ਅੰਮ੍ਰਿਤਸਰ 27 ਨਵੰਬਰ 2021
ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਸਮਾਪਤ ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਤੋਂ ਆਨਲਾਈਨ ਮਿਤੀ 22.11.21 ਤੋਂ 27.11.21 ਤੱਕ ਬਿ੍ਰਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਅੰਮ੍ਰਿਤਸਰ ਦੀ ਅਗਵਾਈ ਹੇਠ ਗਿਆ ਸੀ, ਅੱਜ ਡਿਪਟੀ ਕੈਂਪ ਕਮਾਂਡੈਂਟ ਕਰਨਲ ਵੀ ਕੇ ਪੰਧੇਰ ਜੀ ਦੇ ਸੰਬੋਧਨ ਦੇ ਨਾਲ ਸਮਾਪਤ ਹੋ ਗਿਆ।
ਹੋਰ ਪੜ੍ਹੋ :-ਹਲਕਾ ਪੂਰਬੀ ਵਿਖੇ ਲਗਾਇਆ ਜਾਵੇਗਾ 66 ਕੇਵੀ ਦਾ ਸਬ-ਸਟੇਸ਼ਨ – ਸਿੱਧੂ
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਡਾ ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਲੈਫਟੀਨੈਂਟ ਅਨਿਲ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਮੀਡੀਆ ਟੀਮ ਦਾ ਇਸ ਵੇਬੀਨਾਰ ਨੂੰ ਆਯੋਜਿਤ ਕਰਨ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਏਡੀਜੀ ਐੱਨਸੀਸੀ ਪੰਜਾਬ ਮੇਜਰ ਜਨਰਲ ਜੇ ਐਸ ਸੰਧੂ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ। ਉਨ੍ਹਾਂ ਦੱਸਿਆ ਕਿ ਇਸ ਛੇ ਦਿਨਾ ਸੈਮੀਨਾਰ ਵਿੱਚ ਪੰਜਾਬ, ਹਿਮਾਚਲ ,ਹਰਿਆਣਾ, ਚੰਡੀਗੜ੍ਹ ,ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਰਾਜਾਂ ਦੇ ਐਨਸੀਸੀ ਕੈਡਿਟਾਂ ਨੇ ਭਾਗ ਲਿਆ।
ਉਨ੍ਹਾਂ ਨੇ ਇਹਨਾ ਰਾਜਾਂ ਦੇ ਐਨਸੀਸੀ ਕੈਡਿਟਾਂ ਦਾ ਇਸ ਵੇਬੀਨਾਰ ਵਿੱਚ ਭਾਗ ਲੈਣ ਲਈ ਧੰਨਵਾਦ ਵੀ ਕੀਤਾ। ਇਨ੍ਹਾਂ ਰਾਜਾਂ ਦੇ ਕੈਡਿਟਾਂ ਨੇ ਉਸ ਰਾਜ ਦੇ ਰੀਤੀ ਰਿਵਾਜ, ਰਹਿਣ ਸਹਿਣ,ਖਾਣ ਪੀਣ, ਸਭਿਆਚਾਰ,ਟੂਰਿਸਟ ਸਥਾਨਾਂ ਆਦਿ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਰਨਲ ਆਰ ਐਨ ਸਿਨਹਾ ਐਡਮਿਨ ਅਫਸਰ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ, ਲੈਫਟੀਨੈਂਟ ਪ੍ਰਦੀਪ ਕੁਮਾਰ, ਲੈਫਟੀਨੈਂਟ ਸ਼ਰਨਜੀਤ ਕੌਰ, ਲੈਫਟੀਨੈਂਟ ਸੁਖਪਾਲ ਸਿੰਘ ਸੰਧੂ , ਲੈਫਟੀਨੈਂਟ ਵਰਨ ਕਾਲੀਆ, ਸੂਬੇਦਾਰ ਮੇਜਰ ਸੁਖਬੀਰ ਸਿੰਘ, ਸੂਬੇਦਾਰ ਗੁਰਦੀਪ ਸਿੰਘ ,ਹਵਾਲਦਾਰ ਗੁਰਭੇਜ ਸਿੰਘ ਆਦਿ ਐੱਨਸੀਸੀ ਸਟਾਫ ਅਤੇ ਕੈਡਿਟ ਹਾਜ਼ਰ ਸਨ।
ਕੈਪਸ਼ਨ : ਏਕ ਭਾਰਤ ਸ੍ਰੇਸ਼ਠ ਭਾਰਤ ਕੈਂਪ ਦੇ ਸਮਾਪਤੀ ਦੀਆਂ ਵੱਖ-ਵੱਖ ਤਸਵੀਰਾਂ