ਫਾਜ਼ਿਲਕਾ ਪੁਲੀਸ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ  

ਫਾਜ਼ਿਲਕਾ ਪੁਲੀਸ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ  
ਫਾਜ਼ਿਲਕਾ ਪੁਲੀਸ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ  
ਫਾਜ਼ਿਲਕਾ 9 ਮਾਰਚ  2022
ਫਾਜ਼ਿਲਕਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਮਿਤੀ 08-03-2022 ਤੋਂ 10-03-2022 ਤੱਕ ਤਿੰਨ ਦਿਨਾਂ ਲਈ “Theme – Report Violence against Women” ਤਹਿਤ ਸਕੂਲਾਂ, ਕਾਲਜਾਂ ਅਤੇ ਹੋਰ ਪਬਲਿਕ ਅਦਾਰਿਆਂ ਵਿੱਚ ਸੈਮੀਨਾਰ ਲਗਾ ਕੇ ਹਰ ਵਰਗ ਅਤੇ ਹਰ ਉਮਰ ਦੀਆਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :- ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਭਵਤੀਆਂ ਦਾ ਕੀਤਾ ਚੈਕਅੱਪ

ਜਿਸਦੇ ਤਹਿਤ ਅੱਜ 9 ਮਾਰਚ   ਨੂੰ ਐਮ.ਆਰ. ਕਾਲਜ ਫਾਜਿਲਕਾ, ਸਰਕਾਰੀ ਗਰਲਜ ਸੀਨੀਅਰ ਸਕੈਂਡਰੀ ਸਕੂਲ ਜਲਾਲਾਬਾਦ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਮਰਪੁਰਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੋਬਿੰਦਗੜ੍ਹ ਅਤੇ ਬੰਬੇ ਇੰਸਟੀਟਿਊਟ ਅਬੋਹਰ ਵਿਖੇ ਸੈਮੀਨਾਰ ਲਗਾ ਕੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਸਾਰੀਆਂ ਲੀਗਲ ਪ੍ਰੋਵੀਜਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਔਰਤਾਂ ਵਿਰੁੱਧ ਅਪਰਾਧ ਜਿਵੇਂ ਕਿ Rape, Sexual Asault „Sexual Harassment at workplace and Dowry (ਦਾਜ-ਦਹੇਜ) ਨਾਲ ਸਬੰਧਤ ਸਾਰੀਆਂ ਪ੍ਰੋਵੀਜਨਾਂ ਪ੍ਰਤੀ ਔਰਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਮੁੱਢਲੀ ਸਟੇਜ ਵਿੱਚ ਹੀ ਸ਼ਿਕਾਇਤ ਦਰਜ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਔਰਤਾਂ ਅਤੇ ਲੜਕੀਆਂ ਨੂੰ ਸਾਈਬਰ ਕਰਾਈਮ, ਵੋਮੈਨ ਹੈਲਪ ਲਾਈਨ ਨੰਬਰ 181 ਅਤੇ ਸਾਂਝ ਸ਼ਕਤੀ ਵੋਮੈਨ ਹੈਲਪ ਡੈਸਕ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਦਰਜਾ ਚਾਰ ਦੀਆਂ ਮਹਿਲਾ ਕਰਮਚਾਰਨਾਂ ਨੂੰ ਬੈਡ ਸ਼ੀਟਾਂ ਵੀ ਵੰਡੀਆਂ ਗਈਆਂ।
Spread the love