ਸਰਹੱਦੀ ਪਿੰਡਾਂ ਦੀ ਸਿਹਤ ਸੰਭਾਲ ਲਈ ਸ਼ੁਰੂ ਕੀਤੇ ਗਏ ਫ੍ਰੀ ਮੈਡੀਕਲ ਕੈਂਪ- ਸਿਵਲ  ਸਰਜਨ

_Dr. Tejwant Singh Dhillon
ਸਰਹੱਦੀ ਪਿੰਡਾਂ ਦੀ ਸਿਹਤ ਸੰਭਾਲ ਲਈ ਸ਼ੁਰੂ ਕੀਤੇ ਗਏ ਫ੍ਰੀ ਮੈਡੀਕਲ ਕੈਂਪ- ਸਿਵਲ  ਸਰਜਨ

ਫਾਜ਼ਿਲਕਾ 11 ਮਈ 2022

ਅਜਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਹਿਮਾਂਸ਼ੂ ਅੱਗਰਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ 37 ਪਿੰਡਾ ਵਿੱਚ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਏ ਜਾਣ ਸੰਬਧੀ ਪ੍ਰੋਗਰਾਮ ਉਲੀਕਿਆ ਗਿਆ। ਜਿਸ ਦੇ ਤਹਿਤ ਸੀ ਐਚ ਸੀ ਡਬਵਾਲਾ ਕਲਾਂ ਅਧੀਨ 9 ਪਿੰਡਾ ਤੋ ਕੈਂਪਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹਨਾ ਕੈਂਪਾ ਵਿਚ ਆਮ ਬਿਮਾਰੀਆ ਜਿਵੇ ਕੇ ਬਿਪੀ,  ਸੁਗਰ ,ਟੀਬੀ, ਦਿਲ ਦੇ ਰੋਗ, ਕਵਿਡ ਟੀਕਾਕਰਨ, ਜੱਚਾ ਬੱਚਾ ਸਿਹਤ ਸੇਵਾਵਾਂ, ਬੱਚਿਆ ਦੇ ਰੋਗ ਆਦਿ ਰੋਗਾ ਦੀ ਮੁੜਲੀ ਜਾਂਚ ਕਰ ਕੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਜਿਨਾ ਮਰੀਜਾ ਨੂੰ ਹੋਰ ਜਿਆਦਾ ਜਾਂਚ ਦੀ ਜਰੂਰਤ ਹੈ ਇਹਨਾ ਨੂੰ ਜਿਲ੍ਹਾ ਹਸਪਤਾਲ ਫਾਜ਼ਿਲਕਾ ਜਾ ਹੋਰ ਸੰਬਧਿਤ ਸਿਹਤ ਸੰਸਥਾ ਵਿਖੇ ਰੈਫਰ ਕੀਤਾ ਜਾਵੇਗਾ ਤਾਂ ਜੌ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਿਲ ਸਕੇ।

ਹੋਰ ਪੜ੍ਹੋ :-ਆਰ. ਬੀ. ਐੱਸ. ਕੇ. ਪ੍ਰੋਗਰਾਮ ਬੱਚਿਆਂ ਲਈ ਹੋ ਰਿਹਾ ਹੈ ਵਰਦਾਨ ਸਾਬਤ- ਡਾ ਤੇਜਵੰਤ ਢਿੱਲੋਂ

ਇਸ ਦੇ ਨਾਲ ਹੀ ਇਹਨਾ ਪਿੰਡਾ ਵਿੱਚ ਸਰਵੇ ਵੀ ਕਿਤੇ ਜਾਣਗੇ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾ ਪਿੰਡਾ ਵਿਚ ਕੋਈ ਖਾਸ ਬਿਮਾਰੀ ਜਾ ਸਿਹਤ ਸੰਬਧੀ ਮੁਸ਼ਕਿਲ ਤਾਂ ਨਹੀਂ ਹੈ।ਜੇਕਰ ਸਰਵੇ ਵਿਚ ਇਸ ਤਰ੍ਹਾਂ ਦੇ ਕੋਈ ਮੁਸ਼ਕਿਲ ਜਾ ਬਿਮਾਰੀ ਸਾਮ੍ਹਣੇ ਆਉਂਦੀ ਹੈ ਤਾਂ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਪਹੁੰਚਾ ਕੇ ਉਸਦਾ ਨਿਪਟਾਰਾ ਜਾ ਹੱਲ ਕੀਤਾ ਸਕੇਗਾ।

