ਫਿਰੋਜ਼ਪੁਰ 4 ਅਪ੍ਰੈਲ 2022
ਜਿ਼ਲ੍ਹਾ ਪੋ੍ਰਗਰਾਮ ਅਫਸਰ, ਫਿਰੋਜਪੁਰ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ,ਫਿਰੋਜ਼ਪੁਰ ਵੱਲੋਂ ਜੁਵੇਨਾਇਲ ਜ਼ਸਟਿਸ ਐਕਟ 2015 ਅਤੇ ਪੋਸ਼ਨ ਅਭਿਆਨ ਤਹਿਤ ਚਲ ਰਹੇ ਪੋਸ਼ਣ ਪਖਵਾੜਾ 2022 ਸਬੰਧੀ ਵਰਕਸ਼ਾਪ ਕਰਵਾਈ ਗਈ।ਇਸ ਵਰਕਸ਼ਾਪ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਜਿ਼ਲ੍ਹਾ ਲੀਗਲ ਸਰਵਿਸ ਅਥਾਰਟੀ ਫਿਰੋਜ਼ਪੁਰ ਏਕਤਾ ਉੱਪਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸੀਜੈਐਮ ਏਕਤਾ ਉਪਲ ਨੇ ਜਿੱਥੇ ਸੰਤੁਲਿਤ ਆਹਾਰ ਲੈਣ ਨਾਲ ਚੰਗੀ ਸਿਹਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਉਥੇ ਹੀ ਉਨ੍ਹਾਂ ਲੀਗਲ ਸਰਵਿਸ ਅਥਾਰਿਟੀ ਵੱਲੋਂ ਦਿੱਤੀਆਂ ਜਾਂਦੀਆਂ ਕਾਨੂੰਨੀ ਸੇਵਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਦੌਰਾਨ ਸ੍ਰੀਮਤੀ ਦਮਨਪ੍ਰੀਤ ਕੌਰ ਵੱਲੋਂ ਜੁਵੇਨਾਇਲ ਜ਼ਸਟਿਸ ਐਕਟ 2015 ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ 5 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ
ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਸਿ਼ਵਾਨੀ ਵੱਲੋਂ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ ਗਈ ।ਆਯੂਰਵੈਦਿਕ ਦਫ਼ਤਰ ਤੋਂ ਆਏ ਡਾ. ਗੁਰਪ੍ਰੀਤ ਸਿੰਘ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸੰਤੁਲਿਤ ਖੁਰਾਕ ਬਾਰੇ ਚਾਣਨਾ ਪਾਇਆ ਗਿਆ।ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ,ਫਿਰੋਜ਼ਪੁਰ ਸਤਨਾਮ ਸਿੰਘ ਵੱਲੋਂ ਆਈ.ਸੀ.ਪੀ.ਐਸ ਤਹਿਤ ਬੇਸਹਾਰਾ, ਅਨਾਥ ਬੱਚਿਆਂ ਨੂੰ ਦਿੱਤੀਆਂ ਜਾਣਵਾਲੀਆਂ ਸਕੀਮਾ ਜਿਵੇਂ ਸਪੋਸਰਸਿ਼ਪ, ਫੋਸਟਰ , ਬਾਲ ਘਰ, ਅਡਾਪਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਅਸ਼ੀਸ਼ ਕੁਮਾਰ ਵੱਲੋਂ ਮੁੱਖ ਮਹਿਮਾਨ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਜਿ਼ਲ੍ਹਾ ਲੀਗਲ ਸਰਵਿਸ ਅਥਾਰਟੀ ਫਿਰੋਜ਼ਪੁਰ ਸ੍ਰੀਮਤੀ ਏਕਤਾ ਉੱਪਲ ਅਤੇ ਵੱਖ-ਵੱਖ ਸਟੇਕ ਹੋਲਡਰ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅੰਚਲ ਕੁਆਡੀਨੇਟਰ, ਸ੍ਰੀਮਤੀ ਸੀਮਾ ਰਾਣੀ ਬਾਲ ਸੁਰੱਖਿਆ ਅਫ਼ਸਰ (ਆਈ.ਸੀ), ਸ੍ਰੀਮਤੀ ਬਲਜਿੰਦਰ ਕੌਰ ਲੀਗਲ ਕਮ ਪੋ੍ਰਬੇਸ਼ਨ ਅਫ਼ਸਰ, ਸ੍ਰੀਮਤੀ ਕੁਲਵਿੰਦਰ ਕੌਰ, ਸਤਨਾਮ ਸਿੰਘ ਕੁਆਡੀਨੇਟਰ ਅਤੇ ਸਮੂਹ ਸੁਪਰਵਾਇਜ਼ਰ, ਆਂਗਣਵਾੜੀ ਵਰਕਰ ਅਤੇ ਹੈਲਪਰ ਆਦਿ ਮੌਜੂਦ ਸਨ।