ਫਿਰੋਜਪੁਰ 22 ਅਕਤੂਬਰ 2021
ਸਾਡਾ ਭਾਰਤ ਦੇਸ਼ ਇੱਕ ਇਹੋ ਜਿਹਾ ਦੇਸ ਹੈ ਜਿਸ,ਦੀ ਇਨਸਾਨੀਅਤ ਦਾ ਲੋਹਾ ਸਾਰੀ ਦੁਨੀਆਂ ਵਿੱਚ ਮੰਨਿਆ ਜਾਂਦਾ ਹੈ। ਇਸ ਦੇ ਤਹਿਤ ਕਾਨਾ ਗਲੀਲੀ ਮਿਨਿਸਟ੍ਰੀ ਚਰਚ ਫਿਰੋਜਪੁਰ ਕੈਂਟ ਵੱਲੋਂ ਦੋ ਗਰੀਬ ਲੜਕੀਆਂ ਦਾ ਵਿਆਹ ਕਰਵਾ ਕੇ ਇਨਸਾਨੀਅਤ ਦੀ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ।
ਹੋਰ ਪੜ੍ਹੋ :-ਸੀ ਬੀ ਐਸ ਈ ਪੰਜਾਬੀ ਨੁੰ ਮਾਮੂਲੀ ਵਿਸ਼ਾ ਬਣਾਉਣ ਦਾ ਫੈਸਲਾ ਵਾਪਸ ਲਵੇ : ਅਕਾਲੀ ਦਲ
ਇਸ ਮੌਕੇ ਚਰਚ ਦੇ ਫਾਉਂਡਰ ਅਤੇ ਚੇਅਰਮੈਨ ਪਾਸਟਰ ਅਜਮੇਰ ਮਸੀਹ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਮੇਰੀ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਮੇਰੇ ਕੋਲ ਲੜਕੀ ਦੇ ਵਿਆਹ ਲਈ ਕੋਈ ਇੰਤਜਾਮ ਨਹੀਂ ਹੈ। ਉਨ੍ਹਾਂ ਨੇ ਉਸ ਵਿਅਕਤੀ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਸਿਰਫ ਪਰਮੇਸ਼ਵਰ ਤੇ ਭਰੋਸਾ ਰੱਖੋ ਜੋ ਕਿ ਸਭਦਾ ਪਾਲਣ ਹਾਰ ਹੈ। ਪਾਸਟਰ ਅਜਮੇਰ ਮਸੀਹ ਨੇ ਆਪਣੇ ਚਰਚ ਦੀ ਮੈਂਬਰ ਕਮੇਟੀ ਨਾਲ ਵਿਚਾਰ ਵਿਟਾਂਦਰਾ ਕੀਤਾ। ਚਰਚ ਦੀ ਮੈਂਬਰ ਕਮੇਟੀ ਨਾਲ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਕਾਨਾ ਗਲਿਲੀ ਮਿਨਿਸਟ੍ਰੀ ਚਰਚ ਫਿਰੋਜਪੁਰ ਕੈਂਟ ਵੱਲੋਂ ਇੱਕ ਨਹੀਂ ਬਲਕਿ ਦੋ ਜਰੂਰਤਮੰਦ ਲੜਕੀਆਂ ਦਾ ਵਿਆਹ ਕਰਵਾਇਆਂ ਗਿਆ। ਦੋਨੋ ਲੜਕੀਆਂ ਦੇ ਵਿਆਹ ਦੀ ਰਸਮ ਫਿਰੋਜਪੁਰ ਕੈਂਟ ਦੇ ਜੇਬੀ ਰਿਜੌਰਟ ਵਿੱਚ ਅਦਾ ਕੀਤੀ ਗਈ। ਜਿਸ ਵਿੱਚ ਸੰਤ ਜਸਵੀਰ ਲਾਡੀ ਜੀ ਨੇ ਪ੍ਰਭੂ ਦੇ ਪਵਿੱਤਰ ਵਚਨ ਦਾ ਪ੍ਰਚਾਰ ਕੀਤਾ। ਵਿਆਹ ਵਾਲੇਂ ਜੋੜਿਆ ਨੂੰ ਚਰਚ ਵੱਲੋਂ ਲੋੜੀਂਦਾ ਸਮਾਨ ਜਿਵੇ ਕਿ ਫ੍ਰਿਜ, ਵਾਸ਼ਿੰਗ ਮਸ਼ੀਨ, ਅਲਮਾਰੀ, ਪੇਟੀ, ਐਲ.ਈ.ਡੀ, ਸਲਾਈ ਮਸ਼ੀਨ, ਬਿਸਤਰੇ, ਬਰਤਨ, ਕੱਪੜੇ ਆਦਿ ਦਿੱਤੇ ਗਏ।
ਇਸ ਮੌਕੇ ਵਿਆਹ ਵਾਲੇ ਜੋੜਿਆਂ ਨੂੰ ਇਸ ਸ਼ੁਭ ਮੌਕੇ ਤੇ ਅਸ਼ੀਰਵਾਦ ਦੇਣ ਦੇ ਲਈ ਐਮ.ਐਲ.ਏ ਸ੍ਰ. ਪਰਮਿੰਦਰ ਸਿੰਘ ਪਿੰਕੀ ਦੀ ਧਰਮ ਪਤਨੀ ਸ਼੍ਰੀਮਤੀ ਇੰਦਰਜੀਤ ਕੌਰ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਤੋ ਇਲਾਵਾ ਚੇਅਰਮੈਨ ਪਾਸਟਰ ਅਜਮੇਰ ਮਸੀਹ, ਭਾਈ ਮੁਸ਼ਤਾਕ ਮਸੀਹ (ਹੁਸ਼ਿਆਰਪੁਰ ਵਾਲੇ),ਮਰਕੁਸ ਭੱਟੀ ਵਾਈਸ ਪ੍ਰਧਾਨ ਮਿਉਂਸੀਪਲ ਕਮੇਟੀ ਫਿਰੋਜਪੁਰ ਸ਼ਹਿਰ, ਰਿਸ਼ੀ ਸ਼ਰਮਾ ਐਮਸੀ, ਪਾਸਟਰ ਪਰਦੀਪ ਮਸੀਹ, ਪਾਸਟਰ ਸੋਨੂੰ, ਪਾਸਟਰ ਸੋਹਨ ਲਾਲ ਬਤਰਾਂ, ਪਾਸਟਰ ਰਾਜਾ ਮਸੀਹ, ਪਾਸਟਰ ਰਘਬੀਰ ਸਿੰਘ, ਪਾਸਟਰ ਗੁਰਜੀਤ (ਚੇਅਰਮੈਨ ਯੂਥ ਫਰੈਂਟ), ਪਾਸਟਰ ਪਤਰਸ ਸੋਨੀ, ਪਾਸਟਰ ਜੈਫੀ, ਅਜੇ ਕੁਮਾਰ (ਜੱਸਾ), ਕੁਲਦੀਪ, ਹੈਰੀ, ਹੈਪੀ (ਸਰਪੰਚ), ਸਾਬਕਾ ਸਰਪੰਚ ਬਿੱਟਾ, ਸੁਖਦੇਵ ਸਿੰਘ, ਰਸ਼ਪਾਲ, ਗੁਰਚਰਨ, ਗੁਰਮੇਲ, ਸੁਖਵਿੰਦਰ (ਸੁੱਖਾ),ਸੰਜੀਵ ਬਾਦਲ, ਅਨਵਰ, ਜਸਵਿੰਦਰ, ਅਮਨ, ਗੋਤਮ, ਮਨੀਸ਼, ਇੱਸ਼ੂ, ਨਵਜੋਤ ਸਿੰਘ ਤੋ ਇਲਾਵਾ ਭੈਣਾ ਵੀ ਹਾਜਰ ਸਨ।