5000 ਤੋਂ ਵੱਧ ਕਰਮਚਾਰੀਆਂ ਨੇ ਵਰਚੁਅ ਤੌਰ ‘ਤੇ ਲਿਆ ਹਿੱਸਾ; ਯੋਗ, ਪ੍ਰਾਣਾਯਾਮ ਅਤੇ ਧਿਆਨ ਲਗਾਉਣ ਸਬੰਧੀ ਲਈ ਸੇਧ
ਐਸ.ਏ.ਐਸ.ਨਗਰ, 21 ਜੂਨ 2021
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਐਨਜੀਓ ‘ਆਰਟ ਆਫ਼ ਲਿਵਿੰਗ’ ਦੇ ਸਹਿਯੋਗ ਨਾਲ ਸਰਕਾਰੀ ਕਰਮਚਾਰੀਆਂ ਲਈ ‘ਇਮਿਊਨਿਟੀ ਐਂਡ ਵੈੱਲਬੀਇੰਗ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਸੋਮਵਾਰ ਸਵੇਰੇ 7 ਵਜੇ ਸਰਕਾਰੀ ਵਿਭਾਗਾਂ ਦੇ ਮੁਖੀਆਂ ਸਮੇਤ ਸਬੰਧਤ ਸਟਾਫ, ਵੱਖ-ਵੱਖ ਵਿਭਾਗਾਂ ਦੇ ਤਕਰੀਬਨ 5000 ਤੋਂ ਵੱਧ ਕਰਮਚਾਰੀ ਆਪਣੇ ਘਰਾਂ ਤੋਂ ਸ਼ਾਮਲ ਹੋਏ। ਤਕਰੀਬਨ ਸੌ ਯੋਗਾ ਇੰਸਟ੍ਰਕਟਰਾਂ ਨੇ ਪ੍ਰਤੀ ਸਮੂਹ 50-60 ਕਰਮਚਾਰੀਆਂ ਦੇ ਸਮੂਹਾਂ ਨੂੰ ਅੱਧੇ ਘੰਟੇ ਲਈ ਯੋਗਾ, ਪ੍ਰਾਣਾਯਾਮ ਅਤੇ ਧਿਆਨ ਲਗਾਉਣ ਸਬੰਧੀ ਸੇਧ ਦਿੱਤੀ।
ਭਾਰਤ ਦੇ ਮਸ਼ਹੂਰ ਨਿਊਰੋਲੋਜਿਸਟ, ਡਾ. ਜੇ.ਪੀ. ਸਿੰਘਵੀ, (ਡੀਐਮ ਨਿਊਰੋਲੋਜੀ, ਪੀਜੀਆਈ, ਚੰਡੀਗੜ੍ਹ) ਜੋ ਆਰਟ ਆਫ਼ ਲਿਵਿੰਗ ਵਿਚ ਫੈਕਲਟੀ ਅਤੇ ਅਧਿਆਪਕ ਵੀ ਹਨ, ਨੇ ਨਿੱਜੀ ਤੌਰ ‘ਤੇ ਪ੍ਰੋਗਰਾਮ ਦੀ ਅਗਵਾਈ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਆਸ਼ਿਕਾ ਜੈਨ ਏ.ਡੀ.ਸੀ. (ਜ) ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੇ ਕੋਰੋਨਵਾਇਰਸ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਕੋਰੋਨਾ ਵਾਰੀਅਰਜ਼ ਹਨ। ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਦੀ ਸੰਭਾਲ ਕਰਨਾ ਲਾਜ਼ਮੀ ਹੈ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਕਾਰਨ ਆਪਣੇ ਤਿੰਨ ਕਰਮਚਾਰੀਆਂ ਨੂੰ ਗੁਆ ਦਿੱਤਾ ਹੈ। ਇਸ ਲਈ, ਇੰਮਪੋਲਾਈਜ਼ ਵੈੱਲਫੇਅਰ ਐਕਟਿਵੀਟੀ ਵਜੋਂ ‘ਇਮਿਊਨਿਟੀ ਐਂਡ ਵੈੱਲਵੀਇੰਗ ਪ੍ਰੋਗਰਾਮ’ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੁਣੌਤੀ ਭਰੇ ਮਹਾਂਮਾਰੀ ਦੇ ਸਮੇਂ ਤੋਂ ਪਹਿਲਾਂ ਕਦੇ ਵੀ ਸਿਹਤ ਦੀ ਸੰਭਾਲ ਸਬੰਧੀ ਇੰਨੇ ਵੱਡੇ ਪੱਧਰ ਦੀ ਜ਼ਰੂਰਤ ਨਹੀਂ ਪਈ। ਉਹਨਾਂ ਅੱਗੇ ਕਿਹਾ ਕਿ ਸਾਹ ਸਬੰਧੀ ਅਭਿਆਸਾਂ, ਪ੍ਰਾਣਾਯਮ ਅਤੇ ਧਿਆਨ ਲਾਉਣ ਨੂੰ ਅਪਣਾ ਕੇ ਜੀਵਨ ਸ਼ੈਲੀ ਪ੍ਰਬੰਧਨ ਨਾਲ ਸੰਬੰਧਤ ਬਿਮਾਰੀਆਂ ਦੀ ਰੋਕਥਾਮ ਵਿੱਚ ਲਾਭ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਆਰਟ ਆਫ਼ ਲਿਵਿੰਗ ਦੇ ਸਟੇਟ ਕੋਆਰਡੀਨੇਟਰ ਸੁਰੇਸ਼ ਗੋਇਲ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਤਿੰਨ ਦਿਨਾਂ ਲਈ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਰੋਜ਼ਾਨਾ, ਬਚਾਅ/ਸਹਿਤ ਸੰਭਾਲ ਪੱਖੋਂ ਸਿਹਤ ਦੇ ਨਵੇਂ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਇੰਸਟ੍ਰਕਟਰ ਵਟਸਐਪ ਰਾਹੀਂ ਭਾਗੀਦਾਰਾਂ ਦੇ ਸਵਾਲਾਂ ਦਾ ਜਵਾਬ ਦੇਣਗੇ।