ਕਮਲ ਕਿਸ਼ੋਰ ਯਾਦਵ, ਕਰ ਕਮਿਸ਼ਨਰ ਪੰਜਾਬ ਵੱਲੋਂ ਲੁਧਿਆਣਾ ਡਵੀਜ਼ਨ ਦੇ 1 ਤੋਂ ਲੈ ਕੇ 5 ਤੱਕ ਦੇ ਜਿਲਿਆਂ ਅਤੇ ਫਤਿਹਗੜ੍ਹ ਸਾਹਿਬ ਦੇ ਸਮੂਹ ਕਰ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ

Kamal Kishore Yadav
ਕਮਲ ਕਿਸ਼ੋਰ ਯਾਦਵ, ਕਰ ਕਮਿਸ਼ਨਰ ਪੰਜਾਬ ਵੱਲੋਂ ਲੁਧਿਆਣਾ ਡਵੀਜ਼ਨ ਦੇ 1 ਤੋਂ ਲੈ ਕੇ 5 ਤੱਕ ਦੇ ਜਿਲਿਆਂ ਅਤੇ ਫਤਿਹਗੜ੍ਹ ਸਾਹਿਬ ਦੇ ਸਮੂਹ ਕਰ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
ਕਿਹਾ ਪਿਛਲੇ ਸਾਲ ਨਾਲੋਂ ਇਸ ਸਾਲ ਰੈਵਿਨਿਊ ਵਿੱਚ ਵਾਧਾ ਕੀਤਾ ਗਿਆ
ਲੁਧਿਆਣਾ 29 ਅਪ੍ਰੈਲ 2022
ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਸ਼੍ਰੀ ਕਮਲ ਕਿਸ਼ੋਰ ਯਾਦਵ, ਕਰ ਕਮਿਸ਼ਨਰ ਪੰਜਾਬ ਵੱਲੋਂ ਲੁਧਿਆਣਾ ਡਵੀਜ਼ਨ 1 ਤੋਂ ਲੈ ਕੇ 5 ਤੱਕ ਦੇ ਜਿਲਿਆਂ ਅਤੇ ਫਤਿਹਗੜ੍ਹ ਸਾਹਿਬ ਦੇ ਸਮੂਹ ਕਰ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ‘ਤੇ ਵਧੀਕ ਕਰ ਕਮਿਸ਼ਨਰ-1, ਵਧੀਕ ਕਰ ਕਮਿਸ਼ਨਰ- ਆਡਿਟ, ਵਧੀਕ ਕਰ ਕਮਿਸ਼ਨਰ-ਪ੍ਰਸ਼ਾਸ਼ਨ, ਉੱਪ ਕਮਿਸ਼ਨਰ ਰਾਜ ਕਰ, ਲੁਧਿਆਣਾ ਡਵੀਜ਼ਨ, 6 ਜਿਲਿਆਂ ਦੇ ਸਹਾਇਕ ਕਮਿਸ਼ਨਰ ਰਾਜ ਕਰ ਅਤੇੇ ਸਮੂਹ ਰਾਜ ਕਰ ਅਫ਼ਸਰ ਮੌਜੂਦ ਸਨ।

