ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਜਨਤਾ ਕਰੇ ਸਹਿਯੋਗ- ਐਸ.ਐਸ.ਪੀ ਵਿਜੀਲੈਂਸ ਗਗਨਅਜੀਤ ਸਿੰਘ

ਵਿਜੀਲੈਂਸ
ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਜਨਤਾ ਕਰੇ ਸਹਿਯੋਗ- ਐਸ.ਐਸ.ਪੀ ਵਿਜੀਲੈਂਸ ਗਗਨਅਜੀਤ ਸਿੰਘ
ਵਿਜੀਲੈਂਸ ਬਿਊਰੋ ਵਲੋਂ ਸਤਕਰਤਾ ਜਾਗਰੂਕਤਾ ਪਖਵਾੜਾ ਹਫ਼ਤਾ ਮਨਾਇਆ ਗਿਆ

ਰੂਪਨਗਰ 29 ਅਕਤੂਬਰ 2021

ਅੱਜ ਭਾਰਤ ਆਈ.ਟੀ.ਆਈ, ਰੂਪਨਗਰ ਅਤੇ ਸਰਕਾਰੀ ਹਾਈ ਸਕੂਲ ਘਨੋਲਾ, ਰੂਪਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫ਼ਤੇ ਸਬੰਧੀ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿਚ ਸਰਬਜੀਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਅਤੇ ਰਮੇਸ਼ ਸਿੰਘ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ, ਘਨੋਲਾ ਰੂਪਨਗਰ ਅਤੇ ਸਕੁੂਲ ਦੇ ਸਟਾਫ, ਵਿਦਿਆਰਥੀਆਂ ਨੂੰ ਸ਼੍ਰੀ ਗਗਨਅਜੀਤ ਸਿੰਘ ਐਸ.ਐਸ.ਪੀ., ਵਿਜੀਲੈਂਸ ਬਿਊਰੋ, ਰੇਂਜ ਰੂਪਨਗਰ ਅਤੇ ਸਤਪਾਲ ਸਿੰਘ ਡੀ.ਐਸ.ਪੀ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਵੱਲੋ ਭ੍ਰਿਸ਼ਟਾਚਾਰ ਵਿਰੋਧੀ, ਵੱਖ- ਵੱਖ ਪਹਿਲੂਆਂ ਤੋ ਜਾਗਰੂਕ ਕਰਵਾਇਆ ਗਿਆ ਕਿ ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਜਨਤਾ ਕਰੇ ਸਹਿਯੋਗ ਕਰੇ।

ਹੋਰ ਪੜ੍ਹੋ :-ਸੁਵਿਧਾ ਕੈਂਪਾਂ ਨੇ ਲਾਭਪਾਤਰੀਆਂ ਲਈ ਆਸਾਨ ਕੀਤੀ ਭਲਾਈ ਸਕੀਮਾਂ ਦੀ ਪ੍ਰਾਪਤੀ

ਐਸ.ਐਸ.ਪੀ ਵਿਜੀਲੈਂਸ (ਰੇਂਜ) ਰੂਪਨਗਰ, ਗਗਨਅਜੀਤ ਸਿੰਘ ਨੇ ਸਬੰਧੋਨ ਕਰਦਿਆਂ ਕਿਹਾ ਕਿ  ਸਰਕਾਰੀ ਵਿਭਾਗਾਂ ਵਿਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸ ਕੰਮ ਨੂੰ ਕਿੰਨੇ ਦਿਨਾਂ ਵਿਚ ਮੁਕੰਮਲ ਕੀਤਾ ਜਾਣਾ ਲਾਜ਼ਮੀ ਹੈ।ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਮੁਲਕ ਨੂੰ ਘੁਣ ਵਾਂਗ ਲੱਗ ਜਾਂਦਾ ਹੈ ਅਤੇ ਜਿਸ ਦੇ ਖਾਤਮੇ ਲਈ ਵਿਜੀਲੈਂਸ ਬਿਊਰੋ ਹਮੇਸ਼ਾ ਤੱਤਪਰ ਰਹਿੰਦਾ ਹੈ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੇ ਵਿਭਾਗ ਵਲੋਂ ਕੀਤੇ ਗਏ ਉਪਰਾਲਿਆਂ ਤੋਂ ਇਲਾਵਾ ਐਸ.ਐਸ.ਪੀ. ਵਿਜੀਲੈਂਸ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਬਿਊਰੋ ਵਲੋਂ ਵਿੱਢੀ ਗਈ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ।

ਉਨਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਕਿਸੇ ਵੀ ਜਾਇਜ ਕੰਮ ਨੂੰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ ਵਿਜੀਲੈਂਸ ਬਿਊਰੋ, ਯੂਨਿਟ ਰੂਪਨਗਰ ਦੇ ਦਫਤਰੀ ਨੰਬਰ 01881221176 ਅਤੇ ਮੋਬਾ:ਨੰ: 94630-01002  ਨੰਬਰਾਂ ਤੇ ਵਿਜੀਲੈਂਸ ਬਿਊਰ ਦੇ ਨੁਮਾਇੰੰੰਦਿਆਂ ਨੂੰ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਇਸ ਮੌਕੇ ਐਸ.ਐਸ.ਪੀ ਨੇ ਕਿਹਾ ਕਿ ਇਸ ਭ੍ਰਿਸ਼ਟਾਚਾਰ ਰੋਕੂ ਹਫ਼ਤੇ ਵਿਚ ਬਿਊਰੋ ਵਲੋਂ ਇਸ ਹਫ਼ਤੇ ਦੌਰਾਨ ਹਰ ਰੋਜ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾ ਰਹੀ ਹੈ ਤਾਂ ਜੋ ਸਮਾਜ ਵਿਚ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾ ਸਕੇ।

Spread the love