ਫਾਜ਼ਿਲਕਾ 25 ਅਪ੍ਰੈਲ 2022
ਅਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਅੱਜ ਮਿਤੀ 25 ਅਪ੍ਰੈਲ 2022 ਨੂੰ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਦੋ ਕਿ ਜਿਲਾ ਫਾਜ਼ਿਲਕਾ ਵਲੋਂ 2023 ਵਿਚ ਮਲੇਰੀਆ ਮੁਕਤ ਫਾਜ਼ਿਲਕਾ ਦਾ ਟੀਚਾ ਰੱਖਿਆ ਗਿਆ ਹੈ। ਕਿਉ ਕਿ ਜਿਲਾ ਫਾਜ਼ਿਲਕਾ ਵਿਚ 2020 ਵਿਚ 07 ਕੇਸ, 2021 ਵਿਚ 03 ਕੇਸ 2022 ਵਿਚ ਅਜੇ ਤਕ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ।
ਹੋਰ ਪੜ੍ਹੋ :-ਖੇਤੀਬਾੜੀ ਵਿਭਾਗ ਦੇ ਕੈਪਾਂ ਤੋਂ ਜਾਣਕਾਰੀ ਹਾਸਲ ਕਰਕੇ ਕਣਕ ਦੇ ਨਾੜ ਦਾ ਪ੍ਰਬੰਧਨ ਕਰ ਰਿਹਾ ਹੈ ਕਿਸਾਨ ਰਾਕੇਸ਼ ਕੁਮਾਰ
ਡਾ ਢਿੱਲੋ ਨੇ ਕਿਹਾ ਕਿ ਸਮੂਹ ਏਮ ਪੀ ਐਚ ਡਬਲਯੂ ਮੇਲ, ਏਮ ਪੀ ਐਚ ਐੱਸ ਮੇਲ, ਲੈਬ ਟੈਕਨੀਸ਼ਿਅਨ ਅਤੇ ਡਾ ਸੁਨੀਤਾ ਏਪੀਡੈਮੀਆਲੋਜਿਸਟ ਦੀ ਤਨਦੇਹੀ ਨਾਲ ਕੀਤੀਆ ਸੇਵਾਵਾਂ ਦਾ ਨਤੀਜਾ ਹੈ। ਡਾ ਢਿੱਲੋਂ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਮਲੇਰੀਆ ਨਾਲ ਲੜਾਈ ਲੜਨ ਲਈ ਜਾਗਰੁਕਤਾ ਸੱਭ ਤੋਂ ਅਹਿਮ ਹਥਿਆਰ ਹੈ।
ਇਸ ਮੌਕੇ ਤੇ ਡਾ ਸੁਨੀਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਲੇਰੀਆ ਬੁਖਾਰ ਦੀਆਂ ਆਮ ਨਿਸ਼ਾਨੀਆਂ, ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਦੇ ਨਾਲ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਮਹਿਸੂਸ ਕਰਨਾ ਅਤੇ ਪਸੀਨਾ ਆਉਣਾ ਹਨ।
ਡਾ ਰੋਹਿਤ ਗੋਇਲ ਐੱਸ ਐੱਮ ਓ ਫਾਜਿਲਕਾ ਨੇ ਕਿਹਾ ਕਿ ਜੇ ਅਸੀਂ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਾ ਹੋਣ ਦੇਈਏ ਤੇ ਟੋਇਆ ਨੂੰ ਮਿਟੀ ਨਾਲ ਭਰ ਦੇਈਏ, ਛੱਪੜਾਂ ਚ ਖੜੇ ਪਾਣੀ ਵਿਚ ਇਕ ਵਾਰ ਕਾਲੇ ਤੇਲ ਦਾ ਛਿੜਕਾਅ ਕਰ ਦੇਈਏ, ਸੋਣ ਲੱਗਿਆ ਐਹੋ ਜਿਹੇ ਕੱਪੜੇ ਪਾਈਏ ਜਿਸ ਨਾਲ ਪੂਰਾ ਸ਼ਰੀਰ ਢੱਕਿਆ ਰਹੇ ਅਤੇ ਸੌਣ ਵੇਲੇ ਮੱਛਰ ਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇਲ ਆਦਿ ਦਾ ਪ੍ਰਯੋਗ ਕਰੀਏ ਤਾਂ ਅਸੀਂ ਅਪਣੇ ਆਪ ਨੂੰ ਮਲੇਰੀਆ ਤੋਂ ਬਚਾ ਸਕਦੇ ਹਾਂ। ਕਿਸੇ ਵੀ ਕਿਸਮ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਮੁਕੰਮਲਚੈਕ ਅੱਪ ਕਰਵਾ ਕੇ ਪੂਰਾ ਇਲਾਜ਼ ਕਰਵਾਇਆ ਜਾਵੇ ਜੋ ਕਿ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਜਾਂਦਾਹੈ। । ਇਸ ਮੌਕੇ ਤੇ ਮੰਚ ਸੰਚਾਲਨ ਸੁਖਜਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਵੱਲੋ ਕੀਤਾ ਗਿਆ। ਡਾ ਸ਼ੱਕਸ਼ਮ, ਡਾ ਏਰਿਕ, ਅਨਿਲ ਧਾਮੂ ਜਿਲਾ ਮਾਸ ਮੀਡੀਆ ਅਫਸਰ, ਨਗਰ ਕੋਂਸਲ ਫਾਜ਼ਿਲਕਾ ਤੋਂ ਸੁਪਰਵਾਇਜ਼ਰ ਸ੍ਰੀ ਖੇੜਾ, ਸੁਖਦੇਵ ਸਿੰਘ ਬੀ ਸੀ ਸੀ ਹਾਜ਼ਿਰ ਸਨ।