ਹੋਰ ਪੜ੍ਹੋ :-ਸੂਰਜੀ ਊਰਜਾ ਨਾਲ ਰੌਸ਼ਨ ਹੋਣਗੇ ਫਾਜਿ਼ਲਕਾ ਦੇ 233 ਸਕੂਲ-ਡਾ: ਹਿਮਾਂਸੂ ਅਗਰਵਾਲ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਤੀ ਗਈ ਹਦਾਇਤ ਦੀ ਪਾਲਣਾ ਕਰਦੇ ਹੋਏ ਕਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੇਂਸ ਨੀਤੀ ਅਪਣਾਈ ਜਾਵੇਗੀ ਅਤੇ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਮਹਿਕਮੇ ਦਾ ਕੋਈ ਵੀ ਅਫਸਰ ਜਾਂ ਕਰਮਚਾਰੀ ਕਿਸੇ ਪ੍ਰਕਾਰ ਦਾ ਭ੍ਰਿਸ਼ਟਾਚਾਰ ਕਰੇਗਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ ਲਈ ਜਿਹੜੇ ਟੀਚੇ ਮਿੱਥੇ ਗਏ ਸਨ ਉਸ ਤੋਂ ਵੱਧ ਟੀਚੇ ਪ੍ਰਾਪਤ ਕੀਤੇ ਗਏ ਹਨ ਅਤੇ ਪਿਛਲੇ ਸਾਲ ਨਾਲੋਂ ਰੈਵਿਨਿਊ ਵਿੱਚ ਵਾਧਾ ਕੀਤਾ ਗਿਆ ਹੈ। ਲੁਧਿਆਣਾ ਡਵੀਜ਼ਨ ਵਿੱਚ ਸਾਲ 2020-21 ਦੇ ਮੁਕਾਬਲੇ ਸਾਲ 2021-22 ਵਿੱਚ 36.19 ਪ੍ਰਤੀਸ਼ਤ ਦੀ ਦਰ ਨਾਲ ਕਰ ਮਾਲੀਏ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਜਿਹੜੇ ਵੀ ਰੈਵਿਨਿਊ ਦੇ ਟੀਚੇ ਦਿੱਤੇ ਹਨ ਉਹ ਪੂਰੇ ਕੀਤੇ ਜਾਣਗੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਵਿੱਚ ਖਰਚ ਕੀਤੇ ਜਾ ਸਕਣ।

ਉਨ੍ਹਾਂ ਕਿਹਾ ਕਿ ਸਾਰਿਆ ਨੂੰ ਹਦਾਇਤ ਕੀਤੀ ਜਾਂਦੀ ਹੇ ਕਿ ਟੈਕਸ ਦੀ ਚੋਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਟੈਕਸ ਚੋਰੀ ਹੋਣ ਤੋਂ ਰੋਕਣ ਲਈ ਹਰ ਸੰਭਵ ਕਾਰਵਾਈ ਜਿਵੇਂ ਕਿ ਸਕਰੂਟਨੀ, ਅਸੈਸਮੈਂਟ, ਆਡਿਟ ਅਤੇ ਇੰਸਪੈਕਸ਼ਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਪ੍ਰਕਾਰ ਦੀ ਹੇਰਾ ਫੇਰੀ ਕਰਕੇ ਟੈਕਸ ਚੋਰੀ ਨਾ ਕਰੇ। ਇਸ ਤੋਂ ਇਲਾਵਾ ਆਡਿਟ ਵਿੰਗ ਸਥਾਪਿਤ ਕੀਤੇ ਗਏ ਹਨ ਜਿਹੜੇ ਕਿ ਆਡਿਟ ਕੇਸ ਦੇ ਆਡਿਟ ਕਰਵਾ ਰਹੇ ਹਾਂ ਅਤੇ ਸਹਾਇਕ ਕਮਿਸ਼ਨਰ ਰਾਜ ਕਰ ਰੈਂਕ ਦੇ ਅਧਿਕਾਰੀ ਇਹ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਨਵੇਂ ਜੀ.ਐਸ.ਟੀ. ਰਜਿਸਟ੍ਰੇਸ਼ਨ ਹੋ ਰਹੀ ਹੈ ਉੱਥੇ ਪੂਰੇ ਪੰਜਾਬ ਵਿੱਚ 3 ਲੱਖ 70 ਹਜ਼ਾਰ ਦੇ ਕਰੀਬ ਜੀ.ਐਸ.ਟੀ. ਰਜਿਸਟਰੇਸ਼ਨ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਵਪਾਰਕ ਅਧਾਰਿਆਂ ਨੂੰ ਜੀ.ਐਸ.ਟੀ. ਦੀ ਰਜਿਸ਼ਟਰੇਸ਼ਨ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਤੋਂ ਜ਼ਮੀਨ ਲੈ ਕੇ ਕਰ ਵਿਭਾਗ, ਲੁਧਿਆਣਾ ਲਈ ਬਿਲਡਿੰਗ ਤਿਆਰ ਕਰਨ ਦੀ ਪ੍ਰਕਿਰਿਆ ਵੀ ਅਰੰਭ ਕੀਤੀ ਜਾ ਚੁੱਕੀ ਹੈ।

Spread the love