ਦਿਵਿਆਂਗਜਨ ਸਾਡੇ ਸਮਾਜ ਦਾ ਅਹਿਮ ਹਿੱਸਾ: ਡਿਪਟੀ ਕਮਿਸ਼ਨਰ

SONALI
ਦਿਵਿਆਂਗਜਨ ਸਾਡੇ ਸਮਾਜ ਦਾ ਅਹਿਮ ਹਿੱਸਾ: ਡਿਪਟੀ ਕਮਿਸ਼ਨਰ
ਰੂਪਨਗਰ, 3 ਦਸੰਬਰ 2021
ਸਾਡੇ ਸਮਾਜ ਦਾ ਅਹਿਮ ਹਿੱਸਾ ਹਨ, ਇਹਨਾਂ ਨਾਲ ਆਮ ਵਿਅਕਤੀਆਂ ਦੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਅਤੇ ਆਦਰ ਸਤਿਕਾਰ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਅੰਬੂਜਾ ਮਨੋਵਿਗਿਆਨ ਕੇਂਦਰ ਪਿੰਡ ਸਲੌਰਾ ਵਿਖੇ ਸੰਬੋਧਨ ਕਰਦੇ ਹੋਏ ਕੀਤਾ।

ਹੋਰ ਪੜ੍ਹੋ :-ਬੱਸ ਸਟੈਡ ਵਿਖੇ ਵੋਟਰਾਂ ਲਈ ਲਗਾਇਆ ਗਿਆ ਵੋਟਰ ਕੈਂਪ
ਉਨ੍ਹਾਂ ਕਿਹਾ ਕਿ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਲੋੜਵੰਦਾਂ ਤੱਕ ਸਰਕਾਰੀ ਸੇਵਾਵਾਂ ਪਹੁੰਚਾਉਣ ਲਈ ਜਾਗਰੂਕਤਾ ਫੈਲਾਉਣਾ ਹੈ। ਦਿਵਿਆਂਗਜਨਾ ਦੇ ਬਣਦੇ ਹੱਕ ਅਤੇ ਅਧਿਕਾਰ ਦਿਵਾਉਣਾ ਸਾਡੀ ਜਿੰਮੇਵਾਰੀ ਬਣਦੀ ਹੈ। ਅੰਬੂਜਾ ਸਕੂਲ ਦਿਵਿਆਂਗਜਨ ਬੱਚਿਆਂ ਪ੍ਰਤੀ ਬਹੁਤ ਵਧੀਆ ਕੰਮ ਕਰ ਰਿਹਾ ਹੈ।
ਸਮਾਗਮ ਵਿੱਚ ਦਿਵਿਆਂਗਜਨਾ ਅਤੇ ਮੈਂਟਲੀ ਰਿਟਾਰਟਿਡ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ । ਖੇਡਾਂ, ਪੇਟਿੰਗ, ਸੰਗੀਤ ਵਿੱਚ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਸਮਾਗਮ ਵਿੱਚ ਸ਼੍ਰੀਮਤੀ ਅੰਮ੍ਰਿਤ ਬਾਲਾ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਰੂਪਨਗਰ, ਸ਼੍ਰੀ ਸੁਰੇਸ਼ ਠਾਕੁਰ ਪ੍ਰਿੰਸੀਪਲ ਅੰਬੂਜਾ ਮਨੋਵਿਗਿਆਨ ਕੇਂਦਰ, ਸਮਾਜ ਸੇਵੀ ਆਰ.ਐਸ. ਪਰਮਾਰ, ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਉੱਚ ਅਧਿਕਾਰੀ, ਰੋਟਰੀ ਕਲੱਬ ਦੇ ਮੈਂਬਰ ਅਤੇ ਦਿਵਿਆਂਗਜਨਾ ਅਤੇ ਮੈਂਟਲੀ ਰਿਟਾਰਟਿਡ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ ।
Spread the love