ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ

ਬਰਨਾਲਾ, 1 ਅਪਰੈਲ

ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ ਅਧੀਨ ਜ਼ਿਲਾ ਬਰਨਾਲਾ ਵਿੱਚ ਤੰਬਾਕੂ ਵਿਰੋਧੀ ਗਤੀਵਿਧੀਆਂ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲਾ ਬਰਨਾਲਾ ਵਿੱਚ ਮਾਰਚ ਮਹੀਨੇ ਦੌਰਾਨ ਕੁੱਲ 401 ਚਲਾਨ ਕੀਤੇ ਗਏ ਤੇ 4580 ਰੁਪਏ ਰਾਸ਼ੀ ਜੁਰਮਾਨੇ ਵਜੋਂ ਵਸੂਲ ਕੀਤੀ ਗਈ ਹੈ। ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਦੀ ਟੀਮ ਜਿਸ ਵਿੱਚ ਕੁਲਦੀਪ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ, ਗੁਰਮੇਲ ਸਿੰਘ ਢਿੱਲੋਂ ਜ਼ਿਲਾ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ ਅਤੇ ਮਦਨ ਲਾਲ ਹੈਲਥ ਸੁਪਰਵਾਇਜ਼ਰ, ਹਰਜੀਤ ਸਿੰਘ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ, ਸੁਰਿੰਦਰ ਸਿੰਘ ਵਿਰਕ ਤੇ ਮਨਪ੍ਰੀਤ ਸ਼ਰਮਾ ਮਲਟੀਪਰਜ਼ ਹੈਲਥ ਵਰਕਰ ਸ਼ਾਮਲ ਹਨ, ਵੱਲੋਂ ਸਬਜ਼ੀ ਮੰਡੀ, 22 ਏਕੜ, 16 ਏਕੜ ਮਾਰਕੀਟ, ਬੱਸ ਸਟੈਂਡ, ਕਚਿਹਰੀ ਚੌਂਕ, ਧਨੌਲਾ ਰੋਡ ’ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਤੰਬਾਕੂ ਵਿਕਰੇਤਾਵਾਂ ਦੇ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।

ਹੋਰ ਪੜ੍ਹੋ :- ਪ੍ਰਯਾਸ ਸਕੂਲ, ਆਲਮਗੜ੍ਹ ਵਿਚ ਦਾਖਲਾ ਸ਼ੁਰੂ

Spread the love