ਪਿੰਡ ਆਸਫ਼ਵਲਾ ਸਕੂਲ ਵਿਖੇ ਲਗਾਏ ਗਏ ਕੈਂਪ ਦਾ ਉਦਘਾਟਨ ਸਿਵਲ ਸਰਜਨ ਫਾਜ਼ਿਲਕਾ ਵਲੋ ਕੀਤਾ ਗਿਆ।ਇਹਨਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਹੱਦੀ ਪਿੰਡਾ ਦੇ ਲੋਕਾ ਦੀ ਸਿਵਲ ਹਸਪਤਾਲ ਤਕ ਪਹੁੰਚ ਦੂਰ ਹੁੰਦੀ ਹੈ ਜਿਸ ਕਰਕੇ ਉਹਨਾ ਨੂੰ ਛੋਟੀ ਮੋਟੀ ਬਿਮਾਰੀਆ ਲਈ ਵਿਭਾਗ ਦੀ ਕੋਸ਼ਿਸ ਹੈ ਕਿ ਕੈਂਪ ਦੇ ਜਰੀਏ ਉਹਨਾ ਤੱਕ ਸਿਹਤ ਸਹੂਲਤਾਂ ਅਸਾਨੀ ਨਾਲ ਪਹੁੰਚ ਸਕੇ।ਇਹਨਾ ਕੈਂਪਾ ਨਾਲ ਆਮ ਲੋਕਾਂ ਨੂੰ ਸਿਹਤ ਸੰਬਧੀ ਸਹੂਲਤਾਂ ਉਹਨਾਂ ਦੇ ਪਿੰਡ ਵਿੱਚ ਹੀ ਮੁਹਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਕਿਉਂਕਿ ਸਾਰੇ ਲੋਕ ਸ਼ਹਿਰ ਵਿਚ ਦੂਰ ਦੁਰਜੇ ਜਾ ਕੇ ਇਲਾਜ ਨਹੀਂ ਕਰਵਾ ਸਕਦੇ। ਉਹਨਾਂ ਨੇ ਇਸ ਕੈਂਪ ਵਿੱਚ ਹਾਜਿਰ ਡਾਕਟਰ ਅੰਸ਼ੂ ਚਾਵਲਾ ਅਤੇ ਉਹਨਾਂ ਦੀ ਟੀਮ ਨੂੰ ਹਿਦਾਇਤ ਕਰਦੇ ਹੂਏ ਕਿਹਾ ਕਿ ਹਰੇਕ ਮਰੀਜਾ ਨਾਲ ਹਲੀਮੀ ਅਤੇ ਉਹਨਾਂ ਦੀ ਤਕਲੀਫ ਨੂੰ ਦੂਰ ਕਰਨ ਲਈ ਸਮੂਹਿਕ ਕੋਸ਼ਿਸ ਕੀਤੀ ਜਾਵੇ ।

ਇਸ ਮੌਕੇ ਤੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੁ, ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ, ਡਾਕਟਰ ਅਸ਼ੀਸ਼ ਗਰੋਵਰ, ਫਾਰਮੇਸੀ ਅਫ਼ਸਰ ਕਰਮਬੀਰ ਸਿੰਘ, ਸਿਹਤ ਕਰਮੀ ਸੰਜੀਵ ਕੁਮਾਰ, ਗੀਤਾ ਰਾਣੀ , ਰਣਜੀਤ ਸਿੰਘ , ਸੀਤਾ ਰਣਿ, ਅਤੇ ਆਸ਼ਾ ਵਰਕਰ ਹਾਜਰ ਸਨ।

Spread the love