ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕਰਨ, ਹਲਦੀ ਤੇ ਗੰਨੇ ਦੀ ਕਾਸ਼ਤ ਕਰਨ ਸਬੰਧੀ ਦਿੱਤੀ ਜਾਣਕਾਰੀ

ਪਰਾਲੀ
ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕਰਨ, ਹਲਦੀ ਤੇ ਗੰਨੇ ਦੀ ਕਾਸ਼ਤ ਕਰਨ ਸਬੰਧੀ ਦਿੱਤੀ ਜਾਣਕਾਰੀ
ਪਿੰਡ ਸੱਲੋਪੁਰ ਵਿੱਚ ਕਿਸਾਨ ਗੋਸਟੀ

ਗੁਰਦਾਸਪੁਰ, 12 ਅਕਤੂਬਰ  2021

ਬਲਾਕ ਕਾਹਨੂੰਵਾਨ ਦੇ ਪਿੰਡ ਸੱਲੋਪੁਰ ਵਿਖੇ( ਆਈ ਪੀ ਐਲ) ਇੰਡੀਆ ਪੋਟਾਸ ਲਿਮਟਿਡ ਵਲੋਂ ਗੁਰਦਿਆਲ ਸਿੰਘ ਦੇ ਸਹਿਯੋਗ ਨਾਲ  ਹਲਦੀ ਪਲਾਂਟ ਸੱਲੋਪੁਰ ਤੇ ਇਕ ਕਿਸਾਨ ਗੋਸਚੀ ਕਰਵਾਈ  ਗਈ, ਜਿਸ ਵਿਚ 250 ਦੇ ਕਰੀਬ ਕਿਸਾਨ ਨੇ ਭਾਗ ਲਿਆ ਸਟੇਜ ਸਕੱਤਰ ਦੀ ਸੇਵਾ  ਜੰਗ ਇਨੋਵੇਟਰ ਫਾਰਮ  ਗਰੁੱਪ ਦੇ ਬੁਲਾਰੇ  ਗੁਰਬਿੰਦਰ ਸਿੰਘ ਬਾਜਵਾ ਨੇ ਬਹੁਤ ਸੁਚੱਜੇ ਢੰਗ ਨਾਲ  ਨਿਭਾਈ ।

ਪਿੰਡ ਥੇਹ ਕਲੰਦਰ ਦੀ ਸਵੱਛਤਾ ਲਈ ਵੱਡੀ ਪਹਿਲਕਦਮੀ: ਵਧੀਕ ਡਿਪਟੀ ਕਮਿਸ਼ਨਰ  

ਸੱਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਸਹੀਦ ਹੋਏ ਕਿਸਾਨਾਂ ਲਈ 2 ਮਿੰਟ ਦਾ ਮੋਨ ਧਾਰਨ ਕਰ  ਕੇ ਸ਼ਰਧਾਂਜਲੀ ਭੇਟ ਕੀਤੀ ਗਈ ।

ਇਸ ਤੋ ਬਾਅਦ ਵਿਚ ਖੇਤੀ ਸ਼ੈਸਨ ਸੁਰੂ ਕੀਤਾ ਗਿਆ । ਇੰਡੀਆ ਪੋਟਾਸ ਲਿਮਟਿਡ ਕੰਪਨੀ  ਦੇ ਅਧਿਕਾਰੀ ਰੋਹਿਤ ਕੁਮਾਰ ਨੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਕੰਪਨੀ ਵਲੋਂ ਕਿਸਾਨਾ ਦੇ ਹਿੱਤ ਵਿਚ ਕੀਤੇ ਜਾਂਦੇ ਕੰਮ ਦੀ ਜਾਣਕਾਰੀ ਸਾਂਝੀ ਕੀਤੀ ।

ਗੰਨਾ ਖੋਜ ਕੇਂਦਰ ਕਪੂਰਥਲਾ ਤੋਂ ਡਾ ਰਾਜਨ ਭੱਟ ਨੇ ਕਿਸਾਨਾਂ ਨੂੰ ਜਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਯੋਗ ਖਾਦਾਂ ਦੀ ਵਰਤੋਂ ਤੇ ਵਿਚਾਰ ਚਰਚਾ ਕੀਤੀ ਗਈ । ਕ੍ਰਿਸ਼ੀ  ਵਿਗਿਆਨ ਕੇਂਦਰ ਗੁਰਦਾਸਪੁਰ ਤੋਂ ਡਾ ਰਾਜਵਿੰਦਰ ਕੌਰ ਨੇ ਫਸਲਾਂ ਦੇ ਕੀੜੇ ਮਕੌੜੇ ਦੀ  ਰੋਕਥਾਮ ਦੀ ਜਾਣਕਾਰੀ ਸਾਂਝੀ ਕੀਤੀ । ਡਾ ਅੰਕਸ ਨੇ ਪਸ਼ੂਆਂ ਦੀ ਖੁਰਾਕ ਅਤੇ  ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ।

ਖੇਤੀਬਾੜੀ ਵਿਭਾਗ ਤੋ ਡਾ ਸੁਰਿੰਦਰ ਪਾਲ ਸਿੰਘ ਮਾਨ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਆਤਮ ਦੇ ਬੀ ਟੀ ਐਮ  ਕਮਲ ਇੰਦਰਜੀਤ ਸਿੰਘ ਬਾਜਵਾ ਨੇ ਆਤਮਾ ਦੇ ਸਹਿਯੇਗ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ।

