ਸਰੀਰਿਕ ਭਰਤੀ ਰੈਲੀ ਤੋਂ ਪਹਿਲਾਂ ਹੋਵੇਗੀ ਸੰਯੁਕਤ ਪ੍ਰਵੇਸ਼ ਪ੍ਰੀਖਿਆ
ਅਗਨੀਵੀਰ ਫੌਜ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ 15 ਮਾਰਚ ਤੱਕ ਚੱਲੇਗੀ
ਫਿਰੋਜ਼ਪੁਰ 25 ਫਰਵਰੀ 2023
ਭਾਰਤੀ ਫੋਜ ਵਿਚ ਇਸ ਸਾਲ ਤੋ ਅਗਨੀਵੀਰ ਭਰਤੀ ਦੀ ਪ੍ਰਕਿਰਿਆ ਵਿਚ ਬਦਲਾਅ ਕੀਤਾ ਗਿਆ ਹੈ ਅਤੇ ਜਿਸ ਤਹਿਤ ਇਸ ਸਾਲ ਤੋ ਫੋਜ ਵਿਚ ਭਰਤੀ ਹੋਣ ਵਾਲੇ ਨੋਜਵਾਨਾਂ ਦੀ ਪਹਿਲਾਂ ਆਨਲਾਈਨ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਕੋਮਨ ਐਂਟਰਸ ਇਗਜਾਮ) ਲਈ ਜਾਵੇਗੀ ਅਤੇ ਸੰਯੁਕਤ ਪ੍ਰਵੇਸ਼ ਪ੍ਰੀਖਿਆ ਵਿਚੋਂ ਸਫਲ ਉਮੀਦਵਾਰਾਂ ਦੀ ਸਰੀਰਕ ਭਰਤੀ ਰੈਲੀ ਪਹਿਲਾਂ ਵਾਂਗ ਹੀ ਹੋਵੇਗੀ। ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵਿਆਂ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਜਿਸ ਲਈ ਦੇਸ਼ ਭਰ ਵਿਚ 176 ਕੇਦਰ ਸਥਾਪਤ ਕੀਤੇ ਗਏ ਹਨ ਅਤੇ ਹਰੇਕ ਨੋਜਵਾਨ ਪ੍ਰੀਖਿਆ ਦੇਣ ਲਈ ਪੰਜ ਕੇਦਰਾਂ ਦੀ ਚੋਣ ਕਰ ਸਕਦਾ ਹੈ।
ਹੋਰ ਪੜ੍ਹੋ – ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਮੁੱਖ ਮੰਤਰੀ ਦੇ ਸੱਦੇ ਨੂੰ ਉਦਯੋਗਪਤੀਆਂ ਨੇ ਭਰਵਾਂ ਹੁੰਗਾਰਾ ਦਿੱਤਾ
ਇਸ ਸਬੰਧੀ ਡਾਇਰੈਕਟਰ ਭਰਤੀ ਕਰਨਲ ਸੋਰਭ ਚਰਨ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਆਨਲਾਈਨ ਪ੍ਰੀਖਿਆਵਾਂ 17 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅਗਨੀਵੀਰ ਫੌਜ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੋ ਕਿ 15 ਮਾਰਚ 2023 ਤੱਕ ਚੱਲੇਗੀ। ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਾਰੇ ਇਛੁੱਕ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ- www.joinindianarmy.nic.in ਤੇ ਆਧਾਰ ਕਾਰਡ ਜਾਂ ਦਸਵੀਂ ਦੇ ਸਰਟੀਫਿਕੇਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ। ਲੋੜੀਂਦੀ ਸਿੱਖਿਆ ਯੋਗਤਾ ਵਾਲੇ 01 ਅਕਤੂਬਰ, 2002 ਤੋਂ 01 ਅਪ੍ਰੈਲ, 2006 (ਦੋਵੇਂ ਮਿਤੀਆਂ ਸਣੇ) ਦਰਮਿਆਨ ਪੈਦਾ ਹੋਏ ਸਾਰੇ ਅਣਵਿਆਹੇ ਯੋਗ ਪੁਰਸ਼/ਮਹਿਲਾ ਉਮੀਦਵਾਰ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟਰੇਡਸਮੈਨ (8ਵੀਂ ਅਤੇ 10ਵੀਂ ਪਾਸ), ਅਗਨੀਵੀਰ ਕਲਰਕ/ਸਟੋਰਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ (ਸਾਰਿਆਂ ਵਿੱਚ), ਅਗਨੀਵੀਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਵਰਗਾਂ ਲਈ ਅਰਜ਼ੀ ਦੇ ਸਕਦੇ ਹਨ। ਯੋਗ ਪੁਰਸ਼ ਉਮੀਦਵਾਰਾਂ ਤੋਂ ਸਿਪਾਹੀ ਟੈਕਨੀਕਲ (ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ) ਅਤੇ ਸਿਪਾਹੀ ਫਾਰਮਾ ਸ਼੍ਰੇਣੀਆਂ ਲਈ ਵੀ ਬਿਨੈ ਪੱਤਰ ਮੰਗੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸੰਯੁਕਤ ਪ੍ਰਵੇਸ਼ ਪ੍ਰੀਖਿਆ ਕੰਪਿਊਟਰ ਤੇ ਲਈ ਜਾਵੇਗੀ। ਇਸ ਸਬੰਧੀ ਜਾਣਾਕਾਰੀ ਭਾਰਤੀ ਫੋਜ ਦੀ ਵੈਂਭਸਾਈਟ ਅਤੇ ਯੂਟਿਊਬ ਤੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੈੱਭਸਾਈਟ ਤੇ ਪ੍ਰੈਕਟਿਸ ਟੈੱਸਟ ਵੀ ਪਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੰਯੁਕਤ ਪ੍ਰਵੇਸ਼ ਪ੍ਰੀਖਿਆ ਦੀ ਫੀਸ 500 ਰੁਪਏ ਹੈ ਜਿਸ ਵਿਚੋਂ 250 ਰੁਪਏ ਫੀਸ ਸਰਕਾਰ ਵਲੋਂ ਅਦਾ ਕੀਤੀ ਜਾਂਦੀ ਹੈ ਅਤੇ ਭਰਤੀ ਹੋਣ ਵਾਲੇ ਨੌਜਵਾਨ ਯੂ.ਪੀ.ਆਈ./ਭੀਮ ਜਾਂ ਕ੍ਰੈਡਿਟ ਅਤੇ ਡੈਬਿਟ ਕਾਰਡ ਜਾਂ ਕਿਸੇ ਵੀ ਵੱਡੇ ਬੈਂਕ ਰਾਹੀਂ ਫੀਸ ਅਦਾ ਕਰ ਸਕਦੇ ਹਨ। ਸਫਲ ਰਜਿਸਟਰੇਸ਼ਨ ਉਪਰੰਤ ਹੀ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੰਯੁਕਤ ਪ੍ਰਵੇਸ਼ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਐਡਮਿਟ ਕਾਰਡ 10 ਤੋਂ 14 ਦਿਨ ਪਹਿਲੇ ਉਕਤ ਵੈਂਭਸਾਈਟ ਤੇ ਜਾਰੀ ਹੋਣਗੇ। ਇਸ ਸਬੰਧੀ ਸੂਚਨਾ ਉਨ੍ਹਾਂ ਦੀ ਰਸਿਟਰਡ ਈ ਮੇਲ ਆਈ.ਡੀ. ਅਤੇ ਰਜਿਸਟਰਡ ਮੋਬਾਇਲ ਤੇ ਐਸ.ਐਮ.ਐਸ. ਰਾਹੀਂ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਪ੍ਰਵੇਸ਼ ਪ੍ਰੀਖਿਆ ਅਤੇ ਸਰੀਰਿਕ ਟੈਸਟ ਵਿਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਫਾਈਨਲ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ। ਇਸ ਸਬੰਧੀ ਕੋਈ ਜਾਣਕਾਰੀ ਲਈ ਵੈੱਬਸਾਈਟ- www.joinindianarmy.nic.in ਤੇ ਜਾਂ ਮੋਬਾਈਲ ਨੰ: 79961-57222 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਫੋਜ ਵਿਚ ਭਰਤੀ ਹੋਣ ਵਾਲੇ ਨੋਜਵਾਨਾਂ ਨੂੰ ਏਜੰਟਾਂ ਤੋ ਬੱਚ ਕੇ ਰਹਿਣ ਦੀ ਅਪੀਲ ਵੀ ਕੀਤੀ ।