ਡੇਂਗੂ ਦੇ ਟ੍ਰਾਂਸਮੀਸ਼ਨ ਸੀਜ਼ਨ ਸੁਰੂ ਹੋਣ ਤੋ ਪਹਿਲਾਂ ਹਦਾਇਤਾਂ ਜਾਰੀ

ਗੁਰਦਾਸਪੁਰ  26 ਮਈ (   ) :- ਸਿਵਲ ਸਰਜਨ ਡਾ: ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵੱਲੋ ਜਾਰੀ ਹਦਾਇਤਾ ਪ੍ਰਾਪਤ ਹੋਈਆਂ ਸਨ , ਜਿਸ ਤਹਿਤ ਪੰਜਾਬ ਰਾਜ ਵਿੱਚ ਡੇਂਗੂ ਦਾ ਟ੍ਰਾਂਸਮੀਸਨ ਸੀਜਨ ਸੁਰੂ ਹੋ ਚੁੱਕਾ ਅਤੇ ਰਾਜ ਵਿੱਚ ਡੇਂਗੂ ਦੇ ਕੇਸ ਦੀ ਰਿਪੇਰਟ ਆਉਣੀ  ਸੁਰੂ ਹੋ ਗਈ  ਹੈ । ਇਸ ਲਈ ਡੇਂਗੂ ਦੀ ਇਸ  ਚਿੰਤਾਜਨਕ ਸਥਿਤੀ ਤੋ ਨਿਪਟਣ  ਵਾਸਤੇ ਰਾਜ ਪੱਧਰ ਤੋ ਜਰੂਰੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ  ਹਨ ।
ਉਨ੍ਹਾਂ ਦੱਸਿਆ ਕਿ ਜਾਰੀ ਹਦਾਇਤਾ ਤਤਿਹ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ , ਫਰਿੱਜਾਂ ,ਕੂਲਰਾਂ ਦੀਆਂ ਵੇਸਟ ਪਾਣੀ ਦੀਆਂ ਟ੍ਰੇਆਂ , ਪਾਣੀ ਦੀਆਂ ਬਿਨਾਂ ਢੱਕੀਆਂ ਟੈਂਕੀਆਂ , ਛੱਤਾਂ ਤੇ ਪਏ ਟੁੱਟੇ ਬਰਤਨਾਂ , ਟਾਇਰਾਂ ਅਤੇ ਹੋਰ ਇਧਰ ਉਧਰ ਪਏ ਕੰਨਟੇਨਰਾਂ ਵਿਚ ਖੜੇ ਪਾਣੀ ਵਿੱਚ ਬਹੁਤਾਤ ਵਿੱਚ ਪਇਆ ਰਹਿੰਦਾ ਹੈ । ਡੇਂਗੂ ਦੇ ਮੱਛਰ ਦੀ ਪੈਦਾਇਸ ਰੋਕਣ ਲਈ ਹਰ ਸੁਕਰਵਾਰ ਨੂੰ ਫ੍ਰਾਈਡੇ –ਡ੍ਰਾਈ –ਡੇ ਦੇ ਤੌਰ ਮਨਾਇਆ ਜਾਵੇ ਅਤੇ ਘਰਾਂ ਵਿੰਚ ਮੱਛਰ ਦੀ ਬ੍ਰੀਡਿੰਗ ਦੇ ਖਾਤਮੇ ਲਈ ਹਰ ਐਤਵਾਰ –ਡੇਂਗੂ ਦੇ ਵਾਰ ਦਾ ਪ੍ਰਚਾਰ ਕੀਤਾ ਜਾਵੇ । ਇਸ ਦੌਰਾਂਨ ਘਰਾਂ ਵਿੱਚ ਪਏ ਪਾਣੀ ਸਟੋਰ ਕਰਨ ਵਾਲੇ ਬਰਤਨ ਜਾਂ ਕੰਨਟੇਨਰਾਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਘਰਾਂ ਵਿੱਚ ਪਏ ਖਾਲੀ ਕੰਨਟੇਰ , ਗਮਲੇ , ਟਾਇਰ , ਕੂਲਰ ਜਾਂ ਫ੍ਰਿਜਾਂ ਦੀਆਂ ਡਿਸਪੋਜ਼ਲ ਟ੍ਰੇਆਂ ਨੂੰ ਸਾਫ ਰੱਖਿਆ ਜਾਵੇ ।
ਉਨ੍ਹਾਂ ਦੱਸਿਆ ਕਿ ਜੇਕਰ ਆਪ ਦੇ ਅਧੀਨ ਕਿਸੇ ਸਿਹਤ ਸੰਸਥਾ /ਦਫਤਰ ਵਿੱਚ ਚੈਕਿੰਗ ਦੌਰਾਂਨ ਮੱਛਰ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਐਮ  ਸੀ  ਐਕਟ 1911 ਦੀ ਧਾਰਾ 221, 229 ਅਤੇ ਪੰਜਾਬ ਮਿਉਸਪਲ ਕਾਰੋਪੋਰੇਸ਼ਨ ਐਕਟ 1976 ਦੀ ਧਾਰਾ 302 , 323 ਅਤੇ ਸਬ ਸੈਕਸ਼ਨ (1) ਆਫ 323 ਦੇ ਤਹਿਤ ਸਿਹਤ ਸੰਸਥਾ/ਦਫਤਰ ਦੇ ਮੁੱਖੀ ਨੂੰ 500/- ਰੁਪਏ ਜੁਰਮਾਨਾਂ ਅਤੇ ਇਸ ਐਕਟ ਦੀਆਂ ਧਾਰਵਾਂ ਅਨੁਸਾਰ ਬਣਦੀ ਕਾਰਵਾਹੀ ਕੀਤੀ ਜਾਵੇਗੀ ।

Spread the love