ਐਵੋਕੇਟ ਦਿਨੇਸ਼ ਚੱਢਾ ਨੇ ਆਈ.ਆਈ.ਟੀ ਰੂਪਨਗਰ ਦੇ ਨਾਲ ਮਿਲ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਲਈ ਪ੍ਰੋਗਰਾਮ ਉਲੀਕਿਆ

MLA Advocate Dinesh Kumar Chadha
ਐਵੋਕੇਟ ਦਿਨੇਸ਼ ਚੱਢਾ ਨੇ ਆਈ.ਆਈ.ਟੀ ਰੂਪਨਗਰ ਦੇ ਨਾਲ ਮਿਲ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਲਈ ਪ੍ਰੋਗਰਾਮ ਉਲੀਕਿਆ
ਰੂਪਨਗਰ, 24 ਮਈ 2022
ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀਆਂ ਦੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਉਦੇਸ਼ ਤਹਿਤ ਰੂਪਨਗਰ ਹਲਕਾ ਦੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਆਈ.ਆਈ.ਟੀ ਰੋਪੜ ਦੇ ਵਿਦਿਆਰਥੀਆਂ ਨਾਲ਼ ਮੀਟਿੰਗ ਕੀਤੀ ਜਿਸ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਨੂੰ ਯਕੀਨੀ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ।

ਹੋਰ ਪੜ੍ਹੋ :-ਐਸ.ਡੀ.ਐਮ. ਪਟਿਆਲਾ ਨੇ ਪਿੰਡ ਭੇਡਪੁਰਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਸ਼ੁਰੂ

ਵਿਧਾਇਕ ਨੇ ਦੱਸਿਆ ਕਿ ਆਈ.ਆਈ.ਟੀ ਰੋਪੜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਕੈਰੀਅਰ ਚਰਚਾ, ਟੈਕਨੀਕਲ ਸੈਸ਼ਨਜ਼, ਲੈਬ ਰੇਂਨੋਵੇਸ਼ਨ, ਇੰਟਰ ਸਕੂਲ ਕੰਪੀਟੀਸ਼ਨ ਸਮੇਤ ਓਵਰਆਲ ਡਿਵੈਲਪਮੈਂਟ ਲਈ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਹੈ। ਇਸ ਪ੍ਰੋਗਰਾਮ ਤਹਿਤ ਆਈ ਆਈ ਟੀ ਦੇ ਵਿਦਿਆਰਥੀ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣਗੇ ਅਤੇ ਉਨ੍ਹਾਂ ਦੀਆਂ ਉਚੇਰੀ ਸਿੱਖਿਆ ਨਾਲ ਸਬੰਧਿਤ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕਰਨਗੇ ਤਾਂ ਜੋ ਵਿਦਿਆਰਥੀ ਪਹਿਲਾਂ ਹੀ ਆਪਣੀ ਪਸੰਦ ਅਨੁਸਾਰ ਕਿਸੇ ਪੇਸ਼ੇਵਰ ਖੇਤਰ ਦੀ ਚੋਣ ਕਰ ਸਕਣ।

ਉਨ੍ਹਾਂ ਦੱਸਿਆ ਕਿ ਆਈ.ਆਈ.ਟੀ ਦੇ ਵਿਦਿਆਰਥੀਆਂ ਦੀ ਗਿਣਤੀ ਦੇਸ਼ ਦੇ ਹੋਣਹਾਰ ਅਤੇ ਮੋਹਰਲੀ ਕਤਾਰ ਵਾਲੇ ਵਿਦਿਆਰਥੀਆਂ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਸੰਸਥਾ ਦੀ ਪ੍ਰਸਿੱਧੀ ਅਤੇ ਸਿੱਖਿਅਤ ਵਿਦਿਆਰਥੀਆਂ ਦੀ ਮੰਗ ਪੂਰੇ ਵਿਸ਼ਵ ਵਿੱਚ ਹੈ। ਜਿਸ ਲਈ ਇਨ੍ਹਾਂ ਪ੍ਰਤਿਭਾਸ਼ਾਲੀ ਅਤੇ ਅਗਾਂਹਵਧੂ ਸੋਚ ਵਾਲੇ ਵਿਦਿਆਰਥੀਆਂ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਜਾਵੇਗਾ ਜਿਸ ਨਾਲ ਇਨ੍ਹਾਂ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਅਤੇ ਗਿਆਨ ਵਿੱਚ ਅਥਾਹ ਵਾਧਾ ਹੋਵੇਗਾ।
ਐਡਵੋਕੇਟ ਚੱਢਾ ਨੇ ਅੱਗੇ ਦੱਸਿਆ ਕਿ ਆਪਣੇ ਆਪ ਵਿੱਚ ਵਿਲੱਖਣ ਪ੍ਰੋਜੈਕਟ “ਪਹਿਚਾਨ ਏਕ ਸਫ਼ਰ” ਜੋ ਆਈ.ਆਈ.ਟੀ ਰੋਪੜ ਦੇ ਸੰਸਥਾ ਦੇ ਵਿਦਿਆਰਥੀ ਵਲੋਂ ਚਲਾਇਆ ਜਾ ਰਿਹਾ ਹੈ ਜਿਸ ਰਾਹੀਂ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਹੋਣਹਾਰ ਵਿਦਿਆਰਥੀਆਂ ਨੂੰ ਸੁਨਿਹਰੀ ਭਵਿੱਖ ਸਿਰਜਣ ਲਈ ਮੱਦਦ ਕਰਨਗੇ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਅਤੇ ਕੈਰੀਅਰ ਦੇ ਚੋਣ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸਕੂਲ ਦੀ ਪੜਾਈ ਦੌਰਾਨ ਹੀ ਆਮ ਪਰਿਵਾਰਾਂ ਦੇ ਬੱਚੇ ਆਪਣੀ ਪਸੰਦ ਅਨੁਸਾਰ ਉਚੇਰੀ ਸਿੱਖਿਆ ਹਾਸਿਲ ਕਰਨ ਅਤੇ ਹਮੇਸ਼ਾ ਮੰਗ ਵਿੱਚ ਰਹਿਣ ਵਾਲੇ ਪੇਸ਼ੇਵਰ ਖੇਤਰਾਂ ਵਿੱਚ ਜਾ ਕੇ ਕਾਮਯਾਬ ਹੋ ਸਕਣ।
Spread the love