ਜਿੰਮ ਅਤੇ ਹੈਲਥ ਕੱਲਬ ਨੂੰ ਹੈਲਥ ਸਬੰਧੀ ਜਾਗੂਰਕ ਕਰਵਾਇਆ

ਜਿੰਮ ਅਤੇ ਹੈਲਥ ਕੱਲਬ ਨੂੰ ਹੈਲਥ ਸਬੰਧੀ ਜਾਗੂਰਕ ਕਰਵਾਇਆ
ਜਿੰਮ ਅਤੇ ਹੈਲਥ ਕੱਲਬ ਨੂੰ ਹੈਲਥ ਸਬੰਧੀ ਜਾਗੂਰਕ ਕਰਵਾਇਆ

ਗੁਰਦਾਸਪੁਰ 25 ਅਪਰੈਲ 2022

ਮਾਨਯੋਗ  ਕਮਿਸ਼ਨਰ  ਐਫ ਡੀ ਏ ਫੂਡ  ਅਤੇ ਡਰੱਗ ਐਡਮੀਨਿਸ਼ਟੇਸ਼ਨ  ਜੀ ਦੇ  ਹੁੱਕਮਾਂ ਦੀ ਪਾਲਣਾ ਕਰਦਿਆ ਹੋਇਆ  ਡਿਪਟੀ  ਕਮਿਸ਼ਨਰ  ਗੁਰਦਾਸਪੁਰ ਅਤੇ ਸਿਵਲ ਸਰਜਨ  ਗੁਰਦਾਸਪੁਰ  ਦੇ ਦ੍ਰਿਸ਼ਾਂ ਨਿਰਦੇਸ਼ਾਂ ਅਧੀਨ ਫੂਡ ਅਤੇ ਡਰੱਗ ਬਰਾਂਚ ਗੁਰਦਾਸਪੁਰ  ਵਲੋ ਗੁਰਦਾਸਪੁਰ  ਦੇ ਵੱਖ ਵੱਖ ਹਿਸਿਆ  ਵਿਚ  ਜਿੰਮ  ਅਤੇ ਹੈਲਥ ਕੱਲਬ ਚਲਾਉਣ ਵਾਲੇ ਮਾਲਕ ਅਤੇ ਟਰੇਨਰ ਬੁਲਾ ਕੇ ਕਮਿਸ਼ਨਰ  ਐਫ  ਡੀ ਏ ਵਲੋ  ਪ੍ਰਾਪਤ ਹੋਈਆ  ਹਦਾਇਤਾਂ  ਸਬੰਧੀ  ਜਾਣੂ  ਕਰਵਾਇਆਾ ਗਿਆ । ਇਸ  ਦੋਰਾਨ ਸਹਾਇਕ  ਕਮਿਸ਼ਨਰ  ਫੂਡ  ਡਾ: ਜੀ . ਐਸ.ਪੰਨੂੂ  ਨੇ ਜਿੰਮ   ਅਤੇ  ਹੈਲਥ ਕੱਲਬ ਦੇ ਮਾਲਕਾਂ ਅਤੇ ਟਰੇਨਰਾਂ  ਨੂੰ  ਆਪਣੇ  ਹੈਲਥ ਕੱਲਬ ਵਿਚ  ਕਸਰਤ ਕਰਨ  ਆਉਣ ਵਾਲੇ ਲੜਕੇ , ਲੜਕੀਆਂ  ਨੂੰ  ਕੁਦਰਤੀ ਪੋਸ਼ਟਿਕ  ਆਹਾਰ  ਲੈਣ ਸਬੰਧੀ ਜਾਗਰੂਕ  ਕਰ ਲਈ  ਕਿਹਾ ਤਾ  ਜੋ ਉਹਨਾ  ਦੇ ਸਰੀਰ ਨੂੰ ਕੁਦਰਤੀ ਤੋਰ ਤੇ  ਹੀ  ਮਜਬੂਤ ਅਤੇ  ਤਾਕਤਵਰ ਕੀਤਾ ਜਾ ਸਕੇ ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰਿਕਵਰੀਆਂ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਇਸ ਮੌਕੇ ਤੇ ਡਾ: ਪੰਨੂ ਨੇ  ਫੂਡ ਸਪਲੀਮੈਟ ਆਦਿ  ਜਿੰਨਾਂ ਵਿਚ ਸਰੀਰ ਨੂੰ ਨੁਕਸਾਨ  ਪਹੁੰਚਾਉਣ  ਵਾਲੇ ਤੱਤ  ਹੁੰਦੇ ਹਨ । ਉਨਾ ਦੀ  ਬਿਲਕੁਲ ਵਰਤੋ ਨਾ ਕਰਨ  ਸਬੰਧੀ ਕਿਹਾ । ਇਸ ਸਮੇ ਡਾ:  ਮਨਚੰਦਾ  ਜਿਲਾ  ਟੀਕਾਕਰਨ  ਅਫਸਰ  ਅਤੇ  ਮੈਡੀਸ਼ਨ  ਦੇ ਮਾਹਿਰ ਨੇ ਜ਼ਿਆਦਾ ਮਾਤਰਾ ਵਿਚ  ਲਈ  ਜਾਣ  ਵਾਲੇ ਫੂਡ  ਸਪਲੀਮੈਟ  ਜਾਂ ਸਟੀਲਰਾਡ ਅਦਿ ਦੇੇ ਸਰੀਰ  ਵਿਚ  ਪਾਏ ਜਾਣ  ਵਾਲੇ ਮਾੜੇ ਪ੍ਰਭਾਵਾਂ  ਬਾਰੇ ਦੱਸਿਆ ਅਤੇ  ਇਹਨਾ ਸਪਲੀਮੈਟਸ  ਨਾਲ  ਸਰੀਰ  ਅੰਦਰ ਹੋਣ  ਵਾਲੀਆ  ਬਿਮਾਰੀਆ  ਅਤੇ ਮਾੜੇ ਨਤੀਜਿਆ  ਬਾਰੇ ਜਾਣੂ ਕਰਵਾਇਆ ।

