ਗੁਰਦਾਸਪੁਰ 17 ਫਰਵਰੀ 2022
ਮੈਡੀਕਲ ਅਫਸਰ ਧਾਰੀਵਾਲ ਡਾਕਟਰ ਮਨਿੰਦਰ ਸਿੰਘ ਦੀ ਅਗਵਾਈ ਹੇਠ ਹੈਲਪ ਏਜ ਇੰਡੀਆ ਅਤੇ ਜੇ ਐਸ ਆਈ ਵਲੋਂ ਸੀਨੀਅਰ ਸੈਂਕਡਰੀ ਸਕੂਲ ਰਣੀਆਂ ਵਿਚ ਕੈਪ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸਿਰਕਤ ਕੀਤੀ। ਕੈਂਪ ਦੀ ਸੁਰੂਆਤ ਐਸ ਐਮ ਓ ਸਾਹਿਬ ਨੇ ਖੁੱਦ ਟੀਕਾਕਰਣ ਕਰਕੇ ਕੀਤੀ।
ਹੋਰ ਪੜ੍ਹੋ :- ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕੋਵਿਡ-19 ਟੀਕਾਕਰਣ ਦੀ ਬੂਸਟਰ ਡੋਜ਼ ਲਗਵਾਈ
ਇਸ ਕੈਂਪ ਵਿਚ ਆਏ 60+ ਬੁਜਰਗਾਂ ਨੂੰ ਮਾਸਕ ਵੱਡੇ ਗਏ ਅਤੇ ਮੋਕੇ ਉੱਤੇ ਕਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੰਡੇ ਗਏ। ਕੈਂਪ ਵਿਚ ਆਏ ਲੋਕਾਂ ਦਾ ਜਿਲਾ ਕੋਡੀਨੇਟਰ (ਵਿਲਿਅਮ ਗਿੱਲ) ਨੇ ਧੰਨਵਾਦ ਕੀਤਾ । ਇਸ ਮੋਕੇ ਉਤੇ ਐਮ.ਓ ਡਾ ਸੰਜੀਵ , ਜਿਲਾ ਕਆਡੀਨੋਟਰ ਵਿਲਮ , ਐਮ.ਐਚ.ਯੂ ਇੰਨਚਾਰਜ ਨੇਹਾ ਸ਼ਰਮਾ ਬਿਰਧ ਆਸ਼ਰਮ ਇੰਚਾਰਜ ਅਰਪਨਾ ਸ਼ਰਮਾ ਆਦਿ ਸ਼ਾਮਿਲ ਸਨ।