ਪੰਜਾਬ ਸਰਕਾਰ ਵੱਲੋ ਘਰ ਘਰ ਰੁਜਗਾਰ ਮੁਹੱਈਆ ਕਰਵਾਉਣ ਵਿੱਚ ਸਫਲ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ
ਪਿੰਡ ਅਵਾਖਾਂ ਦੇ ਵਸਨੀਕ ਨਵਨੀਤ ਸਰਮਾ ਨੇ ਰੁਜਗਾਰ ਮਿਲਣ ਤੇ ਕੀਤਾ ਖੁਸੀ ਦਾ ਪ੍ਰਗਟਾਵਾ

ਗੁਰਦਾਸਪੁਰ 12 ਨਵੰਬਰ  2021

ਵਧੀਕ ਡਿਪਟੀ ਕਮਿਸਨਰ (ਜ) ਸ੍ਰੀ ਰਾਹੁਲ ਨੇ  ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚਲਾਏ ਜਾ ਰਹੇ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਨੇ ਬਹੁਤ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ  ਮੈਕੇ ਪ੍ਰਦਾਨ ਕਰਵਾਏ ਜਾ ਰਹੇ ਹਨ  । ਜਿਸ ਦੇ ਸਦਕਾ ਕਿੰਨੇ ਹੀ ਨੋਜਵਾਨ ਆਪਣੇ ਪੈਰਾ ਤੇ ਖੜੇ ਹੋਏ ਹਨ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰ ਸਕੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਵੈ ਰੁਜਗਾਰ ਅਤੇ ਵੱਖ ਵੱਖ ਕੰਪਨੀਆਂ ਵਿੱਚ ਰੋਜਗਾਰ ਦੇ ਮੌਕੇ ਮੁਹੱਈਆ  ਕਰਵਾਉਣ ਲਈ ਘਰ ਘਰ ਰੋਜਗਾਰ ਦੀ ਯੋਜਨਾ ਚਲਾਈ ਗਈ ਹੈ ।

ਹੋਰ ਪੜ੍ਹੋ :-ਦੀਵਾਲੀ ਬੰਪਰ ਨੇ ਰੁਸ਼ਨਾਈ ਮੁਕਤਸਰ ਜ਼ਿਲ੍ਹੇ ਦੇ ਕਿਸਾਨ ਦੀ ਕਿਸਮਤ

ਇਸ ਮੌਕੇ ਤੇ ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪ੍ਰਸੋਤਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾ ਨੂੰ ਰੋਜਗਾਰ ਪ੍ਰਦਾਨ ਕਰਨ ਲਈ ਰੋਜਗਾਰ ਮੇਲੇ ਵੀ ਲਗਾਏ ਜਾ ਰਹੇ ਹਨ ਜਿਥੇ ਵੱਖ ਵੱਖ ਕੰਪਨੀਆ ਵੱਲੋ ਸਿਰਕਤ ਕਰਕੇ ਨੌਜਵਾਨਾਂ ਦੀ ਯੋਗਤਾ ਦੇ ਅਧਾਰ ਤੇ ਚੋਣ ਕੀਤੀ ਜਾਦੀ ਹੈ । ਉਨ੍ਹਾਂ ਕਿਹਾ ਕਿ ਰੋਜਗਾਰ ਮੇਲਿਆ ਵਿੱਚ ਇਟਰਵਿਊ ਦੇ ਕੇ ਨੌਜਵਾਨ ਨੋਕਰੀ ਤੇ ਲੱਗ ਜਾਂਦੇ ਹਨ ਤੇ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਦੇ ਹਨ ।

ਰਾਜ ਸਿੰਘ ਪਲੇਸਮੈਟ ਅਫਸਰ ਨੇ ਜਾਣਕਾਰੀ ਦਿਦਿਆ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅਧੀਨ ਪੈਦੇ ਅਵਾਂਖਾ ਦੀਨਾਂਨਗਰਦੇ ਨੋਜਵਾਨ ਨਵਨੀਤ   ਸਰਮਾਂ ਪੁੱਤਰ ਸ੍ਰੀ ਸਵ: ਨਰੇਸ ਸਰਮਾਂ ਨੇ ਵੀ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਲਾਹਿ ਲੈਦਿਆ ਪੇਟਮ ਕੰਪਨੀ ਵਿੱਚ ਰਹਿ ਕੇ ਚੰਗਾ ਮੁਕਾਮ ਹਾਸਲ ਕੀਤਾ ਹੈ ਤਾ ਚੰਗੀ ਆਮਦਨ ਕਮਾ ਰਿਹਾ ਹੈ ।