ਇਸ ਮੋਕੇ (ਬੀ ਐਸ ਸੀ) ਖੇਤੀਬਾੜੀ  ਦੀਆ  ਵਿਦਿਆਰਥਣਾਂ ਨੇ ਕਿਸਾਨ ਨੂੰ  ਘਰੇਲੂ ਬਗੀਚੀ ਵਿੱਚ  ਸ਼ਬਜੀਆ ਦੀ ਬਿਜਾਈ, ਕਣਕ ਦੀਆਂ ਕਿਸਮਾਂ ਬੀਜ ਦੀ ਸੋਧ ਕਿਵੇਂ ਕਰਨੀ ਅਤੇ ਮਿੱਟੀ ਦੀ ਪਰਖ ਕਰਵਾਉਣ ਦੀ ਜਾਣਕਾਰੀ ਸਾਂਝੀ ਕੀਤੀ। ਇਹਨਾਂ ਵਿਦਿਆਰਥਣਾਂ ਦੀ ਟਰੇਨਿੰਗ 2 ਮਹਿਨੇ ਲਈ ਗੁਰਦਿਆਲ ਸਿੰਘ ਦੇ ਫਾਰਮ ਤੇ ਲੱਗੀ ਹੋਈ ਹੈ।  ਚਾਈਲਡ ਹੈਲਪਲਾਈਨ ਤੋਂ  ਮੈਡਮ ਨਵਨੀਤ ਕੌਰ ਨੇ ਹਾਜਰੀ ਭਰੀ ਅਤੇ ਜਾਣਕਾਰੀ ਸਾਂਝੀ ਕੀਤੀ । ਸਫਲ ਗੰਨਾ ਉਤਪਾਦਕ ਹਰਿੰਦਰ ਸਿੰਘ ਰਿਆੜ ਵਲੋਂ ਵਰਤੀ ਜਾਂਦੀ ਨਵੀਂਆ ਤਕਨੀਕ ਬਾਰੇ ਵਿਚਾਰ ਚਰਚਾ ਕੀਤੀ ਗਈ। ਕੋਸਲ ਸਿੰਘ ਸੱਲੋਪੁਰ ਗੰਨਾ ਤੋ ਗੁੜ ਤਿਆਰ ਕਰਕੇ ਚੰਗੀ ਆਮਦਨ ਪ੍ਰਾਪਤ ਕਰਨ ਦੇ ਢੰਗ ਤਰੀਕੇ ਦੱਸੇ । ਮਾਝਾ ਕਿਸਾਨ ਸਘੰਰਸ ਕਮੇਟੀ ਦੇ ਆਗੂ ਅਵਤਾਰ ਸਿੰਘ ਸੰਧੂ ਕਾਦੀਆਂ ਨੇ ਕਿਸਾਨ ਨੂੰ ਇਕ ਜੁੱਟ ਹੋ ਕੇ ਸੰਘਰਸ਼ ਵਿੱਚ ਸਾਥ ਦੇਣ ਦੀ ਬੇਨਤੀ ਕੀਤੀ ।

ਇੰਜਨੀਅਰ ਜੋਗਿੰਦਰ ਸਿੰਘ ਨਾਨੋਵਾਲ ਨੇ ਫਲਦਾਰ  ਬੂਟੇ ਲਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ ।ਦਿਲਬਾਗ ਸਿੰਘ ਚੀਮਾ ਸੇਵਾਮੁਕਤ ਸੈਕਟਰੀ ਮਾਰਕੀਟ ਕਮੇਟੀ ਨੇ ਕਿਸਾਨਾਂ ਨੂੰ ਮੰਡੀ ਵਿੱਚ ਕਿਹੜੀਆਂ ਗੱਲ ਦਾ ਧਿਆਨ ਰੱਖਿਆ ਜਾਵੇ ਅਤੇ ਜੇ ਫਾਰਮ ਸਬੰਧੀ ਜਾਣਕਾਰੀ ਸਾਂਝੀ ਕੀਤੀ ।

ਗੁਰਦਿਆਲ ਸਿੰਘ ਸੱਲੋਪੁਰ ਨੇ ਆਏ ਹੋਏ ਕਿਸਾਨ ਦਾ ਧੰਨਵਾਦ ਕੀਤਾ ਅਤੇ ਪਰੋਗਰਾਮ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ।ਆਏ ਹੋਏ ਕਿਸਾਨਾਂ ਲਈ ਚਾਹ ਪਕੌੜੇ ਅਤੇ ਲੰਗਰ ਦਾ ਖਾਸ  ਪ੍ਰਬੰਧ ਕਿਤਾ ਗਿਆ ਸੀ ।

ਇਸ ਮੋਕੇ ਕਿਸਾਨ ਦੀਦਾਰ ਸਿੰਘ ਕਿਰਤੀ,  ਮਾਸਟਰ ਜਗੀਰ ਸਿੰਘ, ਲਖਵੀਰ ਸਿੰਘ, ਸਰਬਜੀਤ ਸਿੰਘ ਝੰਡਾ ਲੁਬਾਣਾ, ਦਰਸ਼ਨ ਸਿੰਘ ਸੈਕਟਰੀ ਸੱਲੋਪੁਰ, ਦਲਜੀਤ ਸਿੰਘ ਸਾਬਕਾ  ਸਰਪੰਚ ਝੰਡਾ ਗੁਜਰਾ ਅਾਦਿ ਕਿਸਾਨ ਮੋਜੂਦ ਸਨ।

Spread the love