ਮੋਹਾਲੀ, 8 ਅਕਤੂਬਰ
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਸ੍ਰੀ ਆਰ.ਐਸ. ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਥਾਰਟੀ ਦੀ ਤਿਮਾਹੀ ਮੀਟਿੰਗ ਹੋਈ।
ਹੋਰ ਪੜ੍ਹੋ :-ਜੰਗਲਾਤ ਮੰਤਰੀ ਵੱਲੋਂ 71ਵੇਂ ਵਣ ਮਹਾਂਉਤਸਵ ਮੌਕੇ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ, ਐਸ.ਪੀ. ਐਸ.ਏ.ਐਸ. ਨਗਰ ਹਰਮਨਦੀਪ ਸਿੰਘ ਹੰਸ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-1ਸੰਦੀਪ ਸਿੰਗਲ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਲਜਿੰਦਰ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਸ.ਏ.ਐਸ. ਨਗਰ ਪਾਮੇਲਪ੍ਰੀਤ ਗਰੇਵਾਲ ਕਾਹਲ, ਡੀ.ਏ. ਐਸ.ਏ.ਐਸ. ਨਗਰ ਸੰਜੀਵ ਬੱਤਰਾ ਅਤੇ ਬਾਰ ਪ੍ਰਧਾਨ ਐਸ.ਏ.ਐਸ. ਨਗਰ ਮਨਦੀਪ ਚਾਹਲ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਆਉਣ ਵਾਲੀ 11 ਦਸੰਬਰ 2021 ਵਾਲੀ ਲੋਕ ਅਦਾਲਤ ਬਾਰੇ ਅਤੇ ਮੁਫ਼ਤ ਲੀਗਲ ਸਹਾਇਤਾ ਸਕੀਮਾਂ ਤੇ ਮੁਫ਼ਤ ਲੀਗਲ ਸਹਾਇਤਾ ਸਕੀਮਾਂ ਬਾਰੇ ਜਾਣੂੰ ਕਰਵਾਇਆ ਗਿਆ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਆਰ.ਐਸ. ਰਾਏ ਨੇ ਇਸ ਮੀਟਿੰਗ ਦੌਰਾਨ ਦੋਵਾਂ ਉਪਰਾਲਿਆਂ ਵਿੱਚ ਵੱਧ ਚੱੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ।