ਰੂਪਨਗਰ 15 ਮਾਰਚ 2022
ਸ੍ਰੀਮਤੀ ਸੋਨਾਲੀ ਗਿਰਿ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵਲੋਂ ਸਥਾਪਿਤ ਡਿਸਪੈਸਰੀਆਂ/ਫਸਟ ਏਡ ਪੋਸਟਾਂ ਤੋਂ ਇਲਾਵਾ ਸਟੇਟ ਰੈੱਡ ਕਰਾਸ ਚੰਡੀਗੜ੍ਹ ਜਿਲਾ ਬਰਾਂਚ ਰੂਪਨਗਰ ਅਤੇ ਵੱਖ-ਵੱਖ ਜਿਲਾ ਬਰਾਂਚਾਂ ਵਲੋਂ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਦੋਰਾਨ ਵੱਖ-ਵੱਖ 12 ਸਥਾਨਾ ਤੇ ਫਸਟ ਏਡ ਪੋਸਟਾਂ ਅਤੇ ਐਬੂਲੈਸਾਂ ਲਗਾ ਕੇ ਸੰਗਤਾਂ ਲਈ ਸੇਵਾ ਨਿਭਾਈ ਜਾ ਰਹੀ ਹੈ।
ਹੋਰ ਪੜ੍ਹੋ :-ਸਿਵਲ ਸਰਜਨ ਵਲੋਂ ਸਿਹਤ ਅਧਿਕਾਰੀਆਂ ਨੂੰ ਮਰੀਜ਼ਾਂ ਦੇ ਜਰੂਰੀ ਟੈਸਟ ਹਸਪਤਾਲ ਵਿਚੋਂ ਹੀ ਕਰਵਾਉਣ ਦੀ ਹਦਾਇਤ
ਫਸਟ ਏਡ ਪੋਸਟਾਂ ਕੀਰਤਪੁਰ ਸਾਹਿਬ,ਕਿਲਾ ਫਤਹਿਗੜ ਸਾਹਿਬ,ਪੰਜ ਪਿਆਰਾ ਪਾਰਕ, ਨੈਣਾ ਦੇਵੀ ਰੋਡ, ਬੱਸ ਸਟੈਡ, ਮੈਨ ਸਰੋਵਰ, ਖਾਲਸਾ ਕਾਲਜ, ਵਿਰਾਸਤੇ ਖਾਲਸਾ,ਸਰਕਾਰੀ ਸਕੂਲ (ਲੜਕੀਆਂ) ਵਿਖੇ ਵੱਖ-ਵੱਖ ਜਿਲਾ ਬਰਾਂਚਾ ਵਲੋਂ ਲਗਾਈਆਂ ਜਾ ਰਹੀਆਂ ਹਨ। ਸਟੇਟ ਰੈੱਡ ਕਰਾਸ ਚੰਡੀਗੜ੍ਹ ਤੋ ਸ਼੍ਰੀ ਅਮਰਜੀਤ ਸਿੰਘ ,ਕੈਂਪ ਕਮਾਡਰ ਜਿਨਾਂ ਦਾ ਮੋਬਾਇਲ ਨੰ.99158-85864 ਅਤੇ ਸਕੱਤਰ ਰੈੱਡ ਕਰਾਸ ਰੂਪਨਗਰ ਸ਼੍ਰੀ ਗੁਰਸੋਹਣ ਸਿੰਘ ਮੋਬਾਇਲ ਨੰ.95019-36063 ਆਪਣੀਆਂ ਟੀਮਾਂ ਸਮੇਤ ਸੇਵਾ ਲਈ ਹਾਜਰ ਹਨ। ਇਸਤੋ ਇਲਾਵਾ ਅਲਿੰਮਕੋ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਆਨੰਦਪੁਰ ਸਾਹਿਬ ਵਿਖੇ ਟਰਾਈਸਾਈਕਲ,ਵੀਲ੍ਰ ਚੇਅਰ,ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾ,ਕੈਲੀਪਰ,ਨਕਲੀ ਅੰਗ ਅਤੇ ਬਜੁਰਗਾਂ ਲਈ ਐਨਕਾਂ,ਦੰਦ ਮੁਫਤ ਲਗਵਾਉਣ ਲਈ ਰਜਿਸਟਰੇਸਨ ਵੀ ਕੀਤੀ ਜੀ ਰਹੀ ਹੈ।