ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਨੌਂਵੀ ਸ਼੍ਰੇਣੀ ਵਿਚ ਦਾਖਲਾ ਲੈਣ ਲਈ 9 ਅਪ੍ਰੈਲ 2022 ਨੂੰ ਹੋਵੇਗੀ ਪ੍ਰੀਖਿਆ

ਗੁਰਦਾਸਪੁਰ, 31 ਮਾਰਚ 2022

ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ਰੰਸੀਪਲ ਰੰਜੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਚ ਨੌਂਵੀ ਜਮਾਤ ਵਿਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ-2022 ਮਿਤੀ 9 ਅਪ੍ਰੈਲ 2022 ਨੂੰ ਦੋ ਸੈਂਟਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਵਿਚ ਹੋਵੇਗੀ। ਪ੍ਰੀਖਿਆਰਥੀ ਆਪਣਾ ਰੋਲ ਨੰਬਰ ਨਵੋਦਿਆ ਵਿਦਿਆਲਾ ਤੋਂ ਪ੍ਰਾਪਤ ਕਰ ਸਕਦੇ ਹਨ ਜਾਂ ਸਮਿਤੀ ਦੀ ਵੈਬਸਾਈਟ https://nvsadmissionclassnine.in/nvs/homepage  ਤੋਂ ਡਾਊਨਲੋਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ :-ਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜ਼ਾ ਸਿਖਲਾਈ ਕੈਂਪ

Spread the love