International Menstrual Hygiene ਦਿਵਸ ਮੌਕੇ ਤੇ ਪੰਜਾਬ ਵਿੱਚ ਪ੍ਰੋਜੈਕਟ ‘ਉਡਾਣ’ ਦੀ ਰਾਜ-ਵਿਆਪੀ ਸ਼ੁਰੂਆਤ ਕੀਤੀ ਗਈ:ਅਰੁਣਾ ਚੌਧਰੀ

ਗੁਰਦਾਸਪੁਰ , 28 ਮਈ 2021 ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ International Menstrual Hygiene ਦਿਵਸ ਮੌਕੇ ਤੇ ਪੰਜਾਬ ਵਿੱਚ ਪ੍ਰੋਜੈਕਟ ‘ਉਡਾਣ’ ਦੀ ਰਾਜ-ਵਿਆਪੀ ਸ਼ੁਰੂਆਤ ਕੀਤੀ ਗਈ ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਉਂਦੇ ਹਰੇਕ ਆਂਗਨਵਾੜੀ ਸੈਂਟਰ ਦੇ 5-5 ਲਾਭਪਾਤਰੀਆਂ/ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੀਆਂ ਨੂੰ ਵਿਭਾਗ ਦੀਆਂ ਸੁਪਰਵਾਈਜ਼ਰਾਂ/ਆਂਗਨਵਾੜੀ ਵਰਕਰਾਂ ਅਤੇ ਪਿੰਡ ਦੇ ਮਹਿਲਾ ਸਰਪੰਚ/ਪੰਚ ਵੱਲ਼ੋਂ ਮੁਫਤ ਸੈਨਟਰੀ ਨੈਪਕੀਨ ਵੰਡੇ ਗਏ। ਇਸ ਪ੍ਰੋਜੈਕਟ ਦੇ ਅਧੀਨ ਲੋੜਵੰਦ ਬੱਚੀਆਂ ਅਤੇ ਔਰਤਾਂ ਨੂੰ ਭਵਿੱਖ ਵਿੱਚ ਵੀ ਸੈਨਟਰੀ ਨੈਪਕੀਨ ਪੰਜਾਬ ਸਰਕਾਰ ਵੱਲੋਂ ਵੰਡੇ ਜਾਣਗੇ। ਜਿਸ ਨਾਲ ਔਰਤਾਂ ਅਤੇ ਲੜਕੀਆਂ ਵੱਲੋਂ ਸੈਨਟਰੀ ਨੈਪਕੀਨ ਦੀ ਵਰਤੋਂ ਨਾ ਕਰਨ ਦੇ ਨਾਲ ਹੋਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਸੁਰੱਖਿਆ ਮਿਲੇਗੀ। ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕਿਹਾ ਗਿਆ ਕਿ ਔਰਤਾਂ ਦੇ ਸ਼ਸ਼ਕਤੀਕਰਨ ਲਈ ਵਚਨਬੱਧ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਮਾਣ-ਸਤਿਕਾਰ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਦੇਣ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।

Spread the love