ਸਤੰਬਰ ਮਹੀਨੇ ਦੇ ਸ਼ੁਰੂ ਵਿਚ ਪਿੰਡਾਂ ਵਿਚ ਜਾ ਕੇ ਕੀਤਾ ਜਾਵੇਗਾ ਜ਼ਰੂਰਤਮੰਦਾ ਦਾ ਮੁਫਤ ਇਲਾਜ।
ਫਿਰੋਜ਼ਪੁਰ 20.08.2021 ਹੇਮਕੁੰਟ ਫਾਉਂਡੇਸ਼ਨ ਵਲੋਂ ਪ੍ਰੋਗਰਾਮ ਮੈਨੇਜਰ ਲੀਡ ਜੈਸਿਕਾ ਗਿੱਲ ਵਲੋਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਿਸ਼ੇਸ਼ ਬੈਠਕ ਕੀਤੀ ਗਈ। ਉਨ੍ਹਾਂ ਨੇ ਹੇਮਕੁੰਟ ਫਾਊਂਡੇਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਾਊਂਡੇਸ਼ਨ ਨੂੰ ਸ. ਅਰਿੰਦਰ ਸਿੰਘ ਆਹਲੂਵਾਲਿਆ ਵਲੋਂ ਚਲਾਇਆ ਜਾ ਰਿਹਾ ਹੈ ਜੋ ਕਿ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ ਹੈਲਥ ਕੇਅਰ, ਸਿੱਖਿਆ, ਡਿਜਾਸਟਰ ਰਿਲਿਫ ਤੋਂ ਇਲਾਵਾ ਜ਼ਰੂਰਤ ਮੰਦਾ ਲੋਕਾਂ ਦੀ ਸਹਾਇਤਾ ਕਰਦੀ ਹੈ। ਉਨ੍ਹਾਂ ਨੇ ਦਸਿਆ ਕਿ ਫਾਊਂਡੇਸ਼ਨ ਵਲੋਂ ਹਲਕਾ ਗੁਰੂਹਰਸਹਾਏ ਵਿਚ ਸਤੰਬਰ ਮਹੀਨੇ ਤੋਂ ਇਕ ਮੋਬਾਇਲ ਮੈਡੀਕਲ ਯੂਨਿਟ ਸ਼ੂਰੁ ਕੀਤੀ ਜਾ ਰਹੀ ਹੈ ਜਿਸ ਦੇ ਵਿਚ ਕੈਬਨਿਟ ਮੰਤਰੀ ਸ੍ਰੀ ਰਾਣਾ ਸਿੰਘ ਸੋਢੀ ਵਲੋਂ ਉਚੇਚੇ ਤੌਰ ਤੇ ਸਹਿਯੋਗ ਵੀ ਦਿਤਾ ਜਾ ਰਿਹਾ ਹੈ। ਇਸ ਵਿਚ ਇਕ ਐਮ.ਬੀ.ਬੀ.ਐਸ. ਡਾਕਟਰ, ਨਰਸ ਅਤੇ ਲੈਬ ਟੈਕਨਿਸ਼ੀਅਨ ਸ਼ਾਮਿਲ ਹੋਣਗੇ। ਇਸ ਯੂਨਿਟ ਦੁਆਰਾ ਇਲਾਕੇ ਦੇ ਨਿਵਾਸੀਆਂ ਦਾ ਮੈਡੀਕਲ ਚੈਕਅਪ ਕਰਕੇ ਟੀ.ਬੀ, ਸ਼ੂਗਰ, ਮਲੇਰਿਆ, ਡੇਂਗੂ ਸਮੇਤ ਹੋਰ ਵੀ ਬਿਮਾਰੀਆਂ ਦਾ ਇਲਾਜ ਕੀਤਾ ਜਾਏਗਾ। ਉਨ੍ਹਾਂ ਨੇ ਦਸਿਆ ਕਿ ਕੁਝ ਮਹੀਨਿਆਂ ਵਿਚ ਫਾਊਂਡੇਸ਼ਨ ਵਲੋਂ ਫੇਸ-2 ਤਹਿਤ ਕੈਂਸਰ ਪੀੜਿਤਾਂ ਦਾ ਇਲਾਜ ਵੀ ਸ਼ੁਰੂ ਕੀਤਾ ਜਾਵੇਗਾ। ਇਸ ਵਿਚ ਪੰਜਾਬ ਸਰਕਾਰ ਵਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਫਾਊਂਡੇਸ਼ਨ ਸਾਲ 2010 ਵਿਚ ਸ਼ੁਰੂ ਕੀਤੀ ਗਈ ਸੀ। ਇਸ ਫਾਊਂਡੇਸ਼ਨ ਦਾ ਮਕਸਦ ਜਰੂਰਤ ਮੰਦ ਲੋਕਾਂ ਦੀ ਮਦਦ ਕਰਨਾ ਹੈ। ਇਸ ਮੌਕੇ ਤੇ ਐਸ.ਡੀ.ਐਮ ਅਮਰਿੰਦਰ ਸਿੰਘ ਮੱਲ੍ਹੀ ਅਤੇ ਸੁਪਰਵਾਇਜ਼ਰ ਡਾਕਟਰ ਨਿਰਮਲ ਸਿੰਘ ਤੋਂ ਇਲਾਵਾ ਫਾਊਂਡੇਸ਼ਨ ਦੇ ਹੋਰ ਵੀ ਮੈਂਬਰ ਸਨ।