ਜ਼ਿਲੇ ਦੇ 16 ਕੇਂਦਰਾਂ ’ਚ 30 ਨੂੰ ਹੋਵੇਗੀ ਪ੍ਰੀਖਿਆ
ਤਪਾ/ਬਰਨਾਲਾ, 28 ਅਪ੍ਰੈਲ 2022
ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਦੇ ਪਿ੍ਰੰਸੀਪਲ ਸ੍ਰੀ ਹੇਮਰਾਜ ਨੇ ਦੱਸਿਆ ਕਿ ਮਿਤੀ 30 ਅਪ੍ਰੈਲ ਨੂੰ ਜ਼ਿਲਾ ਬਰਨਾਲਾ ਦੇ 16 ਪ੍ਰੀਖਿਆ ਕੇਂਦਰਾਂ ਵਿਚ ਛੇਵੀਂ ਜਮਾਤ ਲਈ ਹੋਣ ਜਾ ਰਹੀ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਵਿਚ ਬੈਠਣ ਵਾਲੇ ਸਾਰੇ ਉਮੀਦਵਾਰ ਆਪਣੇ ਪ੍ਰਵੇਸ਼ ਪੱਤਰ (ਐਡਮਿਟ ਕਾਰਡ) ਜਿਸ ਸਕੂਲ ਤੋਂ ਕਲਾਸ ਪੰਜਵੀਂ (2021-22) ਪਾਸ ਕੀਤੀ ਹੈ, ਉਸ ਸਕੂਲ ਦੇ ਮੁਖੀ ਤੋਂ ਤਸਦੀਕ ਕਰਵਾ ਕੇ ਲਿਆਉਣਗੇ, ਜੋ ਪ੍ਰੀਖਿਆ ਵਾਲੇ ਦਿਨ ਕੇਂਦਰ ਸੁਪਰਡੈਂਟ ਨੂੰ ਜਮਾਂ ਕਰਾਉਣਗੇ। ਉਨਾਂ ਕਿਹਾ ਕਿ ਜੋ ਉਮੀਦਵਾਰ ਤਸਦੀਕਸ਼ੁਦਾ ਕਾਪੀ ਨਹੀਂ ਲੈ ਕੇ ਆਉਣਗੇ, ਉਹ ਕੇਂਦਰ ਸੁਪਰਡੈਂਟ ਨੂੰ ਅੰਡਰਟੇਕਿੰਗ ਜਮਾਂ ਕਰਾਉਣਗੇ ਕਿ ਪ੍ਰਵੇਸ਼ ਪੱਤਰ ਦੀ ਇਕ ਤਸਦੀਕਸ਼ੁਦਾ ਕਾਪੀ ਮਿਤੀ 15 ਮਈ 2022 ਤੋਂ ਪਹਿਲਾਂ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ (ਬਰਨਾਲਾ) ਨੂੰ ਜਮਾਂ ਕਰਾ ਦੇਣਗੇ।