ਘੱਟ ਗਿਣਤੀਆਂ ਕਮਿਸ਼ਨ ਦੇ ਮੈਬਰ ਜਨਾਬ ਲਾਲ ਹੁਸੈਨ ਵੱਲੋਂ ਪਿੰਡ ਦਰਗਾਪੁਰ ਗਰਬੀ ਦਾ ਦੌਰਾ

TARN
ਘੱਟ ਗਿਣਤੀਆਂ ਕਮਿਸ਼ਨ ਦੇ ਮੈਬਰ ਜਨਾਬ ਲਾਲ ਹੁਸੈਨ ਵੱਲੋਂ ਪਿੰਡ ਦਰਗਾਪੁਰ ਗਰਬੀ ਦਾ ਦੌਰਾ

ਤਾਰਨ ਤਾਰਨ 11 ਨਵੰਬਰ 2021

ਜਿਲ੍ਹਾ ਤਰਨਤਾਰਨ ਦੇ ਪਿੰਡ ਦਰਗਾਪੁਰ ਗਰਬੀ ਵਿੱਚ ਮੁਸਲਮਾਨ ਭਾਈਚਾਰੇ ਦੀਆਂ ਕਬਰਾਂ ਤੇ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ। ਮਰਾਜ ਦੀਨ, ਜਗੀਰ ਮੁਹੰਮਦ, ਦਿਲਬਰ ਹੂਸੈਨ ਸਮੂਹ ਮੁਸਲਮਾਨ ਭਾਈਚਾਰੇ ਦੇ ਲੋਕਾਂ ਅਤੇ ਪਿੰਡ ਦੇ ਸਰਪੰਚ ਵੱਲੋ ਕਮਿਸ਼ਨ ਨੂੰ ਅਪੀਲ ਕਰਦਿਆਂ ਦੱਸਿਆ ਕਿ ਸੰਨ 1947 ਦੇ ਸਮੇਂ ਦੀਆਂ ਮਜੂਦ ਕਬਰਾਂ ਤੇ ਪਿੱਛਲੇ ਲਮੇ ਸਮੇਂ ਤੋਂ ਮੋਹਣੀ ਪੁੱਤਰ ਸਕੱਤਰ ਸਿੰਘ, ਦਿਲਬਾਗ ਸਿੰਘ ਪੁੱਤਰ ਸਕੱਤਰ ਸਿੰਘ, ਬਾਬਾ ਜਗਤਾਰ ਸਿੰਘ ਪੁੱਤਰ ਈਸਰ ਸਿੰਘ, ਬਿਕਰਮਜੀਤ ਸਿੰਘ , ਲਖਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਹੋਇਆ ਹੈ ।

ਹੋਰ ਪੜ੍ਹੋ :-ਕਣਕ ਦੀ ਬਿਜਾਈ ਦੌਰਾਨ ਜ਼ਿਲ੍ਹੇ ਅੰਦਰ ਡਾਇਆ ਖਾਦ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ

ਮੌਕਾ ਦੇਖਣ ਪਹੁੰਚੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਮੈਂਬਰ ਲਾਲ ਹੁਸੈਨ ਨੇ ਮਾਮਲੇ ਦਾ ਸੂਹ- ਮੋਟੋ ਲਿਆ। ਪੰਜਾਬ ਵਕਫ਼ ਬੋਰਡ ਦੇ ਰਿਕਾਰਡ  ਅਨੁਸਾਰ ਕਬਰਾਂ ਦੀ 4 ਕਨਾਲ 9 ਮਰਲੇ ਜ਼ਮੀਨ ਹੈ ਇਸ ਦੀ ਜਾਣਕਾਰੀ ਇਸਟੇਟ ਅਫਸਰ ਮਹੁੰਮਦ ਅਖਤਰ ਰੈਨਟ ਕਲੈਕਟਰ ਹਰਮੀਤ ਕੌਰ ਨੇ  ਕਮਿਸ਼ਨ ਨੂੰ ਦਿੱਤੀ ਗਈ। ਅਪੀਲ ਕਰਤਾ ਨੇ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਨਾਜਾਇਜ਼ ਕਾਬਜਕਾਰ ਕਬਰਾਂ ਦੀ ਬੇਅਬਦੀ ਕਰ ਰਹੇ ਹਨ ਅਤੇ ਕਬਰਾਂ ਵਾਲੀ ਜ਼ਮੀਨ ਤੇ ਕੂੜਾ ਕਰਕਟ ਸੁੱਟ ਰਹੇ ਹਨ। ਕਮਿਸ਼ਨ ਨੇ ਪੰਜਾਬ ਵਕਫ਼ ਬੋਰਡ ਦੇ ਇਸਟੇਟ ਅਫਸਰ ਮਹੁੰਮਦ ਅਖਤਰ  ਰੈਨਟ ਕਲੈਕਟਰ ਹਰਮੀਤ ਕੌਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਕੇ ਕਬਰਾਂ ਦੀ ਜ਼ਮੀਨ ਖਾਲੀ ਕਰਵਾ ਰਿਪੋਰਟ ਕਮਿਸ਼ਨ ਨੂੰ 10 ਦਿਨ ਦੇ ਅੰਦਰ ਭੇਜਣ ਲਈ ਆਖਿਆ ।

ਕਮਿਸ਼ਨ ਮੈਂਬਰ ਲਾਲ ਹੂਸੈਨ ਦੇ ਪੀ.ਆਰ.ਓ ਜਗਦੀਸ਼ ਸਿੰਘ ਚਾਹਲ ਨੇ ਮੀਡਿਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੀਏ ਵਿਰਸਾ ਸਿੰਘ ਹੰਸ ਇਕਬਾਲ ਖ਼ਾਨ ਪ੍ਰਧਾਨ ਮੁਸਲਿਮ ਵੈਲਫੇਅਰ ਸੁਸਾਇਟੀ ਖਡੂਰ ਸਾਹਿਬ, ਰੋਸ਼ਨ ਦੀਨ,

ਐਸ.ਐਚ.ਓ ਸਰਹਾਲੀ ਕਲਾਂ ਹਰਸਾ ਸਿੰਘ, ਸਰਪੰਚ ਮਨਜਿੰਦਰ ਸਿੰਘ ਦਰਗਾਪੁਰ, ਜਗੀਰ ਮੁਹੰਮਦ, ਪੂਰਨ ਮੁਹੰਮਦ, ਰੋਸ਼ਨ ਖਾਨ, ਮੁਬਾਰਕ ਅਲੀ, ਦਿਲਬਰ ਹੂਸੈਨ, ਪ੍ਰੇਮ ਮੁਹੰਮਦ, ਸਲੀਮ ਖ਼ਾਨ, ਬਸ਼ੀਰ ਮੁਹੰਮਦ, ਅਸ਼ਰਫ ਮੁਹੰਮਦ, ਬਲਵਿੰਦਰ ਖਾਨ ਹਾਜ਼ਰ ਸਨ।

Spread the love