ਰੂਪਨਗਰ, 07 ਮਾਰਚ 2022
01 ਮਾਰਚ ਤੋਂ 07 ਮਾਰਚ 2022 ਤੱਕ ਮਨਾਏ ਜਾ ਰਹੇ ਜਨ ਔਸ਼ਧੀ ਦਿਵਸ ਮੋਕੇ ਸਿਵਲ ਸਰਜਨ ਰੂਪਨਗਰ ਵੱਲੌਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਵਿਖੇ ਚਲ ਰਹੇ ਜਨ ਅੋਸ਼ਧੀ ਕੇਂਦਰ ਵਿਖੇ ਲੋਕਾਂ ਨੂੰ ਸੰਬੌਧਨ ਕੀਤਾ ਗਿਆ। ਇਸ ਮੋਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨ ਅੋਸ਼ਧੀ ਕੇਂਦਰ, ਸਿਵਲ ਹਸਪਤਾਲ ਰੂਪਨਗਰ ਲੋਕਾਂ ਨੂੰ ਸਸਤੀਆਂ ਤੇ ਮਿਆਰੀ ਪੱਧਰ ਦੀਆਂ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਲੋਕਾਂ ਜਨ ਅੋਸ਼ਧੀ ਕੇਂਦਰ ਲਈ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈੈ।
ਉਹਨਾਂ ਨੇ ਦੱਸਿਆ ਕਿ ਜਨ ਅੋਸ਼ਧੀ ਕੇਂਦਰ ਵਿੱਚ ਸਾਰੀਆਂ ਜਰੂਰੀ ਦਵਾਈਆਂ ਲੋਕਾਂ ਨੂੰ ਬਜਾਰ ਰੇਟ ਤੋ 50 ਪ੍ਰਤੀਸ਼ਤ ਤੋ 80 ਪ੍ਰਤੀਸ਼ਤ ਸਸਤੇ ਰੇਟ ਤੇ ਉੱਪਲਬਧ ਕਰਵਾਈਆਂ ਜਾ ਰਹੀਆਂ ਹਨ।ਇਹ ਕੇਂਦਰ ਰੋਗੀ ਕਲਿਆਣ ਸਮਿਤੀ ਸਿਵਲ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਾਰੇ ਡਾਕਟਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਮਰੀਜਾਂ ਨੂੰ ਦਵਾਈਆਂ ਜਨ ਅੋਸ਼ਧੀ ਕੇਂਦਰ ਤੋਂ ਹੀ ਲਿਖੀਆਂ ਜਾਣ ਕਿਉਂਕਿ ਸਿਵਲ ਹਸਪਤਾਲ ਵਿੱਚ ਜਿਆਦਾਤਰ ਗਰੀਬ ਅਤੇ ਜਰੂਰਤਮੰਦ ਮਰੀਜ ਆਂਉਦੇ ਹਨ।ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਨ ਅੋਸ਼ਧੀ ਕੇਂਦਰ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਡਾ ਕੁਲਦੀਪ ਸਿੰਘ, ਐਸ.ਐਮ.ਓ. ਰੂਪਨਗਰ ਡਾ. ਤਰਸੇਮ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਰੂਪਨਗਰ ਡਾH ਬਲਦੇਵ ਸਿੰਘ, ਡੀ.ਡੀ.ਐਚ.ਓ. ਡਾ. ਆਰ.ਪੀ.ਸਿੰਘ, ਡਾ. ਨਿਧੀ ਗੁਪਤਾ, ਡਾ. ਨੁਪੁਰ ਮਿੱਢਾ, ਡਾ. ਰਜੀਵ ਅਗਰਵਾਲ, ਸਟੈਨੋ ਹਰਜਿੰਦਰ ਸਿੰਘ, ਜਿਲ੍ਹਾ ਬੀHਸੀHਸੀH ਕੋਆਰਡੀਨੇਟਰ ਸੁਖਜੀਤ ਕੰਬੋਜ਼ ਅਤੇ ਜਨ ਅੋਸ਼ਧੀ ਕੇਂਦਰ ਦਾ ਸਟਾਫ ਹਾਜਰ ਸਨ।