ਘਰ ‘ਚ ਇਕਾਂਤਵਾਸ ਮਰੀਜ਼ LUDHIANA.NIC.IN ‘ਤੇ ਗੂਗਲ ਫਾਰਮ ਜਮ੍ਹਾਂ ਕਰਵਾ ਕੇ ਪ੍ਰਾਪਤ ਕਰ ਸਕਦੇ ਹਨ ਮੈਡੀਕਲ ਉਪਕਰਣ
ਬਿਨੈਕਾਰ ਵੱਲੋਂ ਰੋਜ਼ਾਨਾ ਘੱਟੋ-ਘੱਟ ਕਿਰਾਇਆ, ਮੋੜਨਯੋਗ ਰਾਸ਼ੀ ਅਤੇ ਡਾਕਟਰ ਦੀ ਸਿਫਾਰਸ਼ ਲਾਜ਼ਮੀ
ਲੁਧਿਆਣਾ, 20 ਮਈ ,2021 ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਜਾਰੀ ਜੰਗ ਵਿਚ ਪ੍ਰਸ਼ਾਸਨ ਦੀ ਸਹਾਇਤਾ ਲਈ, ਲੁਧਿਆਣਾ ਸ਼ਹਿਰ ਦੀ ਕੰਪਨੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮੈਸਿਕਲ ਲਿਮਟਿਡ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਜ਼ਰੀਏ 30 ਆਕਸੀਜਨ ਕੰਸਨਟਰੇਟਰ ਸਪੁਰਦ ਕੀਤੇ ਹਨ. ਇਹ ਸਾਰੇ 30 ਆਕਸੀਜਨ ਕੰਸਨਟਰੇਟਰ ਦੋਹਰੀ ਆਉਟਲੈੱਟ ਦੇ ਨਾਲ 10 ਲੀਟਰ ਸਮਰੱਥਾ ਵਾਲੇ ਹਨ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮੈਸਿਕਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਰਿੰਦਰ ਗੁਪਤਾ ਦਾ ਸੰਕਟ ਦੀ ਇਸ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ 30 ਆਕਸੀਜਨ ਕੰਸਨਟਰੇਟਰ ਦਾਨ ਕਰਨ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਸਨਟਰੇਟਰ ਮਰੀਜ਼ਾਂ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਮੁਹੱਈਆ ਕਰਵਾ ਕੇ ਘਰਾਂ ਵਿੱਚ ਇਕਾਂਤਵਾਸ ਲਈ ਵੱਡੀ ਸਹਾਇਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਉਪਕਰਣ ਆਕਸੀਜਨ ਸਿਲੰਡਰਾਂ ‘ਤੇ ਬੋਝ ਨੂੰ ਘਟਾਉਣ ਵਿੱਚ ਸਹਾਇਤਾ ਕਰਨਗੇ ਕਿਉਂਕਿ ਇਹ ਕੰਸਨਟਰੇਟਰ ਵਾਤਾਵਰਣ ਵਿੱਚੋਂ ਹਵਾ ਨੂੰ ਖਿੱਚ ਕੇ ਅਤੇ ਫਿਲਟਰ ਕਰਨ ਤੋਂ ਬਾਅਦ ਆਕਸੀਜ਼ਨ ਤਿਆਰ ਕਰਦਾ ਹੈ ਜੋਕਿ ਮਰੀਜ਼ਾਂ ਨੂੰ ਨੱਕ ਰਾਹੀਂ ਦਿੱਤੀ ਜਾਂਦੀ ਹੈ।
ਲੁਧਿਆਣਾ ਵਿੱਚ ਕੋਵਿਡ ਪੋਜ਼ਟਿਵ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਨਾਲ ਆਕਸੀਜਨ ਦੀ ਮੰਗ ਵੱਧ ਗਈ ਹੈ, ਰੈਡ ਕਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਘਰ ਵਿੱਚ ਇਕਾਂਤਵਾਸ ਮਰੀਜ਼ਾਂ ਜੀਵਨ ਬਚਾਉਣ ਵਾਲੀ ਗੈਸ ਦੇ ਸਹਿਯੋਗ ਲਈ ਇਕ ਆਕਸੀਜਨ ਕੰਸਨਟਰੇਟ ਬੈਂਕ ਵੀ ਸ਼ੁਰੂ ਕੀਤਾ ਗਿਆ ਹੈ।
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਲੁਧਿਆਣਾ ਦੇ ਸੱਕਤਰ ਸ. ਬਲਬੀਰ ਐਰੀ ਨੇ ਦੱਸਿਆ ਕਿ ਘਰ ਵਿੱਚ ਇਕਾਂਤਵਾਸ ਕੋਵਿਡ ਮਰੀਜ਼ ਕੰਸਨਟਰੇਟਰ ਨੂੰ ਡਾਕਟਰ ਦੀ ਸਿਫਾਰਿਸ਼ ਅਤੇ ਉਸਦੀ ਨਿਗਰਾਨੀ ਹੇਠ ਇਸਦੇ ਕੰਮਕਾਜ ਦੀ ਗਾਰੰਟੀ ‘ਤੇ ਬੈਂਕ ਤੋਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਕਸੀਜ਼ਨ ਕੰਸਨਟਰੇਟਰ ਬਿਨੈਕਾਰ ਵੱਲੋਂ ਪ੍ਰਸ਼ਾਸ਼ਨ ਨੂੰ ਰੋਜ਼ਾਨਾ ਘੱਟੋ-ਘੱਟ 200 ਰੁਪਏ ਕਿਰਾਇਆ ਦੇਣਾ ਪਵੇਗਾ ਅਤੇ 25 ਹਜ਼ਾਰ ਰੁਪਏ ਦੀ ਮੋੜਨਯੋਗ ਰਾਸ਼ੀ (ਚੈੱਕ ਜਾਂ ਡਰਾਫਟ ਰਾਹੀਂ) ਰੈਡ ਕਰਾਸ ਸੁਸਾਇਟੀ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ।
ਉਨ੍ਹਾਂ ਕਿਹਾ ਕਿ ਕੰਸਨਟਰੇਟਰ ਲੋੜਵੰਦ ਨੂੰ ਵੈਬਸਾਈਟ www.Ludhiana.nic.in ‘ਤੇ ਆਨਲਾਈਨ ਗੂਗਲ ਫਾਰਮ ਜਮ੍ਹਾਂ ਕਰਨਾ ਹੋਵੇਗਾ ਅਤੇ ਬਿਨੈਕਾਰ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਅਰਜ਼ੀ ਸਵੀਕਾਰ ਕੀਤੇ ਜਾਣ ‘ਤੇ ਫੋਨ ਕਾਲ ਰਾਹੀਂ ਸੂਚਿਤ ਕੀਤਾ ਜਾਵੇਗਾ। ਬਿਨੈਕਾਰ ਰੈਡ ਕਰਾਸ ਸੁਸਾਇਟੀ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਸਨਟਰੇਟਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਡਾਕਟਰਾਂ ਦੀ 7 ਮੈਂਬਰੀ ਕਮੇਟੀ ਦੀ ਸਿਫਾਰਸ਼ ‘ਤੇ ਲਿਆ ਗਿਆ ਹੈ।