ਸਰਕਾਰੀ ਕਾਲਜ ਰੋਪੜ ਦੀ ਖਿਡਾਰਨ ਜੈਸਮੀਨ ਕੌਰ ਨੇ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਸ਼ੂਟਿੰਗ (ਏਅਰ ਰਾਇਫਲ 10ਮੀ) ਵਿੱਚ ਗੋਲਡ ਮੈਡਲ ਕੀਤਾ ਪ੍ਰਾਪਤ

Player Jasmine Kaur
Player Jasmine Kaur
ਪ੍ਰਿੰਸੀਪਲ ਅਤੇ ਪ੍ਰੋਫੈਸਰ ਸਹਿਬਾਨ ਨੇ ਖਿਡਾਰਨ ਜੈਸਮੀਨ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ
ਰੂਪਨਗਰ, 20 ਅਪ੍ਰੈਲ 2022
ਸਰਕਾਰੀ ਕਾਲਜ ਰੋਪੜ ਦੀ ਖਿਡਾਰਨ ਜੈਸਮੀਨ ਕੌਰ ਨੇ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਸ਼ੂਟਿੰਗ (ਏਅਰ ਰਾਇਫਲ 10ਮੀ) ਵਿੱਚ ਆਪਣੀ ਸਖਤ ਮਿਹਨਤ ਦੇ ਸਦਕਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਕੀਤਾ ਪ੍ਰਾਪਤ ਕੀਤਾ।
ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਦੀ ਅਗਵਾਈ ਹੇਠ ਆੱਲ ਇੰਡੀਆ ਇੰਟਰ ਯੂਨੀਵਰਸਿਟੀ ਸ਼ੂਟਿੰਗ (ਏਅਰ ਰਾਇਫਲ 10ਮੀ) ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਖਿਡਾਰਨ ਜੈਸਮੀਨ ਕੌਰ ਦੇ ਸਵਾਗਤ ਅਤੇ ਸਨਮਾਨ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ :-ਐਸਡੀਐਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ 56 ਸਕੂਲ ਵਾਹਨਾਂ ਦੀ ਚੈਕਿੰਗ

ਕਾਲਜ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਖਿਡਾਰਨ ਜੈਸਮੀਨ ਕੌਰ ਨੂੰ ਉਪਲਬਧੀ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਉਹਨਾਂ ਨੇ ਕਿਹਾ ਕਿ ਕਾਲਜ ਲਈ ਬਹੁਤ ਵੱਡੀ ਉਪਲਬਧੀ ਹੈ ਕਿ ਇਸ ਕਾਲਜ ਦੀ ਵਿਦਿਆਰਥਣ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਸ ਪ੍ਰਾਪਤੀ ਨਾਲ ਹੋਰ ਨੌਜਵਾਨ ਲੜਕੇ ਲੜਕੀਆਂ ਖੇਡਾਂ ਪ੍ਰਤੀ ਪ੍ਰੇਰਿਤ ਹੋਣਗੇ।
ਇਸ ਮੌਕੇ ‘ਤੇ ਖਿਡਾਰਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਪੋਰਟਸ ਕਿਟ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਪ੍ਰੋ. ਰਵਨੀਤ ਕੌਰ ਦੀ ਅਗਵਾਈ ਹੇਠ ਐਨ.ਸੀ.ਸੀ. ਕੈਡਿਟਸ ਨੇ ਖਿਡਾਰਨ ਨੂੰ ਸਲਾਮੀ ਵੀ ਦਿੱਤੀ।
ਪ੍ਰੋ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆੱਲ ਇੰਡੀਆ ਸ਼ੂਟਿੰਗ ਮੁਕਾਬਲੇ (ਏਅਰ ਰਾਇਫਲ 10ਮੀ) ਜੋ ਕਿ ਮੇਰਠ (ਯੂ.ਪੀ.) ਵਿਖੇ ਆਯੋਜਿਤ ਹੋਏ ਵਿੱਚ ਜੈਸਮੀਨ ਕੌਰ ਨੇ ਲੜਕੀਆਂ ਦੀ ਟੀਮ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ, ਮਿਕਸ (ਲੜਕੇ/ਲੜਕੀਆਂ) ਟੀਮ ਵਿੱਚ ਸਿਲਵਰ ਮੈਡਲ ਅਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਖਿਡਾਰਨ ਜੈਸਮੀਨ ਕੌਰ ਨੇ 64ਵੀਂ ਨੈਸ਼ਨਲ ਸ਼ੂਟਿੰਗ ਏਅਰ ਰਾਇਫਲ 10ਮੀਟਰ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ ਕਰ ਚੁੱਕੀ ਹੈ ਅਤੇ ਹੁਣ ਇਸਦੀ ‘ਖੇਲੋ ਇੰਡੀਆ’ ਸ਼ੂਟਿੰਗ ਮੁਕਾਬਲੇ ਲਈ ਵੀ ਚੋਣ ਹੋਈ ਹੈ।
ਜੈਸਮੀਨ ਕੋਰ ਦੇ ਮਾਤਾ ਅਮ੍ਰਿਤਪਾਲ ਕੌਰ ਨੇ ਦੱਸਿਆ ਕਿ ਜੈਸਮੀਨ ਨੇ ਇਹ ਮੁਕਾਮ ਹਾਸਿਲ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕੀਤੀ ਅਤੇ ਉਸ ਵਲੋਂ ਖੇਡ ਦੀ ਪ੍ਰੈਕਟਿਸ ਦੇ ਨਾਲ-ਨਾਲ ਪੜਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਇਸ ਮੌਕੇ ‘ਤੇ ਜੈਸਮੀਨ ਕੋਰ ਦੀ ਭੈਣ ਰਵਨੀਤ ਕੌਰ ਅਤੇ ਕੋਚ ਨਰਿੰਦਰ ਸਿੰਘ ਬੰਗਾ ਅਤੇ ਨੈਸ਼ਨਲ ਪੱਧਰ ਦੇ ਖਿਡਾਰੀ ਮਨਿੰਦਰ ਸਿੰਘ (ਡਰੈਗਨ ਬੋਟ), ਰਵਿੰਦਰ ਕੌਰ, ਕਿਰਨਦੀਪ ਕੌਰ, ਕਿਰਨਜੀਤ ਕੌਰ, ਕਿਰਨਜੋਤ ਕੌਰ, ਮਨਪ੍ਰੀਤ ਕੌਰ, ਮੁਸਕਾਨ (ਹੈਂਡਬਾਲ ਖਿਡਾਰਨਾਂ), ਕਾਲਜ ਕੌਂਸਲ ਮੈਂਬਰ ਡਾ. ਕੁਲਵੀਰ ਕੌਰ, ਡਾ. ਸੁਖਜਿੰਦਰ ਕੌਰ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਅਜੇ ਕੁਮਾਰ, ਪ੍ਰੋ. ਦੀਪੇਂਦਰ ਸਿੰਘ ਪ੍ਰੋ. ਜਤਿੰਦਰ ਕੁਮਾਰ ਆਦਿ ਸਟਾਫ ਮੈਂਬਰ ਵੀ ਹਾਜ਼ਰ ਸਨ।
Spread the love