ਵਿਧਾਇਕ ਘੁਬਾਇਆ ਨੇ ਪਿੰਡਾਂ ਦੇ ਵਿਕਾਸ ਲਈ ਦੋ ਕਰੋੜ ਤੋਂ ਵਧੇਰੇ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
ਹਰ ਪਿੰਡਾਂ ਦੀਆ ਢਾਣੀਆਂ ਤੱਕ ਪੱਕੀਆਂ ਸੜਕਾ ਕੀਤੀਆਂ ਜਾਣਗੀਆਂ
ਫਾਜ਼ਿਲਕਾ 22 ਨਵੰਬਰ 2021
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੋਜਾਨਾ ਹੀ ਲੋਕ ਹਿੱਤਾਂ ਦੇ ਲਈ ਇਤਿਹਾਸਲਕ ਫੈਸਲੇ ਲੈ ਰਹੀ ਹੈ। ਇਸ ਦੀ ਲੜੀ ਤਹਿਤ ਅੱਜ ਮੁੱਖ ਮੰਤਰੀ ਵੱਲੋਂ ਅੱਜ ਰਿਕਸ਼ਾ ਚਾਲਕਾਂ ਦੇ ਲਈ ਵੀ ਅਹਿਮ ਫੈਸਲਾ ਲਿਆ ਗਿਆ। ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਰਿਕਸ਼ਾ ਚਾਲਕਾਂ ਦੇ ਪੁਰਾਣੇ ਚਲਾਨ ਮੁਆਫ ਕਰਨ ਦਾ ਐਲਾਨ ਦਾ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਜਿਸ ਦੇ ਮੱਦੇਨਜਰ ਰਿਕਸ਼ਾ ਚਾਲਕਾਂ `ਚ ਖੁਸ਼ੀ ਦਾ ਮਾਹੌਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਦਵਿੰਦਰ ਸਿੰਘ ਘੁਬਾਇਆ ਨੇ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ। ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵਲੋਂ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਤਹਿਤ 2 ਕਰੋੜ 53 ਲੱਖ 16 ਹਜ਼ਾਰ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ।
ਹੋਰ ਪੜ੍ਹੋ :-ਮੁੱਖ ਮੰਤਰੀ ਬੰਗਾ ਨੂੰ ਅੱਜ ਦੇਣਗੇ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ
ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਦੱਸਿਆ ਕਿ ਚਵਾੜਿਆਂ ਵਾਲੀ, ਕਿਕਰ ਵਾਲਾ ਰੁਪਾ ਤੋਂ ਢਾਣੀ ਬੰਤਾ ਸਿੰਘ ਵਿਖੇ ਲਗਭਗ 1 ਕਿਲੋਮੀਟਰ ਦੀ 21 ਲੱਖ ਦੀ ਲਾਗਤ ਨਾਲ ਬਣਨ ਵਾਲੀ ਨਵੀ ਸੜਕ, ਸ਼ੁਗਰ ਮਿਲ ਖੁਈ ਖੇੜਾ ਤੋਂ ਪ੍ਰੋ: ਮਦਨ ਲਾਲ ਦੀ 1.19 ਕਿਲੋਮੀਟਰ ਦੀ 30.90 ਲੱਖ ਦੀ ਲਾਗਤ ਨਾਲ ਨਵੀਂ ਸੜਕ, ਖੂੜੀ ਖੇੜਾ ਸਿਜਰਾਣਾ ਰੋਡ ਤੋਂ ਮਨੋਹਰੀ ਦੇਵੀ ਢਾਣੀ ਤੱਕ 0.69 ਕਿਲੋਮੀਟਰ ਤੱਕ 18.44 ਲੱਖ ਨਾਲ ਨਵੀਂ ਸੜਕ, ਸਲੇਮ ਸ਼ਾਹ ਤੋਂ ਆਲਮ ਸ਼ਾਹ ਤੱਕ ਨਵੀਂ ਸੜਕ 2.47 ਕਿਲੋਮੀਟਰ 65.90 ਲੱਖ ਰੁਪਏ ਨਾਲ, ਬਹਿਕ ਖਾਸ ਤੋਂ ਢਾਣੀ ਨਿਬਾਹੁ ਰਾਮ ਤੱਕ ਨਵੀ ਸੜਕ .91 ਕਿਲੋਮੀਟਰ ਦੀ 21.38 