ਅੰਮ੍ਰਿਤਸਰ 29 ਮਾਰਚ 2022
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਪੰਜਾਬ ਡਾ: ਸ਼ੁਸ਼ੀਲ ਕੁਮਾਰ ਸਾਲ 2021-22 ਦੌਰਾਨ ਇੰਨ-ਸੀਟੂ ਕਰਾਪ ਰੈਜਿਡਿਊ ਮੈਨੇਜਮੈਂਟ ਸਕੀਮ ਅਧੀਨ ਸਬਸਿਡੀ ਤੇ ਵੰਡੀ ਜਾ ਖੇਤੀ ਮਸ਼ੀਨਰੀ ਦੀ ਮਿਤੀ 28-29 ਮਾਰਚ 2022 ਨੂੰ ਹੋ ਰਹੀ ਰੀ-ਫਿਜੀਕਲ ਵੈਰੀਫਿਕੇਸ਼ਨ ਦਾ ਜਾਇਜਾ ਲੈਣ ਜਿਲ੍ਹਾ ਅੰਮ੍ਰਿਤਸਰ ਵਿਖੇ ਉਚੇਚੇ ਤੌਰ ਤੇ ਪੁੱਜੇ। ਉਹਨਾਂ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ: ਦਲਜੀਤ ਸਿੰਘ ਗਿੱਲ ਦੀ ਹਾਜਰੀ ਵਿੱਚ ਖੇਤੀ ਮਸ਼ੀਨਰੀ ਦੀ ਰੈਂਡੰਮ ਵੈਰੀਫਿਕੇਸ਼ਨ ਕੀਤੀ ਅਤੇ ਕਿਹਾ ਕਿ ਖੇਤੀਬਾੜੀ ਵਿਭਾਗ, ਪੰਜਾਬ ਸਰਕਾਰ ਨੈਸ਼ਨਲ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਲਈ ਉਪਰਾਲੇ ਕਰ ਰਿਹਾ ਹੈ।
ਹੋਰ ਪੜ੍ਹੋ :-ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਲਗਾਇਆ ਗਿਆ ਪਲੇਸਮੈਂਟ ਕੈਂਪ
ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ 80 ਫੀਸਦੀ ਸਬਸਿਡੀ ਅਤੇ ਕਿਸਾਨਾਂ ਨੂੰ ਵਿਅਕਤੀਗਤ ਤੌਰ ਤੇ 50 ਫੀਸਦੀ ਸਬਸਿਡੀ ਤੇ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਸੰਦ ਮੁੱਹਈਆ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਮਿਤੀ 28-29 ਮਾਰਚ 2022 ਨੂੰ ਕੁੱਲ 179 ਵੱਖ-ਵੱਖ ਖੇਤੀ ਮਸ਼ੀਨਾਂ ਵੈਰੀਫਾਈ ਕੀਤੀਆਂ ਜਾਣੀਆ ਹਨ ਜਿੰਨਾਂ ਵਿੱਚੋਂ 148 ਮਸ਼ੀਨਾਂ ਜਿਵੇਂ ਕਿ ਸੁਪਰਸੀਡਰ, ਐਮ.ਬੀ.ਪਲਾਉ, ਜੀਰੋ ਟਿੱਲ ਡਰਿੱਲ, ਪੈਡੀ ਚੌਪਰ, ਸ਼ਰੱਬ ਮਾਸਟਰ ਆਦਿ ਸਬਸਿਡੀ ਜਾਰੀ ਕਰਨ ਹਿੱਤ ਵੈਰੀਫਾਈ ਕੀਤੇ ਗਏ ਹਨ। ਇਸ ਮੌਕੇ ਡਾ: ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਜੰਡਿਆਲਾ ਗੁਰੂ, ਡਾ: ਅਸ਼ਵਨੀ ਕੁਮਾਰ ਬਲਾਕ ਖੇਤੀਬਾੜੀ ਅਫਸਰ ਵੇਰਕਾ, ਡਾ: ਲਵਪ੍ਰੀਤ ਸਿੰਘ ਏ.ਡੀ.ੳੇ, ਮਨਦੀਪ ਸਿੰਘ ਏ.ਡੀ.ੳ, ਖੇਤੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ ਇਸ ਸਕੀਮ ਤਹਿਤ ਸਬਸਿਡੀ ਤੇ ਖੇਤੀ ਸੰਦ ਪ੍ਰਾਪਤ ਕਰ ਰਹੇ ਲਾਭਪਾਤਰੀ ਕਿਸਾਨ ਹਾਜਰ ਸਨ।