ਬਰਨਾਲਾ, 16 ਮਈ 2022
ਯੁਵਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ 21 ਜੂਨ ਨੂੰ ਕੌਮਾਂਤਰੀ ਪੱਧਰ ’ਤੇ ਮਨਾਏ ਜਾਣ ਵਾਲੇ ‘ਇੰਟਰਨੈਸ਼ਨਲ ਯੋਗਾ ਦਿਵਸ’ ਤਹਿਤ ਨਹਿਰੂ ਯੁਵਾ ਕੇਂਦਰ ਅਧੀਨ ਯੂਥ ਕਲੱਬਾਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ
ਇਸੇ ਲੜੀ ਤਹਿਤ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸ਼ਹੀਦ ਉਧਮ ਸਿੰਘ ਯੂਥ ਕਲੱਬ ਬਖਤਗੜ ਨੇ ਪਿਛਲੇ ਕਈ ਦਿਨਾਂ ਤੋਂ ਪਿੰਡ ਵਾਸੀਆਂ ਨੂੰ ਯੋਗ ਸਿਖਲਾਈ ਦੇਣ ਲਈ ਕੈਂਪ ਸ਼ੁਰੂ ਕੀਤਾ ਹੋਇਆ ਹੈ। ਜ਼ਿਲਾ ਯੂਥ ਅਧਿਕਾਰੀ ਮੈਡਮ ਓਮਕਾਰ ਸਵਾਮੀ ਦੀ ਅਗਵਾਈ ਹੇਠ ਜ਼ਿਲਾ ਬਰਨਾਲਾ ਅਧੀਨ ਪੈਂਦੇ ਸਾਰੇ ਯੂਥ ਕਲੱਬਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੋਗ ਕੈਂਪ ਲਗਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਕਲੱਬ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ ਜਾਰੀ ਹੈ। ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ 14 ਮਈ ਅਤੇ 20 ਜੂਨ ਤੱਕ ਜ਼ਿਲੇ ਅਧੀਨ ਪੈਂਦੇ ਸਾਰੇ ਯੂਥ ਕਲੱਬਾਂ ਵਲੋਂ ਇਹ ਕੈਂਪ ਵੱਡੇ ਪੱਧਰ ’ਤੇ ਲਗਾ ਕੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਸਰਪੰਚ ਹਰਜੀਤ ਕੌਰ, ਖਜ਼ਾਨਚੀ ਬਹਾਦਰ ਸਿੰਘ ਤੇ ਵਲੰਟੀਅਰ ਰਘਬੀਰ ਸਿੰਘ ਹਾਜ਼ਰ ਸਨ।