਲਾਕ ਵੇਰਕਾ ਵਿਖੇ ਹੈਲਥ ਐਂਡ ਵੈਲਨੇਸ ਕਲੀਨਿਕ ਦਾ ਉਦਘਾਟਨ ਕੀਤਾ ਗਿਆ , ਜੋ ਕਿ ਇਲਾਕੇ ਦੇ ਲੋਕਾਂ ਲਈ ਸਿਹਤ ਪੱਖੋਂ ਵਰਦਾਨ ਸਾਬਤ ਹੋਵੇਗਾ।
ਹੋਰ ਪੜ੍ਹੋ :-ਦਿਵਿਆਂਗ ਵੋਟਰਾਂ ਲਈ ਲਗਾਇਆ ਵਿਸ਼ੇਸ਼ ਵੈਕਸੀਨੇਸ਼ਨ ਕੈਂਪ
ਇਸ ਇਸ ਕਲੀਨਿਕ ਵਿਚ ਇਕ ਕਮਿਊਨਿਟੀ ਹੈਲਥ ਅਫਸਰ, ਇੱਕ ਏ ਐਨ ਐਮ , ਇਕ ਮਲਟੀਪਰਪਸ ਹੈਲਥ ਵਰਕਰ ਮੇਲ ਅਤੇ ਆਸਾ ਵਰਕਰਾਂ ਨੂੰ ਤੈਨਾਤ ਕੀਤਾ ਗਿਆ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕੇ ਅੱਜ ਪਹਿਲੇ ਦਿਨ ਹੀ ਇਸ ਸੈਂਟਰ ਵਿਖੇ 120 ਲੋਕਾਂ ਨੂੰ ਵੈਕਸੀਨੇਸਨ ਲਗਾਈ ਗਈ ਅਤੇ ਸੈਂਪਲਿੰਗ ਦੀਆਂ ਸਹੂਲਤਾਂ ਵੀ ਜਲਦ ਹੀ ਚਾਲੂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਬਾਕੀ ਦੀਆਂ ਸਹੂਲਤਾਂ ਵੀ ਜਲਦੀ ਹੀ ਮੁਹਇਆ ਜਾਣਗੀਆਂ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਅਮਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਵੇਰਕਾ ਡਾ ਰਾਜ ਕੁਮਾਰ ਅਤੇ ਸਮੂਹ ਸਟਾਫ ਹਾਜਰ ਸੀ। ਇਸ ਮੌਕੇ ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ,ਰਿੰਕੂ ਸਰਪੰਚ,ਬੌਬੀ ਸ਼ਾਹ,ਵਿਜੇ ਕੁਮਾਰ,ਰਾਣਾ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।