ਕੇਂਦਰੀ ਵਿਦਿਆਲਯ ’ਚ ਟੀਕਾਕਰਨ ਕੈਂਪ

ਬਰਨਾਲਾ, 28 ਜੂਨ :-  

ਵਿਦਿਆਰਥੀਆਂ ਦੇ ਕੋਵਿਡ ਤੋਂ ਬਚਾਅ ਲਈ ਏਅਰ ਫੋਸਰ ਸਟੇਸ਼ਨ ਬਰਨਾਲਾ ਦੇ ਕੇਂਦਰੀ ਵਿਦਿਆਲਯ ’ਚ ਟੀਕਾਕਰਨ ਕੈਂਪ ਲਾਇਆ ਗਿਆ। ਪਿ੍ਰੰਸੀਪਲ ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਸਿਹਤ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ 12 ਤੋਂ 14 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਲਈ ਲਾਇਆ ਗਿਆ। ਉਨਾਂ ਦੱਸਿਆ ਕਿ ਇਸ ਮੌਕੇ ਮਾਪਿਆਂ ਦੀ ਸਹਿਮਤੀ ਨਾਲ 82 ਖੁਰਾਕਾਂ ਕੋਵਿਡ ਵੈਕਸੀਨ ਲਾਈ ਗਈ। ਇਸ ਮੌਕੇ ਉਨਾਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਕੋਵਿਡ ਨੂੰ ਜੜੋਂ ਖਤਮ ਕਰਨ ਲਈ ਉਹ ਯੋਗ ਬੱਚਿਆਂ ਦੇ ਕੋਵਿਡ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਵਾਉਣ।

 

ਹੋਰ ਪੜ੍ਹੋ :-
ਜ਼ਿਲ੍ਹੇ ਦੇ 705 ’ਚ ਸਰਕਾਰੀ ਸਕੂਲਾਂ ’ਚ 1090.65 ਲੱਖ ਰੁਪਏ ਦੀ ਲਾਗਤ ਨਾਲ ਸਿਵਲ ਵਰਕਸ ਮੁਕੰਮਲ : ਡਿਪਟੀ ਕਮਿਸ਼ਨਰ