ਨਵਨੀਤ ਸਰਮਾਂ ਪੁੱਤਰ ਸ੍ਰੀ ਸਵ: ਨਰੇਸ਼ ਸਰਮਾ ਪਿੰਡ  ਅਵਾਂਖਾ ,ਦੀਨਾਨਗਰ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ । ਉਸ ਨੇ ਦੱਸਿਆ ਕਿ ਮੈ ਕਾਫੀ ਲੰਮੇ ਸਮੇ ਬੇਰੁਜਗਾਰ ਚਲ ਰਿਹਾ ਸੀ । ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ ਘਰ ਰੋਜਗਾਰ ਸਕੀਮ ਬਾਰੇ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈ ਆਪਣੇ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ । ਜਦੋ ਮੈ ਪਹਿਲੀ ਵਾਰ ਦਫਤਰ ਵੇਖਿਆ ਤਾ ਮੈਨੂੰ ਇਹ ਅਹਿਸਾਸ ਹੋਇਆ ਕਿ ਮੈ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿੱਚ ਆਇਆ ਹਾਂ , ਕਿਉਕਿ ਦਫਤਰ ਨੂੰ ਬਹੁਤ ਹੀ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਅਤੇ ਕਿਸੇ ਪ੍ਰਾਈਵੇਟ ਕੰਪਨੀ ਦੇ ਵਾਂਗ ਸਾਫ ਸੁਥਰਾ ਅਤੇ। ਹਾਈਟੈਕ ਬਣਾਇਆ ਹੋਇਆ ਸੀ । ਪਬਲਿਕ ਦੇ ਬੈਠਣ ਲਈ ਬੈਚ , ਪੀਣ ਲਈ ਆਰ ਓ ਦਾ ਪਾਣੀ , ਪਬਲਿਕ ਯੁਜ ਵਾਸਤੇ ਕੰਪਿਊਟਰ ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆਂ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ , ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਸਰਕਾਰੀ ਦਫਤਰ ਹੀ ਹੈ , ਮੈ ਆਪਣਾ ਨਾਮ ਗਰੈਜੂਏਸ਼ਨ ਦੇ ਬੇਸ ਤੇ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ  www.pgrkam.com  ਦੀ ਵੈਬਸਾਈਟ ਤੇ ਵੀ ਦਰਜ ਕਰਵਾਇਆ ।

ਸਟਾਫ ਵੱਲੋ  ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ । ਥੌੜੇ ਹੀ ਦਿਨਾ ਬਾਅਦ ਮੈਨੂੰ ਦਫਤਰ ਵੱਲੋ ਇੱਕ ਕਾਲ ਅਤੇ ਮੈਸੇਜ ਆਇਆ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਮੈ ਦਫਤਰ ਵਿਖੇ ਇੰਟਰਵਿਂਊ ਦੇਣ ਲਈ ਆਇਆ ਅਤੇ ਇਥੇ ਮੈਨੂੰ 2 ਕੰਪਨੀਆਂ ਇੰਟਰਵਿਊ ਦੇਣ ਦੀ ਪੇਸਕਸ ਦਿੱਤੀ ਗਈ । ਮੈ ਪੇਟਮ ਕੰਪਨੀ ਵੱਲੋ ਸੇਲਜ ਐਗਜੈਕਟਿਵ  ਵੱਜੋ ਸਲੈਕਸ਼ ਕੀਤੀ ਗਈ ਅਤੇ ਮੈਨੂੰ 15000 ਰੁਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਪੇਸਕਸ ਦਿੱਤੀ ਗਈ । ਮੈ ਸਭ ਨੂੰ ਅਪੀਲ ਕਰਦਾ ਹਾਂ ਕਿ ਜੋ ਨੌਜਵਾਨ ਰੋਜਗਾਰ ਲੈਣ ਦੇ ਚਾਹਵਾਨ ਹਨ , ਉਹ ਆਪਣਾ ਨਾਮ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਦਰਜ ਕਰਵਾਉਣ ਅਤੇ ਨੌਕਰੀਆਂ ਪ੍ਰਾਪਤ ਕਰਨ । ਮੈ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ।

Spread the love