ਲੁਧਿਆਣਾ, 9 ਮਾਰਚ 2022
ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਮੌਕੇ ਸਮਾਗਮ ਦੀ ਸੁਰੂਆਤ ਕਰਦਿਆਂ ਡੀ ਐਫ ਓ ਡਾਕਟਰ ਹਰਪ੍ਰੀਤ ਸਿੰਘ ਨੇ ਮਹਿਲਾ ਦਿਵਸ ਦੇ ਸਬੰਧ ਵਿਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਹੋਰ ਪੜ੍ਹੋ :- ਭਲਕੇ ਰਤਨ ਪ੍ਰੋਫੈਸ਼ਨਲ ਕਾਲਜ਼ ’ਚ ਅਧਿਆਪਕਾ/ਵਿਆਰਥੀਆ ਅਤੇ ਅਮਲੇ ਦੇ ਦਾਖਲੇ ਤੇ ਪਾਬੰਦੀ
ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਕਿਹਾ ਕਿ ਇਹ ਦਿਨ ਹਰ ਰੋਜ਼ ਮਨਾਉਣਾ ਚਾਹੀਦਾ ਹੈ, 8 ਮਾਰਚ ਨੂੰ ਤਾਂ ਇਸ ਦਿਨ ਦੀ ਸਿਰਫ ਸ਼ੁਰੂਆਤ ਹੋਈ ਸੀ।ਉਨਾਂ ਕੋਵਿਡ ਦੌਰਾਨ ਮੋਹਰੀ ਰੋਲ ਅਦਾ ਕਰਨ ਵਾਲੇ ਮਹਿਲਾ ਸਟਾਫ ਦੇ ਕੰਮ ਦੀ ਸਲਾਘਾ ਕੀਤੀ। ਸਮਾਗਮ ਮੌਕੇ ਪੇਟਿੰਗ ਅਤੇ ਭਾਸ਼ਣ ਮੁਕਾਬਲਿਆਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।
ਇਸ ਮੌਕੇ ਸਿਹਤ ਵਿਭਾਗ ਦੇ ਵੱਖ ਵੱਖ ਵਿਭਾਗਾਂ ਵਿਚ ਸਲਾਘਾਯੋਗ ਕੰਮ ਕਰਨ ਵਾਲੀਆਂ ਸਟਾਫ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿੰਨਾਂ ਵਿਚ ਡਾਕਟਰ ਅਮਨਪ੍ਰੀਤ ਕੌਰ ਸੀ ਐਚ ਲੁਧਿਆਣਾ, ਡਾਕਟਰ ਮੰਜੂ ਨਹਾਰ ਸਬਜੀ ਮੰਡੀ, ਸਟਾਫ ਨਰਸਾਂ ਵਿਚ ਮਨਜੀਤ ਕੌਰ ਐਮ ਸੀ ਐਚ ਵਰਧਮਾਨ, ਰਾਜਵੰਤ ਕੌਰ ਸਾਹਨੇਵਾਲ, ਸਰਬਜੀਤ ਕੌਰ ਸੀ ਐਚ ਲੁਧਿਆਣਾ ਐਸ ਐਨ ਸੀ ਯੂ, ਫਾਰਮਸਿਸਟ ਕਮਲਜੀਤ ਕੌਰ , ਨਵਜੋਤ ਕੌਰ, ਸਰਬਜੀਤ ਕੌਰ, ਸੀ ਐਚ ਓ ਰਮਨ ਕਹਾਲੋ, ਕੇਸ਼ਵੀ ਬਾਵਾ, ਆਸ਼ਾ ਸੁਖਵਿੰਦਰ ਕੌਰ ਅਤੇ ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਅਕਾਸ਼ਦੀਪ ਕੌਰ, ਦੂਜਾ ਸਥਾਨ ਹਰਸ਼ਪ੍ਰੀਤ ਕੌਰ ਅਤੇ ਤੀਜਾ ਸਥਾਨ ਜਸਵੀਰ ਕੌਰ ਨੇ ਹਾਸਲ ਕੀਤਾ। ਪੇਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਅਕਾਸ਼ਦੀਪ ਕੌਰ, ਦੂਜਾ ਸਥਾਨ ਹਰਪ੍ਰੀਤ ਕੌਰ ਅਤੇ ਤੀਜਾ ਸਥਾਨ ਕਮਲਪ੍ਰੀਤ ਕੌਰ ਨੇ ਹਾਸਲ ਕੀਤਾ।
ਇਸ ਮੌਕੇ ਸਮੂਹ ਪ੍ਰੋਗਰਾਮ ਅਫਸਰਾਂ ਤੋ ਇਲਾਵਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਵਿਤਾ ਅਤੇ ਡਾਕਟਰ ਹਰਇੰਦਰ ਸਿੰਘ ਸੂਦ ਵੀ ਹਾਜ਼ਰ ਸਨ।