ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਐਸ.ਏ.ਐਸ ਨਗਰ 8 ਮਾਰਚ 2022
ਅੱਜ ਵਧੀਕ ਡਾਇਰੈਕਟਰ ਜਨਰਲ, ਕਮਿਊਨਿਟੀ ਅਫੇਅਰ ਡਿਵੀਜ਼ਨ, ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ (ਪੀ.ਪੀ.ਐਸ ) ਕਪਤਾਨ ਪੁਲਿਸ (ਸਥਾਨਕ )-ਕਮ- ਜ਼ਿਲ੍ਹਾ ਕਮਿਊਨਿਟੀ ਪੁਲਿਸਿੰਗ ਅਫਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਾਂਝ ਕੇਂਦਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਦੀਆਂ ਵਿਦਿਆਰਥਣਾਂ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ।

ਹੋਰ ਪੜ੍ਹੇਂ :-ਕੌਮੀ ਪੱਧਰ ‘ਤੇ ਭਾਜਪਾ ਤੇ ਕਾਂਗਰਸ ਦਾ ਵਿਕਲਪ ਬਣੇਗੀ ‘ਆਪ’: ਕੁਲਤਾਰ ਸਿੰਘ ਸੰਧਵਾਂ

ਇਸ ਦੌਰਾਨ ਡਾਕਟਰਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਗਾਇਨੀ ਸੰਬੰਧੀ ਸਮੱਸਿਆਵਾਂ ਬਾਰੇ, ਕੁਪੋਸ਼ਣ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ | ਪ੍ਰੋਗਰਾਮ ਵਿੱਚ ਹਾਜਰ ਸਾਰਿਆਂ ਨੇ ਪ੍ਰਣ ਲਿਆ ਕਿ “ਅਸੀ ਚੰਗਾ ਖਾਵਾਂਗੇ, ਚੰਗਾ ਸੋਚਾਂਗੇ, ਅਪਣੀ ਸਿਹਤ ਦਾ ਧਿਆਨ ਰੱਖਾਂਗੇ ਅਤੇ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਾਂਗੇ”। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜਿਲ੍ਹਾ ਸਾਂਝ ਸੌਫਟਵੇਅਰ ਟ੍ਰੇਨਰ ਏ. ਐਸ. ਆਈ ਦਵਿੰਦਰ ਸਿੰਘ ਨੇਗੀ, ਮਹਿਲਾ ਹੈਡ ਕਾਂਸਟੇਬਲ ਰਵਨੀਤ ਕੌਰ, ਸਕੂਲ ਦੀ ਪ੍ਰਿੰਸੀਪਲ ਮੈਡਮ ਊਸ਼ਾ ਮਹਾਜਨ ਅਤੇ ਸਟਾਫ ਨੇ ਪੂਰਾ ਸਹਿਯੋਗ ਦਿੱਤਾ।
ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਐੱਸ.ਆਈ ਖੁਸ਼ਪ੍ਰੀਤ ਕੌਰ, ਡਾ. ਮੀਨੂੰ ਗਾਂਧੀ ਜਨਰਲ ਸਕੱਤਰ, ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸਿਏਸ਼ਨ ਮੋਹਾਲੀ, ਡਾ. ਮੀਨਾ, ਐਮ. ਡੀ ਗਾਇਨੀਕੋਲੋਜਿਸਟ, ਪ੍ਰੀਤ ਹਸਪਤਾਲ ਮੋਹਾਲੀ ਵਿਸ਼ੇਸ ਤੌਰ ਤੇ ਹਾਜ਼ਰ ਸਨ।
Spread the love