ਮੈਂ ਆਪਣੀ ਟੀਮ ਨਾਲ ਅਗਲੇ 5 ਸਾਲ ਹੋਰ ਵਿਕਾਸ ਜਾਰੀ ਰੱਖਾਂਗਾ: ਭਾਰਤ ਭੂਸ਼ਣ ਆਸ਼ੂ

ASHU
“I along with my team will continue to develop Ludhiana for next 5 years as well,” Bharat Bhushan Ashu
ਲੁਧਿਆਣਾ  15 ਫਰਵਰੀ 2022
ਕੈਬਨਿਟ ਮੰਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਉਹ ਆਪਣੀ ਟੀਮ ਨਾਲ ਅਗਲੇ 5 ਸਾਲਾਂ ਤੱਕ ਵਿਕਾਸ ਕਰਦੇ ਰਹਿਣਗੇ।

ਹੋਰ ਪੜ੍ਹੋ :- ਐਮਪੀ ਅਸ਼ੋਕ ਨੇਤੇ ਪਹੁੰਚੇ ਫਗਵਾੜਾ, ਵਾਰਡ ਨੰਬਰ 6 ਵਿਚ ਸਾਂਪਲਾ ਦੇ ਹੱਕ ਵਿਚ ਕੀਤਾ ਪ੍ਰਚਾਰ

ਆਸ਼ੂ ਅੱਜ ਇੱਥੇ ਟੈਗੋਰ ਨਗਰ, ਹਾਊਸਿੰਗ ਬੋਰਡ ਕਲੋਨੀ, ਸੁਨੇਤ ਅਤੇ ਹੋਰ ਇਲਾਕਿਆਂ ਵਿੱਚ ਕੀਤੀਆਂ ਪਬਲਿਕ ਮੀਟਿੰਗਾਂ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਪਬਲਿਕ ਮੀਟਿੰਗਾਂ ਦੌਰਾਨ ਆਸ਼ੂ ਨੇ ਕਿਹਾ ਕਿ ਦੂਜੀ ਵਾਰ ਵਿਧਾਇਕ ਬਣਨ ਅਤੇ ਕੈਬਨਿਟ ਮੰਤਰੀ ਵੀ ਬਣਨ ਤੋਂ ਬਾਅਦ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਸੀ।  ਜਿਨ੍ਹਾਂ ਨੇ 2017 ਵਿਚ ਉਨ੍ਹਾਂ ‘ਤੇ ਭਰੋਸਾ ਕੀਤਾ ਅਤੇ ਉਸ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਆਪਣੀ ਟੀਮ ਨਾਲ ਦਿਨ ਰਾਤ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਪਾਰਕਾਂ ਦਾ ਵਿਕਾਸ ਹੋਣ ਨਾਲ ਬੀ.ਆਰ.ਐਸ.ਨਗਰ ਵਾਸੀਆਂ ਨੂੰ ਸੈਰ ਕਰਨ ਅਤੇ ਕੁਦਰਤ ਵਿਚ ਆਪਣਾ ਸੁਹਾਵਣਾ ਸਮਾਂ ਬਿਤਾਉਣ ਲਈ ਗ੍ਰੀਨ ਵੈਲੀ ਪ੍ਰਾਪਤ ਹੋਈ ਹੈ।  ਇਸ ਤੋਂ ਇਲਾਵਾ, ਸਿੱਧਵਾ ਨਹਿਰ ਦੇ ਨਾਲ-ਨਾਲ ਵਾਟਰਫਰੰਟ ਵਿਕਸਤ ਕੀਤਾ ਗਿਆ ਹੈ।  ਇਸ ਤੋਂ ਬਾਅਦ ਸੜਕ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਗਿਆ ਅਤੇ ਸਰਾਭਾ ਨਗਰ ਮਾਰਕੀਟ ਦਾ ਵਿਕਾਸ ਕੀਤਾ ਗਿਆ।  ਜਿਸ ਬੰਜਰ ਜ਼ਮੀਨ ’ਤੇ ਕੂੜੇ ਦਾ ਡੰਪ ਬਣਾਇਆ ਜਜਾਂਦਾ ਸੀ, ਉਸਨੂੰ ਸੁੰਦਰ ਪਾਰਕਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।  ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ, ਰੇਲਵੇ ਓਵਰਬ੍ਰਿਜ ਅਤੇ ਰੇਲ ਅੰਡਰ ਬ੍ਰਿਜ ਪ੍ਰਾਜੈਕਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਮੁਕੰਮਲ ਹੋਣ ਦੇ ਨੇੜੇ ਹਨ।
ਉਨ੍ਹਾਂ ਕਿਹਾ ਕਿ ਖੁੱਲ੍ਹੇ ਡੰਪਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਰੇ ਪਾਸੇ ਸਟੈਟਿਕ ਵੇਸਟ ਕੰਪੈਕਟਰ ਲਗਾਉਣ ਦੀ ਯੋਜਨਾ ਬਣਾਈ ਗਈ ਹੈ ਅਤੇ ਸਰਾਭਾ ਨਗਰ, ਰਿਸ਼ੀ ਨਗਰ, ਹੰਬੜਾ ਰੋਡ, ਬੀਆਰਐਸ ਨਗਰ, ਲੋਧੀ ਕਲੱਬ ਰੋਡ ਅਤੇ ਬਾੜੇਵਾਲ ਰੋਡ ਵਿਖੇ 6 ਕੰਪੈਕਟਰ ਪਹਿਲਾਂ ਹੀ ਲੱਗ ਚੁੱਕੇ ਹਨ, ਜੋ ਕੰਮ ਕਰ ਰਹੇ ਹਨ ਅਤੇ ਇੱਥੇ ਕੂੜੇ ਨੂੰ ਵੱਖ ਕਰਨ ਅਤੇ ਸੰਕੁਚਿਤ ਕਰਨ ਤੋਂ ਬਾਅਦ ਮੁੱਖ ਡੰਪ ਵਿੱਚ ਭੇਜਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਲੁਧਿਆਣਾ ਪੱਛਮੀ ਨੂੰ ਸਭ ਤੋਂ ਵੱਧ ਵਿਕਸਤ ਖੇਤਰ ਬਣਾਉਣ ਲਈ ਲਿਆਂਦੇ ਗਏ ਹਨ।  ਮੈਂ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ ਅਤੇ ਇਕ ਵਾਰ ਫਿਰ ਤੁਹਾਡੇ ਸਹਿਯੋਗ ਦੀ ਮੰਗ ਕਰਨ ਆਇਆ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਮੈਂ ਇਨ੍ਹਾਂ ਵਿਕਾਸ ਕਾਰਜਾਂ ਨੂੰ ਜਾਰੀ ਰੱਖਾਂਗਾ, ਤਾਂ ਜੋ ਮੈਂ ਇਸ ਹਲਕੇ ਦੇ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਸਕਾਂ।