ਮੰਡੀਆਂ ਵਿਚ ਝੋਨੇ ਦੀ ਵੱਧ ਰਹੀ ਆਮਦ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵੱਲੋਂ ਕਮੇਟੀਆਂ ਗਠਿਤ

GURPREET
ਮੰਡੀਆਂ ਵਿਚ ਝੋਨੇ ਦੀ ਵੱਧ ਰਹੀ ਆਮਦ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵੱਲੋਂ ਕਮੇਟੀਆਂ ਗਠਿਤ
ਪਿੰਡਾਂ ਤੱਕ ਪਹੁੰਚ ਕਰਕੇ ਕਰਨਗੇ ਝੋਨੇ ਦੇ ਉਤਪਾਦਨ ਦੀ ਜਾਂਚ

ਅੰਮ੍ਰਿਤਸਰ, 7 ਨਵੰਬਰ 2021

ਜਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਸਾਲ 2018-19 ਅਤੇ 2019-20 ਤੋਂ ਵੱਧ ਗਈ ਹੈ, ਜਿਸ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ 10 ਵੱਖ-ਵੱਖ ਕਮੇਟੀਆਂ ਗਠਿਤ ਕੀਤੀਆਂ ਹਨ, ਜੋ ਕਿ ਪਿੰਡ-ਪਿੰਡ ਪਹੁੰਚ ਕਰਕੇ ਇਸ ਗੱਲ ਦੀ ਪੜਤਾਲ ਕਰਨਗੀਆਂ ਕਿ ਕੀ ਸੱਚਮੁੱਚ ਹੀ ਝੋਨੇ ਦਾ ਉਤਪਾਦਨ ਵਧਿਆ  ਹੈ, ਜਾਂ ਕੋਈ ਫਰਜ਼ੀਵਾੜਾ ਹੈ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਬੂਥ ਪੱਧਰ ’ਤੇ ਲੱਗੇ ਵਿਸ਼ੇਸ਼ ਕੈਂਪਾਂ ਦਾ ਨਿਰੀਖਣ
ਸ. ਖਹਿਰਾ ਨੇ ਦੱਸਿਆ ਕਿ ਉਕਤ ਪਿਛਲੇ ਦੋ ਸਾਲਾਂ ਦੀ ਆਮਦ ਦੇ ਮੁਕਾਬਲੇ ਕਈ ਮੰਡੀਆਂ ਵਿਚ ਝੋਨੇ ਦੀ ਆਮਦ ਵੱਧ ਹੋਈ ਹੈ, ਇਸ ਲਈ ਜ਼ਰੂਰੀ ਹੈ ਕਿ ਇਹ ਪੜਤਾਲ ਕੀਤੀ ਜਾਵੇ ਕਿ ਕੀ ਵਾਕਿਆ ਹੀ ਬਾਸਮਤੀ ਹੇਠ ਰਕਬਾ ਘਟਿਆ ਹੈ ਜਾਂ ਬਾਸਮਤੀ ਦਾ ਉਤਪਾਦਨ ਘਟਿਆ ਹੈ। ਡਿਪਟੀ ਕਮਿਸ਼ਨਰ ਨੇ ਇਨਾਂ ਕਮੇਟੀਆਂ ਵਿਚ ਇਸ ਵਿਚ ਮਾਲ ਵਿਭਾਗ, ਖੁਰਾਕ ਸਪਲਾਈ, ਖੇਤੀਬਾੜੀ, ਮੰਡੀ ਬੋਰਡ, ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਮੇਟੀਆਂ ਵਿਚ ਸ਼ਾਮਿਲ ਕੀਤਾ ਹੈ।
ਇੰਨਾਂ ਮੰਡੀਆਂ ਵਿਚ ਰਾਜਾਸਾਂਸੀ, ਹਰਸ਼ਾਛੀਨਾ, ਸੁਧਾਰ, ਅਜਨਾਲਾ, ਚਮਿਆਰੀ, ਬੱਚੀਵਿੰਡ, ਟਾਹਲੀ ਸਾਹਿਬ, ਚੱਕ ਸਕੰਦਰ, ਗੱਗੋਮਾਹਲ ਅਤੇ ਭਗਤਾਂਵਾਲਾ ਦੀਆਂ ਮੰਡੀਆਂ ਸ਼ਾਮਿਲ ਹਨ।  ਉਨਾਂ ਕਿਹਾ ਕਿ ਇਸ ਲਈ ਖੇਤ ਤੋਂ ਲੈ ਕੇ ਮੰਡੀਆਂ ਤੇ ਸ਼ੈਲਰਾਂ ਤੱਕ ਦੀ ਪੜਤਾਲ ਕੀਤੀ ਜਾਵੇ। ਇਸ ਵਿਚ ਜੀ ਓ ਜੀ ਦੀ ਫੀਡ ਬੈਕ ਵੀ ਲਈ ਜਾਵੇ ਅਤੇ ਕਿਸਾਨਾਂ ਦੀ ਬਿਆਨ ਵੀ ਲਏ ਜਾਣ।
ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿੱਜੀ ਤੌਰ ਉਤੇ ਆਪਣੇ-ਆਪਣੇ ਖੇਤਰਾਂ ਵਿਚ ਪਹੁੰਚ ਕਰਕੇ ਇਹ ਪੜਤਾਲ ਯਕੀਨੀ ਬਨਾਉਣ। ਉਨਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਖਰੀਦ 4 ਲੱਖ 56 ਹਜ਼ਾਰ 800 ਮੀਟਿਰਕ ਟਨ ਝੋਨੇ ਦੀ ਖ੍ਰੀਦ ਹੋਈ ਸੀ ਅਤੇ ਸਰਕਾਰ ਦਾ ਆਦੇਸ਼ ਸੀ ਕਿ ਪਿਛਲੇ 2 ਸਾਲਾਂ ਦੀ ਖਰੀਦ ਦੇ ਮੁਕਾਬਲੇ ਜੋ ਵੀ ਡੈਟਾ ਵੱਧ ਹੈ, ਉਸ ਅਨੁਸਾਰ ਇਸ ਵਾਰ ਖਰੀਦ ਕੀਤੀ ਜਾਵੇ। ਉਨਾਂ ਦੱਸਿਆ ਕਿ ਇਸ ਅਨੁਸਾਰ ਝੋਨੇ ਦੀ ਸਰਕਾਰੀ ਖਰੀਦ ਕੀਤੀ ਜਾਣੀ ਸੀ, ਪਰ ਕਈ ਮੰਡੀਆਂ ਦੀ ਖਰੀਦ ਦਾ ਟੀਚਾ ਵੱਧ ਗਿਆ ਹੈ। ਜਿਲ੍ਹੇ ਦੀ ਖ੍ਰੀਦ 4 ਲੱਖ 74 ਹਜ਼ਾਰ ਮੀਟਰਕ ਟਨ ਨੂੰ ਵੀ ਪਾਰ ਕਰ ਚੁੱਕੀ ਹੈ ਇਸ ਲਈ ਜ਼ਰੂਰੀ ਹੈ ਕਿ ਝੋਨੇ ਦੇ ਉਤਪਾਦਨ ਸਬੰਧੀ ਘੋਖ-ਪੜਤਾਲ ਕੀਤੀ ਜਾਵੇ। ਇਸ ਮੌਕੇ ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਐਸ ਡੀ ਐਮ ਟੀ ਕੰਵਲਜੀਤ ਸਿੰਘ, ਐਸ ਡੀ ਐਮ ਅਮਨਪ੍ਰੀਤ ਸਿੰਘ, ਐਸ ਡੀ ਐਮ ਬੀਨਿਚ, ਡੀ ਐਫ ਐਸ ਸੀ ਸ੍ਰੀ ਰਾਜ ਰਿਸ਼ੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ

ਝੋਨੇ ਦੀ ਪੜਤਾਲ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।

Spread the love