ਰੂਪਨਗਰ 05 ਫਰਵਰੀ 2022
ਕੋਵਿਡ 19 ਦੀ ਮਹਾਂਮਾਰੀ ਕਾਰਣ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਮਾਰਚ 2022 ਤੋਂ ਮਈ 2022 ਤੱਕ ਤੀਬਰ ਮਿਸ਼ਨ ਇੰਦਰਧਨੁਸ਼ ਦੁਆਰਾ 03 ਗੇੜਾਂ ਦੀ ਯੋਜਨਾਂ ਬਣਾਈ ਗਈ ਹੈ।ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾH ਪਰਮਿੰਦਰ ਕੁਮਾਰ ਨੇ ਜਿਲ੍ਹੇ ਅੰਦਰ ਮਿਤੀ 07 ਮਾਰਚ ਤੋਂ ਸ਼ੁਰੂ ਹੋਣ ਵਾਲੇ ਤੀਬਰ ਮਿਸ਼ਨ ਇੰਦਰਧਨੁਸ਼ ਬਾਰੇ ਦਿੰਦਿਆਂ ਦਿੱਤੀ।
ਹੋਰ ਪੜ੍ਹੋ :-ਹੋਲਾ ਮਹੱਲਾ ਮੌਕੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡ ਕੇ ਸਬ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ-ਮੇਲਾ ਅਫਸਰ
ਇਸ ਸੰਬੰਧੀ ਜਿਲ੍ਹਾ ਟੀਕਾਕਰਨ ਅਫਸਰ ਡਾH ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਪਹਿਲਾ ਗੇੜ ਮਿਤੀ 07 ਮਾਰਚ ਨੂੰ, ਦੂਜਾ ਗੇੜ ਮਿਤੀ 04 ਅਪ੍ਰੈਲ ਨੂੰ ਅਤੇ ਤੀਜਾ ਤੇ ਆਖਰੀ ਗੇੜ ਮਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਚਲਾਇਆ ਜਾਵੇਗਾ ਜਿਸ ਵਿੱਚ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ ਚਲਾਂਉਦਿਆਂ ਉਹਨਾਂ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਜੋ ਕਿ ਕੋਵਿਡ ਮਹਾਂਮਾਰੀ ਕਾਰਣ ਜਾਂ ਕਿਸੇ ਹੋਰ ਕਾਰਣਾਂ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ।
ਇਹਨਾਂ ਕੈਂਪਾ ਦੋਰਾਨ ਵਿਸ਼ੇਸ਼ ਤੋਰ ਤੇ ਸ਼ੈਲਰਾਂ, ਉਸਾਰੀ ਅਧੀਨ ਇਮਾਰਤਾਂ ਜਾਂ ਜਿੱਥੇ ਪਰਵਾਸੀ ਅਬਾਦੀ ਜਿਆਦਾ ਹੈ, ਨੂੰ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੋਰਾਨ ਹੈਪੇਟਾਇਟਸ (ਪੀਲੀਆ), ਪੋਲੀਓ, ਤਪਦਿਕ, ਗਲ^ਘੋਟੂ, ਕਾਲੀ ਖੰਘ, ਟੈਟਨਸ, ਨਮੂਨੀਆ ਤੇ ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਤੋ ਬਚਾਅ ਸੰਬੰਧੀ ਮੁਫਤ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚਿਆਂ ਜਾਂ ਗਰਭਵਤੀ ਅੋਰਤਾਂ ਦਾ ਕੋਈ ਵੀ ਟੀਕਾਕਰਨ ਖੁਰਾਕ ਛੁਟ ਗਈ ਹੈੇ ਤਾਂ ਉਪਰੋਕਤ ਤਰੀਖਾਂ ਨੂੰ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜਰੂਰ ਕਰਵਾਉਣ। ਵਧੇਰੇ ਜਾਣਕਾਰੀ ਲਈ ਆਸ਼ਾ ਜਾਂ ਏHਐਨHਐਮH ਨਾਲ ਸੰਪਰਕ ਕੀਤਾ ਜਾ ਸਕਦਾ ਹੈ।