ਹੈਲਪਏਜ ਇੰਡੀਆ ਵੱਲੋ ਸਿਹਤ ਵਿਭਾਗ ਨੂੰ 5000 ਹਜਾਰ ਐਨ ਮਾਸਕ ਦਿਤੇ

Dr. Vijay Kumar
ਹੈਲਪਏਜ ਇੰਡੀਆ ਵੱਲੋ ਸਿਹਤ ਵਿਭਾਗ ਨੂੰ 5000 ਹਜਾਰ ਐਨ ਮਾਸਕ ਦਿਤੇ

ਗੁਰਦਾਸਪੁਰ 2 ਫਰਵਰੀ  2022

ਹੈਲਪਏਜ ਇੰਡੀਆ ਦੁਆਰਾ ਚਲਾਏ ਜਾ ਰਹੇ ਬਿਰਧ ਆਸ਼ਰਮ ਜੀਵਨ ਵਾਲ ਬੱਬਰੀ ਗੁਰਦਾਸਪੁਰ ਵੱਲੋ ਲੋਕਾਂ ਲਈ ਮੋਬਾਇਲ ਹੈਲਥ ਕੇਅਰ ਯੂਨਿਟ ਵੀ ਚਲਾਇਆ ਜਾ ਰਿਹਾ ਹੈ ,ਜੋ ਕਿ ਲੋਕਾਂ ਨੂੰ ਵੱਖ ਵੱਖ ਪਿੰਡਾਂ ਵਿੱਚ ਫਰੀ ਦੁਵਾਈਆਂ ਮੁਹੱਈਆ ਕਰਵਾਉਦੀ ਹੈ ਅਤੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋ ਬਚਣ ਲਈ ਟੀਕਾਕਰਨ ਕਰਵਾਉਣ ਲਈ ਜਾਗਰੂਕ ਕਰ ਰਹੀ , ਇਸ ਦੇ ਨਾਲ ਹੀ ਹੈਲਪ ਏਜ ਇੰਡੀਆ ਸੰਸਥਾ ਵੱਲੋ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੇ ਕੁਮਾਰ ਨੂੰ 5000 ਐਨ 95 ਮਾਸਕ ਦਿੱਤੇ ਗਏ । ਇਹ ਮਾਸਕ ਸਿਹਤ ਵਿਭਾਗ ਵੱਲੋ ਫਰੰਟ ਲਾਈਨ ਵਰਕਜ ਸਿਹਤ ਕਰਮਚਾਰੀ ਆਦਿ ਨੂੰ ਵੰਡੇ ਜਾਣਗੇ । ਇਸ ਤੋ ਪਹਿਲਾ ਵੀ ਹੈਲਪਏਜ ਵੱਲੋ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਮੁਹਿੰਮ ਵਿੱਚ ਤਕਰੀਬਨ 2000 ਲੋਕਾ ਦਾ ਟੀਕਾਕਰਨ ਕਰਵਾਇਆ ਹੈ । ਜਿਸ ਵਿੱਚ ਲੋਕਾਂ ਨੁੰ ਮਾਸਕ ਸੈਨੀਟਾਈਜਰ ਅਤੇ ਰਿਸਰੈਸਮੈਟ ਆਦਿ ਵੀ ਦਿੱਤੇ ਗਏ ਅਤੇ ਹੁਣ ਹੈਲਪਏਜ ਇੰਡੀਆ ਅਤੇ ਜੋਨ ਸਨੋ ਇੰਡੀਆ ਸਿਹਤ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਵਿੱਚ ਯੋਗਦਾਨ ਕਰ ਰਹੀ ਹੈ ।

ਹੋਰ ਪੜ੍ਹੋ :-ਐਸਸੀ, ਐਸਟੀ ਅਤੇ ਗਰੀਬ ਤਬਕੇ ਲਈ ਆਮ ਬਜਟ ਬਹੁਤ ਨਿਰਾਸ਼ਾਜਨਕ : ਹਰਪਾਲ ਸਿੰਘ ਚੀਮਾ

ਇਸ ਮੌਕੇ ਤੇ ਡਾ; ਵਿਜੇ ਕੁਮਾਰ ਨੇ ਹੈਲਪਏਜ ਇੰਡੀਆ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਡਾ; ਵਿਜੇ ਕੁਮਾਰ ਸਿਵਲ ਸਰਜਨ , ਡਾ; ਅਰਵਿੰਦ ਮਨਚੰਦਾ ਜਿਲ੍ਹਾ ਟੀਕਾਕਰਣ ਅਫਸਰ , ਡਾ; ਭਰਤ ਭੂਸ਼ਨ ਸਹਾਇਕ ਸਿਵਲ ਸਰਜਨ , ਡਾ: ਪ੍ਰਭਜੋਤ ਕਲਸੀ , ਸ੍ਰੀ ਮਤੀ ਗੁਰਿੰਦਰ ਕੌਰ , ਸ੍ਰੀ ਕਮਲ ਸਰਮਾਂ ਸੀਨੀਅਰ ਪ੍ਰੋਗਰਾਮ ਮੈਨੇਜਰ , ਸ੍ਰੀ ਮਤੀ ਨੇਹਾ ਪੰਡਤ , ਸ੍ਰੀ ਮਤੀ ਅਰਪਨਾ ਸਰਮਾ , ਸ੍ਰੀ ਸਵਤੰਤਰ ਸਰਮਾ ਅਤੇ ਵਿਲੀਅਮ ਗਿੱਲ ਵੀ ਹਾਜਰ ਸਨ।

Spread the love