ਭਾਰਤੀ ਹਵਾਈ ਫੌਜ ’ਚ ਭਰਤੀ ਬਾਰੇ ਦਿੱਤੀ ਜਾਣਕਾਰੀ

ਭਾਰਤੀ ਹਵਾਈ ਫੌਜ ’ਚ ਭਰਤੀ ਬਾਰੇ ਦਿੱਤੀ ਜਾਣਕਾਰੀ
ਭਾਰਤੀ ਹਵਾਈ ਫੌਜ ’ਚ ਭਰਤੀ ਬਾਰੇ ਦਿੱਤੀ ਜਾਣਕਾਰੀ
ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ’ਚ ਜਾਗਰੂਕਤਾ ਪ੍ਰੋਗਰਾਮ

ਬਰਨਾਲਾ, 13 ਮਈ 2022

ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਭਾਰਤੀ ਹਵਾਈ ਫੌਜ ਵਿੱਚ ਡਿਪਲੋਮਾ ਟੈਕਨੀਸ਼ੀਅਨ ਦੀ ਭਰਤੀ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਕਾਲਜ ’ਚ ਪੜ ਰਹੇ ਦੂਜਾ ਸਾਲ ਅਤੇ ਆਖਰੀ ਸਾਲ ਦੇ 60 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਇਸ ਪ੍ਰੋਗਰਾਮ ਲਈ ਭਾਰਤੀ ਹਵਾਈ ਫੌਜ, ਅੰਬਾਲਾ ਤੋਂ ਪਹੁੰਚੇ ਸਾਰਜੈਂਟ ਐਸ.ਪੀ.ਮਿਸ਼ਰਾ, ਕਾਰਪੋਰਲ ਆਰ.ਕੇ. ਸਿੰਘ ਅਤੇ ਕਾਰਪੋਰਲ ਏ.ਪੀ.ਪਾਤਰਾ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਇਹ ਪ੍ਰੋਗਰਾਮ ਕਾਲਜ ਵਿੱਚ ਪੜਦੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਪ੍ਰੋਗਰਾਮ ਹੈ। ਉਨਾਂ ਦੱਸਿਆ ਕਿ ਭਾਰਤੀ ਹਵਾਈ ਫੌਜ ਵਿੱਚ ਸੇਵਾ ਕਰਨਾ ਮਾਣ ਵਾਲੀ ਗੱਲ ਹੈ। ਭਾਰਤੀ ਹਵਾਈ ਫੌਜ ਸੇਵਾ, ਅੰਬਾਲਾ ਵਲੋਂ ਆਏ ਕਾਰਪੋਰਲ ਆਰ. ਕੇ. ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਡਿਪਲੋਮਾ ਕਰਨ ਉਪਰੰਤ ਹਵਾਈ ਫੌਜ ਵਿੱਚ ਕਿਵੇਂ ਭਰਤੀ ਹੋ ਸਕਦੇ ਹਨ। ਉਨਾਂ ਦੱਸਿਆ ਕਿ ਇਹ ਭਰਤੀ ਸਾਲ ਵਿੱਚ ਦੋ ਵਾਰੀ ਹੁੰਦੀ ਹੈ ਅਤੇ ਤਿੰਨ ਪੜਾਵਾਂ ਵਿੱਚ ਪੂਰੀ ਹੁੰਦੀ ਹੈ।
ਪਹਿਲੇ ਪੜਾਅ ਵਿੱਚ ਉਮੀਦਵਾਰ ਸੀ.ਡੈਕ ਪਲੈਟਫਾਰਮ ਉਪਰ ਆਨਲਾਈਨ ਪ੍ਰੀਖਿਆ ਦਿੰਦਾ ਹੈ, ਦੂਜੇ ਪੜਾਅ ਵਿੱਚ ਕਿਸੇ ਭਰਤੀ ਸੈਂਟਰ ਵਿੱਚ ਫਿਜ਼ੀਕਲ ਫਿਟਨੈਸ ਅਤੇ ਅਡੈਪਟੇਬਿਲਿਟੀ ਟੈਸਟ ਹੁੰਦਾ ਹੈ ਅਤੇ ਤੀਸਰੇ ਪੜਾਅ ਵਿੱਚ ਮੈਡੀਕਲ ਟੈਸਟ ਲਿਆ ਜਾਂਦਾ ਹੈ। ਉਨਾਂ ਨੇ ਏਅਰਮੈਨ ਦੀ ਭਰਤੀ ਲਈ ਅਕਾਦਮਿਕ ਯੋਗਤਾ, ਫਿਜ਼ੀਕਲ ਫਿਟਨੈਸ, ਭਰਤੀ ਦੀ ਉਮਰ, ਭਰਤੀ ਉਪਰੰਤ ਮਿਲਣ ਵਾਲੇ ਭੱਤੇ, ਪ੍ਰਮੋਸ਼ਨਲ ਮੌਕੇ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨਾਂ ਦੁਆਰਾ ਏਅਰ ਫੋਰਸ ਵਿੱਚ ਵੱਖ-ਵੱਖ ਰੈਂਕਾਂ ਅਤੇ ਉਨਾਂ ਵਿੱਚ ਭਰਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਪੈਂਫਲੇਟਸ, ਪ੍ਰੀਖਿਆ ਦੀ ਤਿਆਰੀ ਲਈ ਸੈਂਪਲ ਪ੍ਰੀਖਿਆ ਪੇਪਰ ਬੁਕਲੈਟਸ ਵੀ ਵੰਡੀਆਂ ਗਈਆਂ। ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦਾ ਮਾਣ ਵਧਾਉਣ। ਇਸ ਪ੍ਰੋਗਰਾਮ ਦਾ ਸੰਚਾਲਨ ਸ੍ਰੀ ਜਗਦੀਪ ਸਿੰਘ ਸਿੱਧੂ, ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ/ਮੁਖੀ ਵਿਭਾਗ ਈ.ਸੀ.ਈ. ਵਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਅਰੁਣ ਕੁਮਾਰ, ਮੁਖੀ ਵਿਭਾਗ ਸਿਵਲ ਇੰਜੀ:, ਲੈਕਚਰਾਰ ਸ੍ਰੀਮਤੀ ਅਮਨਦੀਪ ਕੌਰ, ਸ੍ਰੀ ਲਵਪ੍ਰੀਤ ਸਿੰਘ, ਸ੍ਰੀਮਤੀ ਸਾਕਸ਼ੀ ਚੋਪੜਾ ਲਾਇਬ੍ਰੇਰੀਅਨ ਵੀ ਹਾਜ਼ਰ ਸਨ।
Spread the love