ਗੁਰਦਾਸਪੁਰ 25 ਅਪ੍ਰੈਲ 2022
ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿਦਿਆ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਗੁਰਦਾਸਪੁਰ ਵਿਚ ਸਾਲ 2022-23 ਦੇ ਲਈ ਛੇਵੀ ਸ੍ਰੇਣੀ ਦੀ ਪ੍ਰਵੇਸ਼ ਪ੍ਰੀਖਿਆ ਗੁਰਦਾਸਪੁਰ ਜਿਲੇ ਦੇ ਸਤਾਰਾ ਪ੍ਰੀਖਿਆ ਕੇਦਰਾਂ ਤੇ ਆਯੋਜਿਤ ਕੀਤੀ ਜਾ ਰਹੀ ਹੈ । ਪ੍ਰੀਖਿਆ 30-4-2022 ਨੂੰ ਹੋਵੇਗੀ ।
ਹੋਰ ਪੜ੍ਹੋ :-ਡੇਂਗੂ ਤੋਂ ਬਚਾਅ ਲਈ ਕੂਲਰਾਂ ਦਾ ਪਾਣੀ ਸਮੇਂ ਸਮੇਂ ਤੇ ਬਦਲਣਾਂ ਜਰੂਰੀ, ਡੇਂਗੂ ਦਾ ਲਾਰਵਾ ਮਿਲਣ ਤੇ ਹੋਵੇਗਾ ਜੁਰਮਾਨਾ
ਪ੍ਰੀਖਿਆਰਥੀ ਆਪਣੇ ਦਾਖਲਾ ਪੱਤਰ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ https //cbseitms .nic.in/1dmin 3ard/ 1dmin 3ard ਤੋ ਡਾਊਨਲੋਡ ਕਰ ਸਕਦੇ ਹਨ । ਡਾਉਨਲੋਡ ਕੀਤੇ ਗਏ ਦਾਖਲਾ ਪੱਤਰਾਂ ਤੇ ਪੰਜਵੀ ਸ੍ਰੇਣੀ ਦੇ ਸਕੂਲ ਦੇ ਮੁੱਖ ਅਧਿਆਪਕ ਦੇ ਹਸਤਾਖਰ ਅਤੇ ਮੋਹਰ ਲਗਾਉਣਾ ਜਰੂਰੀ ਹੈ । ਵਿਦਿਆਰਥੀ ਦਾਖਲਾ ਪੱਤਰ ਦੀ ਇੱਕ ਕਾਪੀ ਪ੍ਰੀਖਿਆ ਕੇਦਰ ਤੇ ਜਮ੍ਹਾ ਕਰਵਾਉਣਗੇ । ਵਧੇਰੇ ਜਾਣਕਾਰੀ ਲਈ ਜਵਾਹਰ ਨਵੋਦਿਆ ਵਿਦਿਆਲਿਆ ਗੁਰਦਾਸਪੁਰ ਦੇ ਦਫਤਰੀ ਨੰਬਰ 9463969990 ਤੇ ਸੰਪਰਕ ਕੀਤਾ ਜਾ ਸਕਦਾ ਹੈ ।