ਘਰ-ਘਰ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਦੇਣ ਲੋਕ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ
ਜ਼ਿਲ੍ਹੇ ਅੰਦਰ ਪਹਿਲੀ ਡੋਜ਼ 96 ਫੀਸਦੀ ਤੇ ਦੂਜੀ ਡੋਜ਼ 75 ਫੀਸਦ ਤੋਂ ਵੱਧ ਵਸੋਂ ਨੂੰ ਲੱਗੀ

ਗੁਰਦਾਸਪੁਰ, 16 ਫਰਵਰੀ 2022

ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਕੋਵਿਡ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ ਅਤੇ ਸਮੇਂ ਦੀ ਇਹ ਮੁੱਖ ਲੋੜ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਕੀਤਾ ਗਿਆ। ਉਨਾਂ ਗੁਰਦਾਸਪੁਰ ਵਾਸੀਆਂ ਨੂੰ ਵਿਸ਼ੇਸ ਤੋਰ ’ਤੇ ਸਿਹਤ ਵਿਭਾਗ ਵਲੋਂ ਘਰ—ਘਰ ਜਾ ਕੇ ਟੀਕਾਕਰਨ ਕਰਵਾਉਣ ਲਈ ਭੇਜੀਆਂ ਜਾਂਦੀਆਂ ਟੀਮਾਂ ਦਾ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਟੀਕਾਕਰਨ 100 ਫੀਸਦ ਕੀਤਾ ਜਾ ਸਕੇ।

ਹੋਰ ਪੜ੍ਹੋ :- ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਬਣਾਵਾਂਗੇ ‘ਵਰਲਡ ਆਇਕਨ ਸਿਟੀ’ : ਅਰਵਿੰਦ ਕੇਜਰੀਵਾਲ

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਲੋਕਾਂ ਨੂੰ ਕਿਹਾ ਕਿ ਜਿਹੜੇ ਲੋਕ ਕੇਵਿਡ ਵਿਰੋਧੀ ਵੈਕਸੀਨ ਤੋਂ ਵਾਂਝੇ ਹਨ, ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਆਪਣਾ ਵੈਕਸੀਨ ਜਰੂਰ ਕਰਵਾਉਣ। ਉਨਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਘਰ-ਘਰ ਜਾ ਕੇ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ, ਜਦਕਿ ਸਾਰੇ ਮੁੱਢਲੇ ਸਿਹਤ ਕੇਂਦਰਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਸਬ-ਡਵੀਜ਼ਨ ਦੇ ਹਸਤਾਲ ਤੇ ਸਿਵਲ ਹਸਪਤਾਲ ਵਿਖੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 15 ਤੋ 18 ਸਾਲ ਦੇ ਉਮਰ ਵਰਗ ਦੇ ਯੁਵਕਾਂ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਤਾਂ ਜੋ ਬੱਚਿਆਂ ਨੂੰ ਕੋਵਿਡ ਬਿਮਾਰੀ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿਚ ਯੋਗ ਵਸੋਂ ਵਿਚੋਂ 96.63 ਫੀਸਦ ਵਸੋਂ ਨੂੰ ਪਹਿਲੀ ਡੋਜ਼ ਲੱਗੀ ਹੈ ਅਤੇ ਦੂਜੀ ਡੋਜ਼ 75.72 ਫੀਸਦ ਨੂੰ ਲੱਗੀ ਹੈ। ਜਿਸ ਵਿਚ ਪਹਿਲੀ ਡੋਜ਼ 13 ਲੱਖ 40 ਹਜ਼ਾਰ 108 ਵਸੋਂ ਨੂੰ ਅਤੇ 10 ਲੱਖ 12 ਹਜ਼ਾਰ 495 ਵਸੋਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। 15 ਤੋਂ 17 ਸਾਲ ਦੇ 55681ਯੁਵਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਇਸ ਮੌਕੇ ਡਾ. ਅਰਵਿੰਦ ਮਨਚੰਦਾ, ਜ਼ਿਲਾ ਟੀਕਾਕਰਨ ਅਫਸਰ ਵੀ ਮੋਜੂਦ ਸਨ। ਉਨਾਂ ਅੱਗੇ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕਈ ਵਾਰ ਲੋਕ ਟੀਕਾਕਰਨ ਨਾ ਕਰਵਾਉਣ ਦੀ ਸੂਰਤ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਬੂਹੇ ਤੋਂ ਹੀ ਮੋੜ ਦਿੱਤਾ ਜਾਂਦਾ ਹੈ ਜੋ ਕਿ ਬਿਲਕੁੱਲ ਗਲਤ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਉਹ ਕੋਵਿਡ ਟੀਕਾਕਰਨ ਕਰਵਾਉਣ ਤੋਂ ਗੁਰੇਜ਼ ਕਰਨ ਦੀ ਬਜਾਇ ਸਿਹਤ ਵਿਭਾਗ ਦਾ ਸਹਿਯੋਗ ਕਰਨ।

Spread the love