ਇਸ ਮੌਕੇ ਤੇ ਜੋਨਲ ਲਾਈਸੈਸਸਿੰਗ ਅਥਾਰਟੀ ਗੁਰਦਾਸਪੁਰ ਸ੍ਰੀ ਤਿਲਕ ਰਾਜ ਨੇ ਜਿੰਮ . ਅਤੇ ਹੈਲਥ ਕੱਲਬ ਵਿਚ ਵਰਤੀਆ ਜਾਣ ਵਾਲੀਆ  ਦਵਾਈਆ  ਅਤੇ ਸਟੀਲਰਾਡ  ਆਦਿ  ਬਾਰੇ ਜਾਣੂ ਕਰਵਾਇਆ  ਕਿ ਇਹ  ਸਰੀਰ ਲਈ  ਹਾਨੀਕਾਰਕ  ਹਨ  ਅਤੇ ਇਹ  ਕੋਈ ਵੀ  ਜਿੰਮ   ਜਾਂ ਹੈਲਥ ਕੱਲਬ ਵਾਲਾ ਆਪਣੇ ਪ੍ਰਰਸੋਸ ਵਿਚ  ਨਾ ਹੀ  ਰੱਖ  ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ । ਇਸ ਸਮੇ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਅਤੇ  ਮੁਨੀਸ਼  ਸੋਢੀ ਵਲੋ  ਅਤੇ ਡਰੱਗ  ਕੰਟਰੋਲ ਅਫਸਰ  ਬਬਲੀਨ  ਕੋਰ  ਅਤੇ  ਗੁਰਦੀਪ ਸਿੰਘ  ਨੇ ਵੀ  ਆਪਣੇ ਵਿਚਾਰ ਸਾਂਝੇ ਕੀਤੇ ।

ਡਾ ਜੀ .ਐਸ .ਪੰਨੂ ਨੇ ਕਿਹਾ ਕਿ  ਆਉਣ  ਵਾਲੇ ਸਮੇ  ਵਿਚ ਫੂਡ  ਅਤੇ ਡਰੱਗ ਵਿਭਾਗ  ਵਲੋ ਜੇਕਰ  ਜਿੰਮ  ਅਤੇ ਹੈਲਥ ਕੱਲਬ ਚੈਕ  ਕੀਤੇ ਜਾਦੇ ਹਨ  ਅਤੇ  ਉਸ  ਜਗ੍ਹਾ ਤੇ ਕਿਸੇ ਵੀ ਤਰਾਂ  ਦਾ ਪਦਾਰਥ ਪਾਇਆ  ਗਿਆ  ਤਾ  ਐਫ ਐਸ . ਐਸ. ਏ 2006 ਅਤੇ ਡਰੱਗ  ਐਕਟ *1940 ਅਧੀਨ  ਬਣਦੀ ਕਾਰਵਾਈ  ਕੀਤੀ ਜਾਵੇਗੀ ।