ਲੱਖ, ਮਿਆਣੀ ਤੋਂ ਬਾਧਾ ਤੱਕ 0.55 ਕਿਲੋਮੀਟਰ 14.52, ਤੁਰਕਾਂ ਵਾਲੀ ਰੋਡ ਤੋਂ ਢਾਣੀ ਰਾਏ ਸਿੱਖ 22.02 ਲੱਖ, ਪੁਰਨੀ ਪੱਟੀ ਤੋਂ ਢਾਣੀ ਗੁਰਜੀਤ ਸਿੰਘ 1.70 ਕਿਲੋਮੀਟਰ 42.90 ਲੱਖ ਅਤੇ ਸ਼ਤੀਰ ਵਾਲਾ ਫਿਰਨੀ ਤੋਂ 0.60 ਕਿਲੋਮੀਟਰ ਦੀ ਨਵੀਂ ਸੜਕ 16.10 ਲੱਖ ਦੀ ਲਾਗਤ ਨਾਲ ਨਵੀਂ ਸੜਕ ਦਾ ਨੀਂਹ ਪੱਥਰ ਰੱਖੇ ਗਏ।
ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬੇ ਦੇ ਹਰੇਕ ਸ਼ਹਿਰ, ਪਿੰਡ ਅਤੇ ਢਾਣੀਆਂ ਵਿਖੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ `ਤੇ ਕਰਵਾਇਆ ਜਾ ਰਿਹਾ ਹੈ। ਤਾਂ ਜ਼ੋ ਕਿਸੇ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਸ਼ਹਿਰ ਤੇ ਪਿੰਡ ਦੀ ਦਿੱਖ ਬਦਲ ਜਾਵੇ।
ਇਸ ਮੌਕੇ ਦੇਸ ਸਿੰਘ ਪ੍ਰਧਾਨ ਕਾਂਗਰਸ ਕਮੇਟੀ ਦੇਹਾਤੀ, ਸ਼੍ਰੀ ਪ੍ਰੇਮ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸਰਪੰਚ ਗੁਰਜੀਤ ਸਿੰਘ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ, ਚੇਅਰਮੈਨ ਰਾਏ ਸਿਖ ਬੋਰਡ ਮਨੋਹਰ ਮੁਜੈਦੀਆ, ਭਗਵਾਨ ਦਾਸ ਸਰਪੰਚ , ਵਰਿੰਦਰ ਬਰਾੜ ਜ਼ੋਨ ਇੰਚਾਰਜ, ਚੇਅਰਮੈਨ ਗੁਰਭੇਜ਼ ਸਿੰਘ, ਸੁਰੇਸ਼ ਕੰਬੋਜ਼, ਰਜਿੰਦਰ ਸਰਪੰਚ, ਸਰਪੰਚ ਮਨਦੀਪ ਸਿੰਘ, ਪ੍ਰੇਮ ਸਿੰਘ ਸਰਪੰਚ, ਜੋਗਿੰਦਰ ਸਿੰਘ, ਗੁਰਜੀਤ ਸਿੰਘ ਲੋਹਰਿਆ, ਸਰਪੰਚ ਬਲਜੀਤ ਸਿੰਘ, ਸਰਪੰਚ ਪਰਮਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਸਰਪੰਚ ਰਮੇਸ਼ ਸਿੰਘ ਕਾਵਾਂ ਵਾਲੀ, ਸਰਪੰਚ ਰਮੇਸ਼ ਗੁਲਾਬਾ, ਸਰਪੰਚ ਬੂੜ ਸਿੰਘ, ਹਰਬੰਸ ਸਿੰਘ ਡਿਪੂ ਹੋਲਡਰ, ਸਰਪੰਚ ਅਮੀਰ ਸਿੰਘ ਨੂਰ ਸ਼ਾਹ, ਗੁਰਨਾਮ ਸਿੰਘ ਮੈਂਬਰ ਬਲਾਕ ਸੰਮਤੀ, ਬਲਵਿੰਦਰ ਸਿੰਘ ਸਰਪੰਚ, ਜੋਗਿੰਦਰ ਪਾਲ ਗੁਲਾਬੀ ਕੰਬੋਜ ਸਰਪੰਚ,ਹਰਮੇਸ਼ ਸਿੰਘ ਸਰਪੰਚ ਝਗੜ ਭੈਣੀ, ਹਰਦੀਪ ਸਿੰਘ ਜ਼ੋਨ ਇਨਚਾਰਜ, ਸਾਰਾਜ ਜ਼ੋਨ ਇਨਚਾਰਜ , ਸਰਪੰਚ ਬਲਜਿੰਦਰ ਸਿੰਘ, ਬਖਸ਼ੀਸ਼ ਸਿੰਘ ਸਰਪੰਚ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਰਾਹੁਲ ਕੁੱਕੜ, ਹਰਬੰਸ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ, ਸੰਤੋਖ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